ਟੈਸਟਿੰਗ ਦੇ ਦੌਰਾਨ ਸਪਾਟ ਹੋਈ ਸੁਜ਼ੂਕੀ Ciaz Facelift
Saturday, Jun 09, 2018 - 06:05 PM (IST)
ਜਲੰਧਰ-ਜਾਪਾਨੀ ਵਾਹਨ ਨਿਰਮਾਤਾ ਕੰਪਨੀ ਸੁਜ਼ੂਕੀ ਆਪਣੇ ਸਿਆਜ਼ ਫੇਸਲਿਫਟ (Ciaz Facelift) ਵਰਜ਼ਨ ਨੂੰ ਲਾਂਚ ਕਰਨ ਵਾਲੀ ਹੈ ਪਰ ਇਹ ਕਾਰ ਲਾਂਚ ਹੋਣ ਤੋਂ ਪਹਿਲਾਂ ਸਪਾਟ ਹੋ ਗਈ ਹੈ, ਜਿਸ ਤੋਂ ਇਸ ਦੇ ਸਪੈਸੀਫਿਕੇਸ਼ਨ ਬਾਰੇ ਖੁਲਾਸਾ ਹੋਇਆ ਹੈ। ਕਾਰ ਦੀ ਤਸਵੀਰ ਦੇਖਣ ਤੋਂ ਪਤਾ ਲੱਗਦਾ ਹੈ ਕਿ ਕੰਪਨੀ ਇਸ ਕਾਰ ਨੂੰ ਬਹੁਤ ਸਾਰੇ ਕਾਸਮੈਟਿਕ ਬਦਲਾਅ ਨਾਲ ਪੇਸ਼ ਕਰਨ ਵਾਲੀ ਹੈ, ਜਿਸ ਤੋਂ ਸਿਆਜ਼ ਫੇਸਲਿਫਟ ਨੂੰ ਨਵੇਂ ਫੇਸ ਨਾਲ ਬਿਹਤਰ ਬੋਨਟ ਵੀ ਦਿੱਤਾ ਗਿਆ ਹੈ। ਕਾਰ ਦੇ ਅਗਲੇ ਹਿੱਸੇ 'ਚ ਛੋਟੇ ਸਾਈਜ਼ ਦੇ ਗ੍ਰਿਲ ਨਾਲ ਪਤਲੇ ਆਕਾਰ ਦੇ ਸਵਫਿਟਬੈਕ ਹੈੱਡਲੈਪਸ ਦਿੱਤੇ ਗਏ ਹਨ। ਇਸ ਤੋਂ ਇਲਾਵਾ ਕਾਰ 'ਚ ਨਵੇਂ ਬੰਪਰ ਅਤੇ ਬਦਲਿਆਂ ਹੋਇਆ ਸੈਂਟਰਲ ਏਅਰਡੈਮ ਨਾਲ ਵੱਡੇ ਆਕਾਰ ਦੇ ਫਾਗਲੈਂਪਸ ਦਿੱਤੇ ਗਏ ਹਨ। ਉਮੀਦ ਕੀਤੀ ਜਾ ਰਹੀਂ ਹੈ ਕਿ ਕੰਪਨੀ ਆਪਣੀ ਇਸ ਨਵੀਂ ਕਾਰ ਨੂੰ ਜਲਦ ਹੀ ਲਾਂਚ ਕਰ ਸਕਦੀ ਹੈ।

ਪਾਵਰ ਡੀਟੇਲ-
ਸੁਜ਼ੂਕੀ ਨੇ ਹੁਣ ਤੱਕ ਇਸ ਕਾਰ ਦੇ ਇੰਜਣ ਨੂੰ ਲੈ ਕੇ ਕੋਈ ਵੀ ਜਾਣਕਾਰੀ ਨਹੀਂ ਦਿੱਤੀ ਹੈ ਪਰ ਅੰਦਾਜ਼ਾ ਲਗਾਇਆ ਜਾ ਰਿਹਾ ਹੈ ਕਿ ਕੰਪਨੀ ਇਸ ਕਾਰ ਦੇ ਇੰਜਣ 'ਚ ਬਦਲਾਅ ਨਹੀਂ ਕਰੇਗੀ ਅਤੇ ਸਿਆਜ਼ ਫੇਸਲਿਫਟ 'ਚ ਵੀ 91 ਬੀ. ਐੱਚ. ਪੀ. ਪਾਵਰ ਜਨਰੇਟ ਕਰਨ ਵਾਲਾ 1.4 ਲਿਟਰ ਪੈਟਰੋਲ ਅਤੇ 89 ਬੀ. ਐੱਚ. ਪੀ. ਪਾਵਰ ਵਾਲਾ 1.3 ਲਿਟਰ ਡੀਜ਼ਲ ਇੰਜਣ ਦਿੱਤਾ ਜਾਵੇਗਾ।

ਹੋਰ ਬਦਲਾਅ-
ਇਸ ਅਪਡੇਟਿਡ ਕਾਰ ਦੀ ਫੋਟੋ ਕਾਫੀ ਦੂਰ ਤੋਂ ਲਈ ਗਈ ਹੈ, ਜਿਸ ਨਾਲ ਕਾਰ ਦੇ ਕੈਬਿਨ ਬਾਰੇ ਕੋਈ ਵੀ ਜਾਣਕਾਰੀ ਸਾਹਮਣੇ ਨਹੀਂ ਆਈ ਹੈ ਪਰ ਇਸ ਤੋਂ ਪਹਿਲਾਂ ਲੀਕ ਹੋਈ ਤਸਵੀਰ ਤੋਂ ਕਾਰ ਦੇ ਕੈਬਿਨ ਬਾਰੇ ਜਾਣਕਾਰੀ ਸਾਹਮਣੇ ਆਈ ਹੈ। ਕੰਪਨੀ ਆਪਣੀ ਇਸ ਕਾਰ 'ਚ ਨਵਾਂ ਇੰਸਟਰੂਮੈਂਟ ਕਲਸਟਰ, ਵੱਡਾ ਐੱਲ. ਸੀ. ਡੀ. ਡਿਸਪਲੇਅ, ਦੋਬਾਰਾ ਡਿਜ਼ਾਇਨ ਕੀਤਾ ਡੈਸਬੋਰਡ ਸ਼ਾਮਿਲ ਕਰ ਸਕਦੀ ਹੈ।
