Suzuki ਜਲਦੀ ਹੀ ਭਾਰਤ ''ਚ ਪੇਸ਼ ਕਰੇਗੀ ਆਪਣੀ V-Storm 650 ਬਾਈਕ

11/14/2017 4:40:20 PM

ਜਲੰਧਰ- ਜਪਾਨੀ ਦੋਪਹੀਆ ਵਾਹਨ ਨਿਰਮਾਤਾ ਕੰਪਨੀ ਸੁਜ਼ੂਕੀ ਭਾਰਤ 'ਚ ਆਪਣੀ ਨਵੀਂ ਬਾਈਕ ਸੁਜ਼ੂਕੀ v-storm ਨੂੰ ਲਾਂਚ ਕਰਨ ਦੀ ਯੋਜਨਾ ਬਣਾ ਰਹੀ ਹੈ। ਇਸ ਬਾਈਕ ਨੂੰ ਜਪਾਨ ਤੋਂ ਐਕਸਪੋਰਟ ਕੀਤਾ ਜਾਵੇਗਾ ਅਤੇ ਭਾਰਤ 'ਚ ਇਸ ਨੂੰ ਅਸੈਂਬਲ ਕੀਤਾ ਜਾਵੇਗਾ। ਉਥੇ ਹੀ ਭਾਰਤ 'ਚ ਫਿਲਹਾਲ ਸੁਜ਼ੂਕੀ v-storm 1,000 ਵਿਕ ਰਹੀ ਹੈ। 
PunjabKesari
ਫੀਚਰਸ
Suzuki V-Strom 650 ਨੂੰ ਇੰਟਰਨੈਸ਼ਨਲ ਬਾਜ਼ਾਰ 'ਚ ਪਹਿਲਾਂ ਤੋਂ ਹੀ ਵੇਚਿਆ ਜਾ ਰਿਹਾ ਹੈ। ਇਸ ਦੇ ਦੋ ਵੇਰੀਐਂਟਸ Standard V-Strom 650 ਅਤੇ V-Strom 650XT ਵੇਚੇ ਜਾ ਰਹੇ ਹਨ। ਇਨ੍ਹਾਂ ਸਟੈਂਡਰਡ ਵਰਜਨ 'ਚ ਐਲੂਮੀਨੀਅਮ ਦੇ ਹਲਕੇ ਪਹੀਏ ਹਨ। ਜਦ ਕਿ V-Strom 650XT ਨੂੰ ਆਫ ਰੋਡਿੰਗ ਲਈ ਫੋਕਸ ਕੀਤਾ ਗਿਆ ਹੈ। ਇਸ ਵਿਚ ਐਲੂਮੀਨੀਅਮ ਰਿਮਸ ਹਨ ਜੋ ਕਿ ਸਟੀਲ ਨਾਲ ਲੈਸ ਹਨ। 
PunjabKesari
ਅਸੈਂਬਲਿੰਗ
ਸੁਜ਼ੂਕੀ ਵੀ-ਸਟਰਾਮ 650 ਦੀ ਅਸੈਂਬਲਿੰਗ ਲਈ ਭਾਰਤੀ ਇੰਜੀਨੀਅਰਸ ਨੂੰ ਤਕਰੀਬਨ ਇਕ ਸਾਲ ਤੱਕ ਟ੍ਰੇਨਿੰਗ ਦਿੱਤੀ ਜਾਵੇਗੀ। ਇਕ ਵਾਰ ਇਸ ਬਾਈਕ ਦੀ ਭਾਰਤ 'ਚ ਅਸੈਂਬਲਿੰਗ ਸ਼ੁਰੂ ਹੋਣ ਤੋਂ ਬਾਅਦ ਇਸ ਨੂੰ ਦੋ ਸਾਲ ਦੇ ਅੰਦਰ ਲਾਂਚ ਕੀਤਾ ਜਾ ਸਕਦਾ ਹੈ। ਹਾਲਾਂਕਿ, ਫਿਲਹਾਲ ਇਸ ਬਾਰੇ ਕੰਪਨੀ ਨੇ ਕੋਈ ਅਧਿਕਾਰਤ ਐਲਾਨ ਨਹੀਂ ਕੀਤਾ ਹੈ।


Related News