Duster ਦਾ ਪੈਟਰੋਲ ਇੰਜਣ ਦੇ ਨਾਲ ਆਟੋਮੈਟੀਕ ਵੇਰੀਅੰਟ ਜਲਦ ਹੀ ਭਾਰਤ ਹੋਵੇਗਾ ਲਾਂਚ, ਜਾਣੋ ਖਾਸ ਫੀਚਰਸ
Wednesday, Apr 26, 2017 - 11:52 AM (IST)

ਜਲੰਧਰ- ਆਪਣੀ ਦਮਦਾਰ ਪਰਫਾਰਮੇਂਸ ਦੇ ਜ਼ੋਰ ''ਤੇ ਭਾਰਤੀ ਸੜਕਾਂ ''ਤੇ ਆਪਣੀ ਪਹਿਚਾਣ ਬਣਾ ਚੁੱਕੀ Renault ਦੀ ਡਸਟਰ ਜਲਦ ਹੀ ਨਵੇਂ ਅਵਤਾਰ ਦੇ ਨਾਲ ਸੜਕਾਂ ''ਤੇ ਉਤਰਨ ਜਾ ਰਹੀ ਹੈ। ਕੰਪਨੀ ਇਸ ਕਾਰ ਨੂੰ ਪੈਟਰੋਲ ਇੰਜਣ ਦੇ ਨਾਲ ਆਟੋਮੈਟਿਕ ਅਵਤਾਰ ''ਚ ਪੇਸ਼ ਕਰੇਗੀ। ਫਿਲਹਾਲ ਕੰਪਨੀ ਨੇ ਇਸ ਦੀ ਕੀਮਤ ਦੀ ਘੋਸ਼ਣਾ ਨਹੀਂ ਕੀਤੀ ਹੈ।
ਆਨਲਾਈਨ ਆਟੋ ਮੈਗਜੀਨ ਕਾਰਦੇਖੋ ਡਾਟ ਕਾਮ ਦੇ ਮੁਤਾਬਕ ਨਵੀਂ ਆਟੋਮੈਟਿਕ Renault ਡਸਟਰ ਨੂੰ ਮੌਜੂਦਾ ਰੇਂਜ ''ਚ ਆਰ ਐਕਸ ਐੱਲ ਵੇਰਿਅੰਟ ਦੇ ''ਤੇ ਰੱਖਿਆ ਜਾਵੇਗਾ। ਇਹ ਵੀ ਸੰਭਾਵਨਾ ਹੈ ਕਿ ਆਟੋਮੈਟਿਕ ਡਸਟਰ ਦੀ ਕੀਮਤ ਆਰ. ਐਕਸ. ਐੱਲ ਦੇ ਮੁਕਾਬਲੇ 1 ਲੱਖ ਰੁਪਏ ਜ਼ਿਆਦਾ ਹੋਵੇਗੀ। ਮੌਜੂਦਾ ਆਰ. ਐਕਸ. ਐੱਲ ਦੀ ਗੱਲ ਕਰੀਏ ਤਾਂ ਇਸ ਦੀ ਦਿੱਲੀ ਐਕਸ ਸ਼ੋਰੂਮ ਕੀਮਤ 9.45 ਲੱਖ
ਰੁਪਏ ਹੈ।
Renault ਨੇ ਫਿਲਹਾਲ ਇਸਦੇ ਇੰਜਣ ਅਤੇ ਹੋਰ ਸਪੈਸੀਫਿਕੇਸ਼ਨਸ ਦੇ ਬਾਰੇ ''ਚ ਖੁਲਾਸਾ ਨਹੀਂ ਕੀਤਾ ਹੈ। ਪਰ ਸੂਤਰਾਂ ਦੀਆਂ ਮੰਨੀਏ ਤਾਂ ਡਸਟਰ ਆਟੋਮੈਟਿਕ ''ਚ ਨਵਾਂ 1.5 ਲਿਟਰ ਦਾ ਪੈਟਰੋਲ ਇੰਜਣ ਮਿਲ ਸਕਦਾ ਹੈ। ਇਹ ਇੰਜਣ 106 ਪੀ. ਐੱਸ ਦੀ ਪਾਵਰ ਅਤੇ 142 ਐੱਨ. ਐੱਮ ਦਾ ਟਾਰਕ ਦੇਵੇਗਾ। ਇਸ ''ਚ ਐੱਕਸ-ਟਰਾਨਿਕ ਸੀ. ਵੀ. ਟੀ ਗਿਅਰਬਾਕਸ ਨਾਲ 6-ਸਟੈਪ ਸੈਮੀ-ਮੈਨੂਅਲ ਮੋਡ ਮਿਲੇਗਾ। ਇਸ ਦੀ ਮਾਇਲੇਜ 14.99 ਕਿ. ਮੀ ਪ੍ਰਤੀ ਲਿਟਰ ਹੋਵੇਗਾ, ਜਦ ਕਿ ਮੌਜੂਦਾ ਪੈਟਰੋਲ ਮੈਨੂਅਲ ਦਾ ਮਾਇਲੇਜ 13.06 ਕਿ. ਮੀ ਪ੍ਰਤੀ ਲਿਟਰ ਹੈ।
ਆਰ. ਐਕਸ ਐੱਸ ਆਟੋਮੈਟਿਕ ''ਚ ਆਰ ਐਕਸ ਐੱਲ ਵਾਲੇ ਫੀਚਰ ਤੋਂ ਇਲਾਵਾ ਡਿਊਲ ਫ੍ਰੰਟ ਏਅਰਬੈਗ, ਬਲੈਕ ਫ੍ਰੰਟ ਗਰਿਲ ਅਤੇ 16 ਇੰਚ ਦੇ ਨਵੇਂ ਅਲੌਏ ਵ੍ਹੀਲ ਮਿਲਣਗੇ। ਆਟੋਮੈਟਿਕ ਵਰਜ਼ਨ ''ਚ ਫਾਇਅਰੀ ਰੈੱਡ ਕਲਰ ਦੀ ਆਪਸ਼ਨ ਵੀ ਮਿਲੇਗੀ, ਇਸ ਦੇ ਕੈਬਨ ''ਚ ਡੋਰ ਹੈਂਡਲ ਅਤੇ ਏ. ਸੀ ਵੇਂਟਸ ''ਤੇ ਰੈੱਡ ਕਲਰ ਦੀ ਹਾਇਲਾਈਟ ਨਜ਼ਰ ਆਵੇਗੀ।