ਐਪਲ ਨੂੰ ਟੱਕਰ ਦੇਣ ਲਈ ਟੈਸਲਾ ਲਾਂਚ ਕਰੇਗੀ "Music Streaming"
Saturday, Jun 24, 2017 - 04:26 PM (IST)

ਜਲੰਧਰ- ਇਲੈਕਟ੍ਰਿਕ ਕਾਰ ਨਿਰਮਾਤਾ ਕੰਪਨੀ ਟੈਸਲਾ ਨੇ ਵੀਰਵਾਰ ਨੂੰ ਕਿਹਾ ਕਿ ਉਹ ਜਲਦ ਹੀ ਮਿਊਜ਼ਿਕ ਸਟਰੀਮਿੰਗ 'ਚ ਕਦਮ ਰੱਖਣ ਜਾ ਰਹੀ ਹੈ । ਇਸ ਮਸ਼ਹੂਰ ਕਾਰ ਨਿਰਮਾਤਾ ਕੰਪਨੀ ਨੇ ਇਸ ਦੇ ਲਈ ਮਿਊਜ਼ਿਕ ਸਟਰੀਮਿੰਗ ਸਰਵਿਸ ਦੇਣ ਵਾਲੀ ਕੰਪਨੀ ਸਪਾਟਿ-ਫਾਇ ਦੇ ਨਾਲ ਟਾਇ-ਅਪ ਕੀਤਾ ਹੈ। ਟੈਸਲਾ ਦੇ ਪ੍ਰਵਕਤਾ ਨੇ ਕਿਹਾ, ਸਾਨੂੰ ਲਗਦਾ ਹੈ ਕਿ ਕਾਰ ਚਲਾਉਂਦੇ ਸਮੇਂ ਇਹ ਇਕ ਗ਼ੈਰ-ਮਾਮੂਲੀ ਅਨੂਭਵ ਹੋਵੇਗਾ। ਇਸ ਦੇ ਰਾਹੀਂ ਸਾਡੇ ਯੂਜ਼ਰਸ ਹੁਣ ਇਲੈਕਟ੍ਰਿਕ ਕਾਰ ਚਲਾਊਂਦੇ ਹੋਏ ਮਿਊਜ਼ਿਕ ਵੀ ਸੁੱਣ ਸਕਣਗੇ।
ਟੈੱਕ ਵੈਬਸਾਈਟ ਰਿਕੋਡ ਦੀਆਂ ਮੰਨੀਏ ਤਾਂ ਟੈਸਲਾ ਕਸਟਮਰਸ ਲਈ ਸਭ ਤੋਂ ਪਹਿਲਾਂ ਰੇਡੀਓ ਟਾਈਪ ਪਲੇਟਫਾਰਮ ਲੈ ਕੇ ਆਵੇਗੀ। ਮੰਨਿਆ ਜਾ ਰਿਹਾ ਹੈ ਕਿ ਟੈਸਲਾ ਐਪਲ ਮਿਊਜ਼ਿਕ ਨੂੰ ਚੁਣੋਤੀ ਦੇਣ ਲਈ ਆਪਣੇ ਆਪ ਦੀ ਮਿਊਜ਼ਿਕ ਸਟਰੀਮਿੰਗ ਸਰਵਿਸ ਲਿਆਉਣ ਜਾ ਰਹੀ ਹੈ।