ਕਿਸੇ ਟੈਂਕ ਨਾਲੋਂ ਘੱਟ ਨਹੀਂ ਹੈ ਇਹ Rezvani ਦੀ ਇਹ ਬੁਲੇਟਪਰੂਫ ਜੀਪ

07/15/2018 3:30:10 PM

ਜਲੰਧਰ--ਹੁਣ ਤਾਕਤਵਰ ਗੱਡੀਆਂ ਦਾ ਟ੍ਰੈਂਡ ਫਿਰ ਤੋਂ ਲੋਕਾਂ ਨੂੰ ਆਕਰਸ਼ਿਤ ਕਰਨ ਲੱਗਾ ਹੈ। ਇਸ ਗੱਲ ਨੂੰ ਧਿਆਨ 'ਚ ਰੱਖਦੇ ਹੋਏ ਕੈਲੀਫੋਰਨੀਆ ਦੀ ਕੰਪਨੀ Rezvani ਇਕ ਸ਼ਾਨਦਾਰ ਜੀਪ ਜਾਰਵਿਨ ਟੈਂਕ Rezvani ਲੈ ਕੇ ਆਈ ਹੈ। ਇਹ ਇਕ ਬੀ7 ਲੈਵਲ ਬੁਲੇਟਪਰੂਫ ਜੀਪ ਹੈ। ਇਸ 'ਚ ਥਰਮਲ ਨਾਈਟ ਵਿਜ਼ਨ ਦੇ ਨਾਲ ਇਕ 707 HP HELLCAT V8 engine ਤੇ ਕੁਝ ਸ਼ਾਨਦਾਰ ਸੁਰੱਖਿਆ ਕਰਨ ਵਾਲੇ ਫੀਚਰਸ ਹਨ। ਇਨ੍ਹਾਂ ਫੀਚਰਸ ਦੀ ਮਦਦ ਨਾਲ ਇਸ ਜੀਪ ਨੂੰ ਚਲਾਉਣ ਵਾਲਾ ਵਿਅਕਤੀ ਭਾਰੀ ਗੋਲਾਬਾਰੀ 'ਚ ਸੁਰੱਖਿਅਤ ਵਾਪਿਸ ਆ ਸਕਦਾ ਹੈ। ਕਿਉਂਕਿ ਇਹ ਜੀਪ ਕਿਸੇ ਟੈਂਕ ਤੋਂ ਘੱਟ ਨਹੀਂ ਹੈ।

 



Rezvani ਜਾਰਵਿਨ ਟੈਂਕ ਮਿਲਟਰੀ ਐਡੀਸ਼ਨ ਇਕ ਅਜਿਹੇ ਮਿਲਟਰੀ ਵਾਹਨ ਤੋਂ ਪ੍ਰੇਰਿਤ ਹੈ ਜਿਸ ਦਾ ਇਹੀ ਨਾਂ ਹੈ। ਬਸ ਫਰਕ ਟਾਇਰਾਂ ਦਾ ਹੀ ਹੈ। ਇਸ ਗੱਡੀ 'ਚ ਉਹ ਸਭ ਬਿਹਤਰੀਨ ਫੀਚਰਸ ਮੌਜੂਦ ਹਨ ਜੋ ਇਸ ਤੋਂ ਪਹਿਲਾਂ ਕਿਸੇ ਹੋਰ ਸਿਵਲੀਅਨ ਵਾਹਨ 'ਚ ਨਹੀਂ ਹੁੰਦੇ ਸਨ। ਇਸ ਗੱਡੀ 'ਚ ਡੇਡ-ਬੋਲਟ ਮੈਗਨੇਟ ਦੇ ਲੱਗੇ ਹਨ ਤੇ ਨਾਲ ਹੀ ਇਲੈਕਟ੍ਰਿਕ ਹੈਂਡਲ ਲੱਗੇ ਹਨ। ਇਸ ਨਾਲ ਯਾਤਰੀਆਂ ਨੂੰ ਜ਼ਿਆਦਾ ਸੁਰੱਖਿਆ ਮਿਲਦੀ ਹੈ।

PunjabKesari

ਇਹ ਗੱਡੀ ਬੁਲੇਟਪਰੂਫ ਹੈ ਤੇ ਵੱਡੀ ਤੋਂ ਵੱਡੀ ਬੰਦੂਕ ਵੀ ਇਸ ਦਾ ਕੁਝ ਨਹੀਂ ਵਿਗਾੜ ਸਕਦੀ। ਇਥੋਂ ਤੱਕ ਕਿ ਅਸਾਲਟ ਰਾਈਫਲ ਵੀ ਇਸ ਦੇ ਅੱਗੇ ਫੇਲ ਹੈ। ਇਸ 'ਚ ਰੇਡੀਏਟਰ, ਬੈਟਰੀ ਤੇ ਫਿਊਲ ਟੈਂਕ ਹੈ ਜੋ ਧਮਾਕੇ ਤੋਂ ਬਚਾਅ ਦੇ ਲਈ ਮਜ਼ਬੂਤ kevlar 'ਚ ਲਪੇਟੇ ਗਏ ਹਨ। ਇਸੇ ਕਰਕੇ ਇਸ ਗੱਡੀ 'ਤੇ ਕਿਸੇ ਵੀ ਬੰਦੂਕ ਦਾ ਕੋਈ ਅਸਰ ਨਹੀਂ ਹੁੰਦਾ।

PunjabKesari

ਉਂਝ ਤਾਂ ਡਿਫੈਂਸਿਵ ਫੀਚਰਸ ਦੀ ਲਿਸਟ ਇਥੇ ਹੀ ਖਤਮ ਨਹੀਂ ਹੁੰਦੀ। ਇਸ ਕਾਰ 'ਚ ਬਲਾਈਂਡਿੰਗ ਲਾਈਟ ਵੀ ਹੈ ਜੋ ਰਾਤ ਨੂੰ ਦਿਨ ਬਣਾ ਦਿੰਦੀ ਹੈ। ਇਸ ਗੱਡੀ 'ਚ ਫੁੱਲ ਇੰਟਰਕਾਮ ਸਿਸਟਮ ਹੈ ਜਿਸ 'ਚ ਸਪੀਕਰ ਬਾਹਰ ਲੱਗੇ ਹਨ। ਮਾਈਕ੍ਰੋਫੋਨ ਦੇ ਰਾਹੀਂ ਡਰਾਈਵਰ ਖਤਰੇ ਨੂੰ ਪਛਾਣ ਲੈਂਦਾ ਹੈ। ਇਸ ਦੇ ਲਈ ਉਸ ਨੂੰ ਖਿੜਕੀ ਜਾਂ ਦਰਵਾਜ਼ਾ ਖੋਲ੍ਹਣ ਦੀ ਲੋੜ ਨਹੀਂ ਪੈਂਦੀ।

PunjabKesari
ਇਸ ਗੱਡੀ 'ਚ 6.4L V8 ਇੰਜਣ ਲੱਗਾ ਹੈ ਜੋ 708 ਐੱਚ. ਪੀ. ਜਨਰੇਟ ਕਰਦਾ ਹੈ ਤੇ ਇਸ ਗੱਡੀ ਦੀ ਕੀਮਤ 2.02 ਕਰੋੜ ਰੁਪਏ ਹੈ। ਜੇਕਰ ਤੁਸੀਂ ਇਸ ਗੱਡੀ ਨੂੰ ਭਾਰਤ 'ਚ ਖਰੀਦਣਾ ਚਾਹੁੰਦੇ ਹੋ ਤਾਂ ਇਸ ਦੀ ਕੀਮਤ ਹੋਰ ਵੀ ਮਹਿੰਗੀ ਹੋਵੇਗੀ। ਇਹ ਦੁਨੀਆ ਦੀ ਸਭ ਤੋਂ ਸੁਰੱਖਿਅਤ ਗੱਡੀ ਹੈ।

PunjabKesari


Related News