Auto Expo 2018: ਸਿਰਫ 12 ਕਿਲੋਗ੍ਰਾਮ ਭਾਰ ਵਾਲੀ ਹੈ ਇਹ ਫੋਲਡੇਬਲ ਬਾਈਸਾਈਕਲ

Wednesday, Feb 14, 2018 - 10:26 AM (IST)

Auto Expo 2018: ਸਿਰਫ 12 ਕਿਲੋਗ੍ਰਾਮ ਭਾਰ ਵਾਲੀ ਹੈ ਇਹ ਫੋਲਡੇਬਲ ਬਾਈਸਾਈਕਲ

ਨਵੀਂ ਦਿੱਲੀ- ਆਟੋ ਐਕਸਪੋ 2018 ਵਿਚ ਤਾਈਵਾਨੀ ਕੰਪਨੀ Tern ਨੇ ਨਵੀਂ Verge N8 ਫੋਲਡੇਬਲ ਸਾਈਕਲ ਤੋਂ ਪਰਦਾ ਉਠਾਇਆ ਹੈ। ਕੰਪਨੀ ਦੇ ਬੁਲਾਰੇ ਨੇ ਦੱਸਿਆ ਕਿ ਇਹ ਇਕ ਫੋਲਡੇਬਲ ਸਾਈਕਲ ਹੈ, ਇਸ ਦੀ ਖਾਸੀਅਤ ਹੈ ਕਿ ਇਸ ਨੂੰ ਹਲਕਾ ਮਤਲਬ 12 ਕਿਲੋਗ੍ਰਾਮ ਭਾਰ ਵਾਲੀ ਬਣਾਇਆ ਗਿਆ ਹੈ ਮਤਲਬ ਇਸ ਨੂੰ ਆਸਾਨੀ ਨਾਲ ਕਿਸੇ ਵੀ ਥਾਂ ਕੈਰੀ ਕਰਕੇ ਲਿਜਾਇਆ ਜਾ ਸਕਦਾ ਹੈ। 

ਇਸ ਨੂੰ ਸਿਰਫ 3 ਸਟੈੱਪਸ ਵਿਚ ਲੱਗਭਗ 1 ਮਿੰਟ ਦੇ ਸਮੇਂ ਵਿਚ ਅਸੈਂਬਲ ਤੇ ਡਿਸੈਂਬਲ ਕੀਤਾ ਜਾ ਸਕਦਾ ਹੈ। ਛੋਟੀ ਅਤੇ ਵੱਡੀ ਹਾਈਟ ਦੇ ਲੋਕਾਂ ਲਈ ਇਸ ਵਿਚ ਅਡਜਸਟੇਬਲ ਸੀਟ ਦਿੱਤੀ ਗਈ ਹੈ ਅਤੇ ਇਹ 110 ਕਿਲੋਗ੍ਰਾਮ ਭਾਰ ਨੂੰ ਆਸਾਨੀ ਨਾਲ ਝੱਲ ਸਕਦਾ ਹੈ। ਇਸ ਨੂੰ 5 ਫੁੱਟ ਤੋਂ 6 ਫੁੱਟ 1 ਇੰਚ ਕੱਦ ਵਾਲੇ ਲੋਕ ਆਸਾਨੀ ਨਾਲ ਚਲਾ ਸਕਦੇ ਹਨ।


Related News