Tata Nexon ਦਾ ਨਵਾਂ AMT ਵੇਰੀਐਂਟ ਲਾਂਚ, ਜਾਣੋ ਕੀਮਤ ਤੇ ਫੀਚਰਸ

07/18/2018 11:07:51 AM

ਜਲੰਧਰ— ਟਾਟਾ ਮੋਟਰਸ ਨੇ ਆਪਣੀ ਪ੍ਰਸਿੱਧ ਕੰਪੈਕਟ ਐੱਸ.ਯੂ.ਵੀ. ਟਾਟਾ ਨੈਕਸਨ ਦਾ ਨਵਾਂ ਐਕਸ.ਐੱਮ.ਏ. ਵੇਰੀਐਂਟ ਲਾਂਚ ਕੀਤਾ ਹੈ। ਇਸ ਦੀ (ਐਕਸ-ਸ਼ੋਅਰੂਮ ਦਿੱਲੀ) ਕੀਮਤ 7.5 ਲੱਖ ਰੁਪਏ ਰੱਖੀ ਗਈ ਹੈ। ਨਵੇਂ ਮਾਡਲ ਦੇ ਐਕਸ.ਐੱਮ.ਏ. ਵੇਰੀਐਂਟ ਨੂੰ ਏ.ਐੱਮ.ਟੀ. (ਆਟੋਮੇਟਿਡ ਮੈਨੁਅਲ ਟ੍ਰਾਂਸਮਿਸ਼ਨ) ਨਾਲ ਪੇਸ਼ ਕੀਤਾ ਗਿਆ ਹੈ। ਇਸ ਤਰ੍ਹਾਂ ਨੈਕਸਨ ਰੇਂਜ 'ਚ ਹੁਣ ਏ.ਐੱਮ.ਟੀ. ਵੇਰੀਐਂਟ ਐਕਸ.ਐੱਮ.ਏ. ਅਤੇ ਐਕਸ.ਜ਼ੈੱਡ.ਏ. ਪਲੱਸ ਮਿਲਣਗੇ। 

 

PunjabKesari

 

ਇਹ ਦੋਵੇਂ ਹੀ ਮਾਡਲਸ 110 ਪੀ.ਐੱਸ. ਵਾਲੇ 1.2-ਲੀਟਰ ਟਰਬੋਚਾਰਜਰਡ ਰੈਵੋਟਰਾਮ ਪੈਟਰੋਲ ਅੇਤ 1.5-ਲੀਟਰ ਟਰਬੋਟਾਰਜਰਡ ਰੈਵੋਟਾਰਕ ਡੀਜ਼ਲ ਇੰਜਣ ਆਪਸ਼ਨ ਦੇ ਨਾਲ ਪੇਸ਼ ਕੀਤਾ ਗਿਆ ਹੈ। ਨੈਕਸਨ ਐਕ.ਐੱਮ.ਏ. ਦੀ ਡੀਜ਼ਲ ਵਰਜਨ ਦੀ ਕੀਮਤ 8.53 ਲੱਖ ਰੁਪਏ (ਐਕਸ-ਸ਼ੋਅਰੂਮ ਦਿੱਲੀ) ਰੱਖੀ ਗਈ ਹੈ। ਟਾਟਾ ਨੈਕਸਨ ਦੇ ਏ.ਐੱਮ.ਟੀ. ਵੇਰੀਐਂਟ 'ਚ ਈਕੋ, ਸਿਟੀ ਅਤੇ ਸਪੋਰਟਸ, 3 ਡਰਾਈਵ ਮੋਡਸ ਦਿੱਤੇ ਗਏ ਹਨ। ਇਨ੍ਹਾਂ ਡਰਾਈਵ ਮੋਡਸ ਨਾਲ ਵੱਖ-ਵੱਖ ਹਾਲਾਤ ਦੇ ਹਿਸਾਬ ਨਾਲ ਡਰਾਈਵ ਕੀਤੀ ਜਾ ਸਕਦੀ ਹੈ। 

PunjabKesari

 

ਕੰਪਨੀ ਨੇ ਨੈਕਸਨ 'ਚ 'ਆਇਵਰੀ ਵਾਈਟ' ਕਲਰ ਰੂਫ ਦੇ ਆਪਸ਼ਨ ਵਾਲਾ ਨਵਾਂ ਡਿਊਲ ਟੋਨ ਵੇਰੀਐਂਟ ਵੀ ਪੇਸ਼ ਕੀਤਾ ਗਿਆ ਹੈ। ਦੱਸ ਦੇਈਏ ਕਿ ਟਾਟਾ ਦੀ ਨੈਕਸਨ 209 ਐੱਮ.ਐੱਮ. ਦੇ ਗ੍ਰਾਊਂਡ ਕਲੀਅਰੰਸ, ਡਿਊਲ ਫਰੰਟ ਏਅਰਬੈਗਸ ਅਤੇ ਏ.ਬੀ.ਐੱਸ. ਵਿਦ ਈ.ਬੀ.ਡੀ. ਵਰਗੇ ਸੇਫਟੀ ਫੀਚਰਸ ਦੇ ਨਾਲ ਆਉਂਦੀ ਹੈ। ਬਾਜ਼ਾਰ 'ਚ ਇਸ ਦਾ ਮੁਕਾਬਲਾ ਮਾਰੂਤੀ ਸੁਜ਼ੂਕੀ ਵਿਟਾਰਾ ਬ੍ਰੇਜ਼ਾ ਅਤੇ ਫੋਰਡ ਈਕੋਸਪੋਰਟ ਨਾਲ ਹੋਵੇਗਾ।


Related News