ਸਿਰਫ 5 ਸੈਕਿੰਡ ''ਚ ਫੋਲਡ ਕੀਤਾ ਜਾ ਸਕਦੈ ਇਹ ਇਲੈਕਟ੍ਰਿਕ ਸਕੂਟਰ, ਮਾਇਲੇਜ 125km
Sunday, Jan 28, 2018 - 12:58 PM (IST)

ਜਲੰਧਰ- ਇਲੈਕਟ੍ਰਿਕ ਸਕੂਟਰ ਨਿਰਮਾਤਾ ਕੰਪਨੀ ਯੂਜੈਟ ਨੇ ਨਵਾਂ ਇਲੈਕਟ੍ਰਿਕ ਸਕੂਟਰ ਪੇਸ਼ ਕੀਤਾ ਹੈ । ਇਸ ਸਕੂਟਰ ਦੀ ਖਾਸੀਅਤ ਹੈ ਕਿ ਇਹ ਇਕ ਚਾਰਜ 'ਚ 125 ਕਿਲੋਮੀਟਰ ਦਾ ਸਫਰ ਤੈਅ ਕਰ ਸਕਦਾ ਹੈ ਅਤੇ 5.44 ਹਾਰਸਪਾਵਰ ਦੀ ਪਾਵਰ ਪੈਦਾ ਕਰਦਾ ਹੈ। ਇਸ 'ਚ ਕੰਪਨੀ ਨੇ ਆਰਬਿਟਲ ਵ੍ਹੀਲਸ ਦਿੱਤੇ ਹਨ ਜੋ ਯੂਜ਼ਰ ਨੂੰ ਸਕੂਟਰ ਦੀ ਵੱਲ ਆਕਰਸ਼ਿਤ ਕਰਦੇ ਹਨ। ਇਸ ਤੋਂ ਇਲਾਵਾ ਇਸ ਸਕੂਟਰ ਨੂੰ 5 ਸੈਕਿੰਡ 'ਚ ਹੀ ਫੋਲਡ ਕੀਤਾ ਜਾ ਸਕਦਾ ਹੈ। ਕੰਪਨੀ ਨੇ ਇਸ ਸਕੂਟਰ ਕੰਜ਼ੂਮਰ ਇਲੈਕਟ੍ਰਾਨਿਕ ਸ਼ੋਅ (ਸੀ. ਈ. ਐੱਸ) 2018 'ਚ ਲਾਂਚ ਕੀਤਾ ਹੈ।
ਕੀਮਤ ਅਤੇ ਉਪਲੱਬਧਤਾ
ਉਮੀਦ ਕੀਤੀ ਜਾ ਰਹੀ ਹੈ ਕਿ ਇਸ ਨੂੰ 8,900 ਡਾਲਰ (ਲਗਭਗ 5 ਲੱਖ 66 ਹਜ਼ਾਰ ਰੁਪਏ) ਤੋਂ ਸ਼ੁਰੂ ਹੋ ਕੇ 9,900 ਡਾਲਰ (ਲਗਭਗ 6 ਲੱਖ 30 ਹਜ਼ਾਰ ਰੁਪਏ) 'ਚ ਉਪਲੱਬਧ ਕੀਤਾ ਜਾਵੇਗਾ। ਹਾਲਾਂਕਿ ਕੰਪਨੀ ਨੇ ਇਸ ਸਕੂਟਰ ਦੇ ਭਾਰਤ 'ਚ ਲਾਂਚ ਕਰਨ ਦੀ ਕੋਈ ਜਾਣਕਾਰੀ ਨਹੀਂ ਦਿੱਤੀ ਹੈ।
ਸਮਾਰਟਫੋਨ ਐਪ ਨਾਲ ਕੁਨੈੱਕਟ ਰਹੇਗਾ ਇਹ ਸਕੂਟਰ
ਇਸ ਇਲੈਕਟ੍ਰਿਕ ਸਕੂਟਰ ਨੂੰ ਆਪਰੇਟ ਕਰਨ ਲਈ ਕੰਪਨੀ ਨੇ ਖਾਸ ਐਪ ਬਣਾਈ ਹੈ ਜੋ ਸਕੂਟਰ ਦੇ ਨਾਲ ਕੁਨੈੱਕਟ ਰਹੇਗੀ ਅਤੇ ਸਕੂਟਰ ਦੀ ਪਰਫਾਰਮੇਨਸ, ਚਾਰਜਿੰਗ ਲੈਵਲ ਅਤੇ ਮਾਇਲੇਜ ਦੀ ਜਾਣਕਾਰੀ ਦੇਵੇਗੀ। ਇਸ ਤੋਂ ਇਲਾਵਾ ਇਸ 'ਚ 3 ਰਾਈਡਿੰਗ ਮੋਡਸ ਦਿੱਤੇ ਗਏ ਹਨ, ਜਿਨ੍ਹਾਂ 'ਚ ਈਕੋ, ਨਾਰਮਲ ਅਤੇ ਸਪੋਰਟ ਸ਼ਾਮਿਲ ਹਨ।