ਟੈਸਟਿੰਗ ਦੌਰਾਨ ਨਜ਼ਰ ਆਈ ਬੇਨੇਲੀ ਦੀ ਇਹ ਬਾਈਕ, ਭਾਰਤ ''ਚ ਜਲਦੀ ਹੋਵੇਗੀ ਲਾਂਚ

Monday, Dec 11, 2017 - 04:07 PM (IST)

ਟੈਸਟਿੰਗ ਦੌਰਾਨ ਨਜ਼ਰ ਆਈ ਬੇਨੇਲੀ ਦੀ ਇਹ ਬਾਈਕ, ਭਾਰਤ ''ਚ ਜਲਦੀ ਹੋਵੇਗੀ ਲਾਂਚ

ਜਲੰਧਰ- ਇਤਾਲਵੀ ਮੋਟਰਸਾਈਕ ਨਿਰਮਾਤਾ ਬੇਨੇਲੀ ਜਲਦੀ ਹੀ ਭਾਰਤ 'ਚ ਆਪਣੀ ਇਕ ਨਵੀਂ ਬਾਈਕ ਨੂੰ ਲਾਂਚ ਕਰਨ ਦੀ ਯੋਜਨਾ ਬਣਾ ਰਹੀ ਹੈ। ਇਸ ਬਾਈਕ ਦਾ ਨਾਂ ਬੇਨੇਲੀ ਲਿਓਨਿਕੋ ਸਕ੍ਰੈਂਬਲਰ ਹੈ ਅਤੇ ਭਾਰਤ 'ਚ ਇਸ ਬਾਈਕ ਦੀ ਪੁਣੇ 'ਚ ਟੈਸਟਿੰਗ ਕੀਤੀ ਜਾ ਰਹੀ ੈਹੈ। ਉਥੇ ਹੀ ਲੀਕ ਹੋਈਆਂ ਤਸਵੀਰਾਂ ਰਾਹੀਂ ਬਾਈਕ ਬਾਰੇ ਕਈ ਫੀਚਰਸ ਦੀਆਂ ਜਾਣਕਾਰੀਆਂ ਸਾਹਮਣੇ ਆਈਆਂ ਹਨ। 

PunjabKesari

ਇੰਜਣ
ਨਵੀਂ Leoncino Scrambler ਬਾਈਕ 'ਚ 499.6 ਸੀਸੀ ਦਾ ਇੰਜਣ ਦਿੱਤਾ ਜਾ ਸਕਦਾ ਹੈ ਜੋ ਕਿ 47 ਬੀ.ਐੱਚ.ਪੀ. ਦੀ ਪਾਵਰ ਅਤੇ 45 ਐੱਨ.ਐੱਮ. ਦਾ ਟਾਰਕ ਜਨਰੇਟ ਕਰਦਾ ਹੈ। ਇੰਜਣ ਨੂੰ 6-ਸਪੀਡ ਗਿਅਰਬਾਕਸ ਨਾਲ ਲੈਸ ਕੀਤਾ ਜਾ ਸਕਦਾ ਹੈ। 
PunjabKesari
ਡਿਜ਼ਾਇਨ 
ਲੀਕ ਹੋਈ ਤਸਵੀਰ ਤੋਂ ਪਤਾ ਚੱਲਦਾ ਹੈ ਕਿ ਨਵੀਂ ਬੇਨੇਲੀ ਲਿਓਨਿਕੋ ਸਕ੍ਰੈਂਬਲਰ 'ਚ ਪਤਲੀ ਟੇਲ ਲਾਈਟ, scrambler- ਸਟਾਈਲ ਸੀਟ, ਡਿਸਕ ਦੇ ਨਾਲ ਪ੍ਰੋਜੈਕਟਰ ਹੈੱਡਲੈਂਪ ਅਤੇ ਸਟੀਲ ਜਾਲੀ ਫਰੇਮ ਨੂੰ ਸ਼ਾਮਿਲ ਕੀਤਾ ਗਿਆ ਹੈ।


Related News