ਰਾਇਲ ਐਨਫੀਲਡ ਹਿਮਾਲਿਅਨ ABS ਦੀ ਬੁਕਿੰਗ ਸ਼ੁਰੂ, ਜਾਣੋ ਕੀਮਤ

Thursday, Aug 30, 2018 - 05:06 PM (IST)

ਰਾਇਲ ਐਨਫੀਲਡ ਹਿਮਾਲਿਅਨ ABS ਦੀ ਬੁਕਿੰਗ ਸ਼ੁਰੂ, ਜਾਣੋ ਕੀਮਤ

ਜਲੰਧਰ— ਰਾਇਲ ਐਨਫੀਲਡ ਜਲਦੀ ਹੀ ਆਪਣੀ ਐਡਵੈਂਚਰ ਟੂਅਰਰ ਮੋਟਰਸਾਈਕਲ ਹਿਮਾਲਿਅਨ ਦਾ ਏ.ਬੀ.ਐੱਸ. ਯਾਨੀ ਐਂਟੀ ਲਾਕ ਬ੍ਰੇਕਿੰਗ ਸਿਸਟਮ ਵਾਲਾ ਵਰਜਨ ਲਾਂਚ ਕਰੇਗੀ। ਮੀਡੀਆ ਰਿਪੋਰਟਾਂ ਮੁਤਾਬਕ, ਇਸ ਦੀ ਐਕਸ-ਸ਼ੋਅਰੂਮ ਕੀਮਤ ਦਾ ਖੁਲਾਸਾ ਹੋ ਗਿਆ ਹੈ। ਇਨ੍ਹਾਂ ਖਬਰਾਂ ਮੁਤਾਬਕ, ਹਿਮਾਲਿਅਨ ਏ.ਬੀ.ਐੱਸ. ਦੀ ਐਕਸ-ਸ਼ੋਅਰੂਮ ਕੀਮਤ 1.79 ਲੱਖ ਰੁਪਏ ਹੋਵੇਗੀ।

ਸਟੈਂਡਰਡ ਵੇਰੀਐਂਟ ਦੇ ਨਾਲ ਹੀ ਕੰਪਨੀ ਹਿਮਾਲਿਅਨ ਸਲੀਟ ਏ.ਬੀ.ਐੱਸ. ਵੇਰੀਐਂਟ ਵੀ ਲਾਂਚ ਕਰੇਗੀ। ਇਸ ਦੀ ਬੈਂਗਲੁਰੂ 'ਚ ਐਕਸ-ਸ਼ੋਅਰੂਮ ਕੀਮਤ 1.81 ਲੱਖ ਰੁਪਏ ਹੋ ਸਕਦੀ ਹੈ। ਦੋਵਾਂ ਹੀ ਬਾਈਕਸ 'ਚ ਡਿਊਲ ਚੈਨਲ ਏ.ਬੀ.ਐੱਸ. ਸਿਸਟਮ ਦਿੱਤਾ ਜਾਵੇਗਾ। ਚੇਨਈ ਬੇਸਡ ਕੰਪਨੀ ਨਾਨ ਏ.ਬੀ.ਐੱਸ. ਵੇਰੀਐਂਟ ਦੇ ਮੁਕਾਬਲੇ ਕਰੀਬ 10,000 ਹਜ਼ਾਰ ਰੁਪਏ ਜ਼ਿਆਦਾ ਚਾਰਜ ਕਰੇਗੀ। ਇਨ੍ਹਾਂ ਏ.ਬੀ.ਐੱਸ. ਵੇਰੀਐਂਟਸ ਦੀ ਬੁਕਿੰਗ ਸ਼ੁਰੂ ਹੋ ਚੁੱਕੀ ਹੈ।

ਇਨ੍ਹਾਂ ਮਾਡਲਸ ਦੀ ਡਲਿਵਰੀ ਅਗਲੇ ਮਹੀਨੇ ਤੋਂ ਸ਼ੁਰੂ ਹੋਵੇਗੀ। ਸਟਾਕ ਖਤਮ ਹੋਣ ਤਕ ਡੀਲਰ ਨਾਨ ਏ.ਬੀ.ਐੱਸ. ਵਰਜਨ ਵੇਚਦੇ ਰਹਿਣਗੇ। ਰਾਇਲ ਐਨਫੀਲਡ ਆਪਣੇ ਹੋਰ ਬਾਈਕ ਮਾਡਸ ਨੂੰ ਵੀ ਅਗਲੇ ਦੋ ਮਹੀਨਿਆਂ 'ਚ ਅਪਡੇਟ ਕਰਦੀ ਰਹੇਗੀ। ਹਿਮਾਲਿਅਨ ਮੋਟਰਸਾਈਕਲ 'ਚ ਏ.ਬੀ.ਐੱਸ. ਸਿਸਟਮ ਨੂੰ ਆਫ ਕਰਨ ਦੀ ਵੀ ਸੁਵਿਧਾ ਹੋਵੇਗੀ। ਇਹ ਸੁਵਿਧਾ ਕੇ.ਟੀ.ਐੱਮ. ਬਾਈਕਸ 'ਚ ਵੀ ਦੇਖਣ ਨੂੰ ਮਿਲਦੀ ਹੈ। ਇਹ ਫੀਚਰ ਰਾਇਲ ਐਨਫੀਲਡ ਦੀਆਂ ਆਉਣ ਵਾਲੀਆਂ Interceptor ਅਤੇ Continental GT ਬਾਈਕਸ 'ਚ ਵੀ ਮਿਲੇਗਾ।


Related News