ਨਵੀਂ ਫਾਕਸਵੈਗਨ ਟੀ ਕਰਾਸ ਹੋਈ ਪੇਸ਼, ਭਾਰਤ 'ਚ ਜਲਦ ਹੋਵੇਗੀ ਲਾਂਚ

Sunday, Oct 28, 2018 - 04:41 PM (IST)

ਨਵੀਂ ਫਾਕਸਵੈਗਨ ਟੀ ਕਰਾਸ ਹੋਈ ਪੇਸ਼, ਭਾਰਤ 'ਚ ਜਲਦ ਹੋਵੇਗੀ ਲਾਂਚ

ਆਟੋ ਗੈਜੇਟ- ਫਾਕਸਵੈਗਨ ਨੇ ਆਖ਼ਿਰਕਾਰ ਕਈ ਟੀਜ਼ਰ ਜਾਰੀ ਕਰਨ ਤੋਂ ਬਾਅਦ ਆਪਣੀ 2019 ਟੀ-ਕਰਾਸ ਕੰਪੈਕਟ ਐੱਸ. ਯੂ. ਵੀ. ਤੋਂ ਪਰਦਾ ਚੁੱਕ ਦਿੱਤਾ ਹੈ। 2019 ਫਾਕਸਵੈਗਨ ਟੀ-ਕਰਾਸ ਨੂੰ ਐਮਸਟਰਡੈਮ 'ਚ ਆਯੋਜਿਤ ਹੋਏ ਈਵੈਂਟ ਦੇ ਦੌਰਾਨ ਪੇਸ਼ ਕੀਤਾ ਗਿਆ ਤੇ ਇਸ ਨੂੰ ਕੰਪਨੀ ਦੇ ਲਾਈਨ-ਅਪ 'ਚ ਮੌਜੂਦ ਟੀ-ਰਾਕ ਦੇ ਹੇਠਾਂ ਪੋਜਿਸ਼ਨ ਕੀਤੀ ਗਈ। ਫਾਕਸਵੈਗਨ ਟੀ-ਕਰਾਸ ਕੰਪਨੀ ਦੀ ਪਹਿਲੀ ਸਭ ਤੋਂ ਛੋਟੀ ਐੱਸ. ਯੂ. ਵੀ ਹੈ ਤੇ ਇਹ ਹੁੰਡਈ ਕ੍ਰੇਟਾ, ਨਿਸਾਨ ਕਿਕਸ, ਰੈਨੋ ਕੈਪਚਰ ਨੂੰ ਆਪਣੇ ਸੈਗਮੈਂਟ 'ਚ ਕੜੀ ਟੱਕਰ ਦੇਵੇਗੀ।PunjabKesari
ਯੂਰੋ ਸਪੈਸੀਫਿਕੇਸ਼ਨ ਵਰਜ਼ਨ ਫਾਕਸਵੈਗਨ ਟੀ-ਕਰਾਸ MQ2 10 ਪਲੇਟਫਾਰਮ 'ਤੇ ਬੇਸਡ ਹੈ ਜੋ ਕਿ 4.11 ਮੀਟਰ ਲੰਬੀ ਹੈ। ਇਸ ਦਾ ਹੋਰ ਲੰਬਾ ਵਰਜ਼ਨ 4.19 ਮੀਟਰ ਹੈ, ਜੋ ਕਿ ਭਾਰਤ, ਚੀਨ ਤੇ ਬ੍ਰਾਜ਼ੀਲ ਜਿਵੇਂ ਬਾਜ਼ਾਰਾਂ 'ਚ ਲਾਂਚ ਕੀਤਾ ਜਾਵੇਗਾ।PunjabKesari
ਡਿਜ਼ਾਈਨ ਦੀ ਗੱਲ ਕਰੀਏ ਤਾਂ ਫਾਕਸਵੈਗਨ ਟੀ-ਕਰਾਸ ਕਾਫ਼ੀ ਬਿਹਤਰ ਤੇ ਸ਼ਹਿਰੀ ਅਪੀਲ ਦੇ ਨਾਲ ਆਉਂਦੀ ਹੈ। ਕਾਰ ਦਾ ਫਰੰਟ ਫੇਸ ਉਭਰਦੇ ਹੋਏ ਬਾਜ਼ਾਰਾਂ ਨੂੰ ਵੇਖਦੇ ਹੋਏ ਡਿਜ਼ਾਈਨ ਕੀਤਾ ਗਿਆ ਹੈ ਤੇ ਇਸ 'ਚ ਚੌੜੇ ਹੈੱਡਲੈਂਪਸ 'ਤੇ ਗਰਿਲ ਦਿੱਤੀ ਗਈ ਹੈ। ਗਰਿਲ ਲੈਂਟਸ ਦੇ ਨੀਚ ਕ੍ਰੋਮ ਲਾਈਨ ਦਿੱਤੀ ਗਈ ਹੈ। ਨਾਲ ਹੀ ਇਸ 'ਚ ਬੰਪਰਸ ਤੇ ਖੁਰਦਰੇ ਐਲਮੀਨੀਅਮ ਪੈਨਲਾਂ 'ਤੇ ਕਾਲੇ ਕਲੈਡਿੰਗ ਦਾ ਇਸਤੇਮਾਲ ਕੀਤਾ ਗਿਆ ਹੈ। ਰੀਅਰ ਮਾਡਲ 'ਚ ਸਪੋਰਟਸ LED ਟੇਲਗੇਟਸ ਦੇ ਨਾਲ ਹਾਰਿਜੋਂਟਲ ਵਾਰ ਦਿੱਤੇ ਗਏ ਹਨ, ਜੋ ਕਿ ਟੇਲਗੇਟਸ ਦੇ ਵਿਚਕਾਰ ਦਿੱਤੇ ਗਏ ਹਨ।PunjabKesari
ਫਾਕਸਵੈਗਨ ਟੀ-ਕਰਾਸ 'ਚ ਸੁਵਿਧਾਜਨਕ ਡੈਸ਼ਬੋਰਡ ਦਿੱਤਾ ਗਿਆ ਹੈ। ਇਸ ਤੋਂ ਇਲਾਵਾ ਇੰਟੀਰੀਅਰ 'ਚ ਐਂਬੀਐਂਟ ਲਾਈਟਿੰਗ, 10.2 ਇੰਚ ਡਿਜੀਟਲ ਇੰਸਟਰੂਮੈਂਟ ਕੰਸੋਲ, ਆਟੋਮੈਟਿਕ ਪਾਰਕ ਅਸਿਸਟ, 8.0 ਇੰਚ ਟੱਚਸਕਰੀਨ ਇੰਫੋਟੇਨਮੈਂਟ ਸਿਸਟਮ, ਪੈਨੋਰਾਮਿਕ ਸਨਰੂਫ ਤੇ ਕਈ ਬਿਹਤਰੀਨ ਫੀਚਰਸ ਦਿੱਤੇ ਹਨ। ਇਸ ਤੋਂ ਇਲਾਵਾ ਐੱਸ. ਯੂ. ਵੀ. 'ਚ ਡਰਾਈਵ ਮੋਡ ਵੀ ਦਿੱਤਾ ਗਿਆ ਹੈ।PunjabKesari
ਟੀ-ਕਰਾਸ 'ਚ 1.0 ਲਿਟਰ ਟਰਬੋਚਾਰਜਡ ਥ੍ਰੀ-ਸਿਲੰਡਰ ਇੰਜਣ ਦਿੱਤਾ ਗਿਆ ਹੈ, ਜੋ ਕਿ 94bhp ਅਪ 114bhp ਲਈ ਟਿਊਨ ਕੀਤਾ ਗਿਆ ਹੈ। ਇਸ ਤੋਂ ਇਲਾਵਾ ਇਸ 'ਚ 1.6 ਲਿਟਰ ਟਰਬੋ ਡੀਜਲ 4-ਸਿਲੰਡਰ ਯੂਨਿਟ ਵੀ ਦਿੱਤਾ ਗਿਆ ਹੈ ਜੋ ਕਿ 94bhp ਦੀ ਪਾਵਰ ਦਿੰਦਾ ਹੈ। ਜ਼ਿਆਦਾ ਪਾਵਰਫੁੱਲ 1.5 ਲਿਟਰ ਪੈਟਰੋਲ ਇੰਜਣ ਵੀ ਇਸ 'ਚ ਛੇਤੀ ਜੋੜਿਆ ਜਾ ਸਕਦਾ ਹੈ। ਇੰਜਣ ਦੇ ਅਧਾਰ 'ਤੇ ਫਾਕਸਵੈਗਨ ਟੀ-ਕਰਾਸ 5 ਤੇ 6-ਸਪੀਡ ਗਿਅਰਬਾਕਸ ਤੇ ਇਕ 7-ਸਪੀਡ ਡਿਊਲ-ਕਲਚ ਗਿਅਰਬਾਕਸ ਨਾਲ ਲੈਸ ਹੋਵੇਗਾ। ਟੀ-ਕਰਾਸ ਦੇ ਸਾਰੇ ਵਰਜ਼ਨ ਫਰੰਟ-ਵ੍ਹੀਲ ਡਰਾਈਵ ਨਾਲ ਲੈਸ ਹਨ।PunjabKesari


Related News