ਵਿਦਿਆਰਥੀਆਂ ਦੀ ਟੀਮ ਨੇ ਮਿਲ ਕੇ ਡਿਵੈੱਲਪ ਕੀਤੀ ਇਹ ਬਿਹਤਰੀਨ ਇਲੈਕਟ੍ਰਿਕ ਬਾਈਕ
Friday, Jul 13, 2018 - 05:19 PM (IST)

ਜਲੰਧਰ- ਦੁਨੀਆਭਰ 'ਚ ਹੁਣ ਇਲੈਕਟ੍ਰਿਕ ਗੱਡੀਆਂ ਦਾ ਟ੍ਰੈਂਡ ਵਧਦਾ ਜਾ ਰਿਹਾ ਹੈ। ਇਲੈਕਿਟ੍ਰਕ ਵ੍ਹੀਕਲਸ ਦੀ ਦੁਨੀਆ 'ਚ ਆਪਣੇ ਯੂਨੀਕ ਪ੍ਰੋਡਕਟਸ ਦੇ ਚਲਦੇ ਟੈਸਲਾ ਘੱਟ ਸਮੇਂ 'ਚ ਚਰਚਾ ਪਾਉਣ ਵਾਲੀਆਂ ਕੰਪਨੀਆਂ 'ਚੋਂ ਇਕ ਹੈ। 5“8 ਜ਼ੁਰਿਚ ਦੀ ਟੀਮ ਨੇ ਇਕ ਇਲੈਕਟ੍ਰਿਕ ਮੋਟਰਸਾਈਕਲ ਤਿਆਰ ਕੀਤੀ ਹੈ। ਇਸ ਨੂੰ ਬਣਾਉਣ 'ਚ 13 ਮਕੈਨੀਕਲ ਤੇ 1 ਇਲੈਕਿਟ੍ਰਕਲ ਸਟੂਡੈਂਟ ਦੀ ਟੀਮ ਦੇ ਨਾਲ ਜ਼ੁਰਿਚ ਯੂਨੀਵਰਸਿਟੀ ਆਫ ਦ ਆਰਟਸ ਦੇ 2 ਇੰਡਸਟਰੀਅਲ ਡਿਜ਼ਾਈਨ ਸਟੂਡੈਂਟਸ ਦਾ ਅਹਿਮ ਯੋਗਦਾਨ ਹੈ।
ਵਿਦਿਆਰਥੀਆਂ ਦੀ ਟੀਮ ਨੇ ਇਸ ਨੂੰ ਜਿਸ ਤਰ੍ਹਾਂ ਦਾ ਡਿਜ਼ਾਈਨ ਦਿੱਤਾ ਹੈ ਉਹ ਕੁਝ ਮਨੁੱਖ ਦੇ ਸਰੀਰ ਵਰਗਾ ਲਗਦਾ ਹੈ। ਮੇਕਰਸ ਦੇ ਮੁਤਾਬਕ ਇਹ ਬਾਈਕ ਕਾਫ਼ੀ ਲਾਈਟਵੇਟ ਹੈ ਜਿਸ ਵਜ੍ਹਾ ਨਾਲ ਇਸ 'ਚ ਸਟੇਬੀਿਲਟੀ ਬਿਹਤਰ ਹੈ। ਹਰ ਪਹੀਏ 'ਚ ਨਾਬ ਮੋਟਰ ਹੈ ਜਿਸ ਦੀ 50kW ਤੱਕ ਲਗਾਤਾਰ 22kW ਦੀ ਪੀਕ ਪਾਵਰ ਸਪਲਾਈ ਕਰਨ ਦੀ ਸਮਰੱਥਾ ਹੈ।
ਬਾਈਕ ਦੀ ਵੱਡੀ ਬੈਟਰੀ 1260 ਲੀਥੀਅਮ ਆਇਨ ਸੈੱਲਸ ਨਾਲ ਲੈਸ ਹੈ। ਬੈਟਰੀ ਮੈਨੇਜਮੈਂਟ ਸਿਸਟਮ ਸੈੱਲਸ ਦੀ ਪਾਵਰਫੁੱਲ ਫੰਕਸ਼ਨਿੰਗ, ਉਨ੍ਹਾਂ ਦੀ ਕੂਲਿੰਗ, ਚਾਰਜਿੰਗ 'ਤੇ ਡਿਸਚਾਰਜਿੰਗ ਨੂੰ ਵੇਖਦਾ ਹੈ। 15kWh ਲੀਥੀਅਮ ਆਈਨ ਬੈਟਰੀ ਨੂੰ 400km ਦੀ ਗਜ਼ਬ ਦੀ ਰੇਂਜ ਮਿਲੀ ਹੈ। ਇਸ ਤੋਂ ਇਲਾਵਾ ਬਾਈਕ ਦੀ ਉਮਰ ਨੂੰ ਐਕਟਿਵ ਤੇ ਪੈਸੀਵ ਆਇਲ ਕੂਲਿੰਗ ਤੋਂ ਸੁਰੱਖਿਅਤ ਕੀਤੀ ਜਾ ਸਕਦੀ ਹੈ।
ਇਸ 'ਚ ਇੰਟੀਗ੍ਰੇਟਿਡ ਇੰਡਟਚ ਸੈਂਸਰ ਵੀ ਲਗਾ ਹੈ ਜੋ ਬ੍ਰੇਕਿੰਗ ਲੈਵਲ ਦੇ ਐਂਗਲ ਨੂੰ ਨਿਰਧਾਰਤ ਕਰਦਾ ਹੈ। ਇਸ ਐਂਗਲ ਦਾ ਇਸਤੇਮਾਲ ਦੋਨਾਂ ਪਹੀਆਂ ਲਈ ਕੀਤਾ ਜਾ ਸਕਦਾ ਹੈ। ਇਸ ਮੋਟਰਸਾਈਕਲ 'ਚ ਕੀ-ਲੈੱਸ ਇਗਨੀਸ਼ਨ ਦੇ ਨਾਲ ਬਟਨ ਸਟਾਰਟ ਦਾ ਵੀ ਫੀਚਰ ਹੈ। ਬਾਈਕ 'ਚ 7 ਇੰਚ ਦੀ ਟੱਚ-ਸਕ੍ਰੀਨ ਹੈ ਜੋ ਇੰਟੀਗਰੇਟਿਡ ਨੇਵੀਗੇਸ਼ਨ ਸਿਸਟਮ ਦੇ ਨਾਲ ਆਉਂਦਾ ਹੈ।
ਇਸ ਬਿਹਤਰ ਰੇਂਜ ਤੇ ਗਜ਼ਬ ਦੀ ਸੋਚ ਵਾਲੇ ਥਰਮਲ ਅਤੇ ਬੈਟਰੀ ਮੈਨੇਜਮੈਂਟ ਸਿਸਟਮ ਦੇ ਨਾਲ ਇਥੇਕ ਇਲੈਕਿਟ੍ਰਕ ਮੋਟਰਸਾਈਕਲ ਯੂਨੀਕ ਡਿਜ਼ਾਈਨ ਪੈਕੇਜ 'ਚ ਈਕੋ-ਫ੍ਰੈਂਡਲੀ ਬਾਈਕ ਦੀ ਦਿਲਚਸਪ ਉਦਾਹਰਣ ਹੈ। ਹੁਣ ਇਹ ਦੇਖਣ ਵਾਲੀ ਗੱਲ ਹੋਵੇਗੀ ਕਿ ਨਿਰਮਾਤਾ ਇਸ ਟੈਕਨਾਲੌਜੀ ਦੇ ਨਾਲ ਮੋਟਰਸਾਈਕਲਸ ਲਿਆਉਂਦੇ ਹਨ ਜਾਂ ਨਹੀਂ।