Nissan ਭਾਰਤ ''ਚ ਬਣਾਵੇਗੀ ਸਸਤੀ ਇਲੈਕਟ੍ਰਾਨਿਕ ਕਾਰ, ਜਾਣੋ ਡਿਟੇਲ

01/15/2018 10:54:51 AM

ਜਲੰਧਰ - ਭਾਰਤ 'ਚ ਇਲੈਕਟ੍ਰਾਨਿਕ ਵਾਹਨਾਂ ਦੇ ਵੱਧਦੇ ਹੋਏ ਰੁਝਾਨ ਨੂੰ ਦੇਖਦੇ ਹੋਏ ਜਾਪਾਨੀ ਵਾਹਨ ਨਿਰਮਾਤਾ ਕੰਪਨੀ ਨਿਸਾਨ ਇਲੈਕਟ੍ਰਾਨਿਕ ਕਾਰ ਤਿਆਰ ਦੀ ਯੋਜਨਾ ਬਣਾ ਰਹੀ ਹੈ। ਜਾਣਕਾਰੀ ਦੇ ਮੁਤਾਬਕ ਕੰਪਨੀ ਭਾਰਤ  'ਚ ਆਪਣੀ ਇਲਵੈਕਟ੍ਰਾਨਿਕ ਕਾਰ ਨੂੰ 7 ਲੱਖ ਦੀ ਕੀਮਤ 'ਚ ਲਾਂਚ ਕਰ ਸਕਦੀ ਹੈ, ਜੋ ਕਿ ਕੰਪਨੀ ਦੀ ਬਜਟ ਕਾਰ ਹੋਵੇਗੀ। ਇਸ ਤੋਂ ਇਲਾਵਾ ਨਿਸਾਨ ਭਾਰਤ 'ਚ ਆਪਣਾ ਮੈਨਿਊਫੈਚਰਿੰਗ ਪਲਾਂਟ ਲਗਾਉਣ ਦੀ ਯੋਜਨਾ ਬਣਾ ਰਹੀ ਹੈ।

ਨਿਸਾਨ ਦੇ ਇਲੈਕਟ੍ਰਾਨਿਕ ਕਾਰਾਂ ਦੇ ਵਿਸ਼ਵ ਨਿਦੇਸ਼ਕ ਨਿਕੋਲਸ ਥੋਮਸ ਨੇ ਕਿਹਾ ਹੈ ਕਿ ਜੇਕਰ ਕੰਪਨੀ ਈ-ਕਾਰਾਂ ਨੂੰ ਭਾਰਤ 'ਚ ਚੰਗੀ ਮਾਤਰਾਂ 'ਚ ਵੇਚਣਾ ਚਾਹੁੰਦੀ ਹੈ, ਤਾਂ ਸਾਨੂੰ ਸਥਾਨਕ ਰੂਪ ਤੋਂ ਨਿਰਮਾਣ ਕਰਨਾ ਹੋਵੇਗਾ। ਇਸ ਤੋਂ ਇਲਾਵਾ ਥੋਮਸ ਨੇ ਕਿਹਾ ਹੈ ਕਿ ਕੰਪਨੀ ਈ-ਕਾਮਰਸ ਦੇ ਵਿਕਾਸ 'ਤੇ ਨਜ਼ਰ ਰੱਖ ਰਹੀ ਹੈ ਅਤੇ ਭਾਰਤ ਸਰਕਾਰ ਵੱਲੋਂ ਇਲਵੈਕਟ੍ਰਾਨਿਕ ਕਾਰਾਂ 'ਤੇ ਹੁਣ ਸਪੱਸ਼ਟਤਾ ਆਉਣ ਦੀ ਜ਼ਰੂਰਤ ਹੈ।


Related News