ਅਗਲੀ ਜਨਰੇਸ਼ਨ BMW 3 ਸੀਰੀਜ਼ ਟੈਸਟਿੰਗ ਦੌਰਾਨ ਆਈ ਸਾਹਮਣੇ

Saturday, May 05, 2018 - 06:54 PM (IST)

ਜਲੰਧਰ-ਜਰਮਨ ਦੀ ਲਗਜ਼ਰੀ ਕਾਰ ਨਿਰਮਾਤਾ ਕੰਪਨੀ ਬੀ. ਐੱਮ. ਡਬਲਿਊ 3 ਸੀਰੀਜ਼ ਟੈਸਟਿੰਗ ਦੌਰਾਨ ਨਜ਼ਰ ਆਈ ਹੈ। ਟੈਸਟਿੰਗ ਦੌਰਾਨ ਪਤਾ ਲੱਗਦਾ ਹੈ ਕਿ 3 ਸੀਰੀਜ਼ ਦਾ ਪ੍ਰੋਟੋਟਾਇਪ ਮਾਡਲ ਹੈ, ਜੋ ਜਰਮਨੀ 'ਚ ਮਿਊਨਿਕ (Munich) ਦੀ ਸੜਕ 'ਤੇ ਦੇਖੀ ਗਈ ਹੈ। ਟੈਸਟਿੰਗ ਦੌਰਾਨ ਦੇਖੀ ਗਈ ਕਾਰ 'ਚ ਐੱਜ਼ ਲਾਈਨਜ਼ ਅਤੇ ਸ਼ਾਰਪ ਪ੍ਰੋਫਾਇਲ ਦੇਖੀ ਗਈ ਹੈ, ਜੋ ਕਿ ਐੱਮ-ਸਪੋਰਟ ਪੈਕੇਜ ਤੋਂ ਲਈ ਗਈ ਸਪੋਰਟੀਅਰ ਬਾਡੀ ਕਿਟ ਵਰਗਾ ਹੋ ਸਕਦਾ ਹੈ। ਇਸ ਦੇ ਨਾਲ ਕਾਰ 'ਚ ਪ੍ਰੋਡਕਸ਼ਨ ਸਪੈਸੀਫਿਕੇਸ਼ਨ ਵਾਲੀ ਐੱਲ. ਈ. ਡੀ. ਹੈੱਡਲੈਂਪਸ ਅਤੇ ਕੁਝ ਦੂਜੇ ਪਾਰਟਸ ਦਿਖਾਈ ਦੇ ਰਹੇ ਹਨ, ਜਿਸ ਤੋਂ ਪਤਾ ਲੱਗਦਾ ਹੈ ਕਿ ਇਹ ਕਾਰ ਪ੍ਰੋਡਕਸ਼ਨ ਸਟੇਜ 'ਤੇ ਹੈ। ਇਹ ਅੰਦਾਜ਼ਾ ਲਗਾਇਆ ਜਾ ਰਿਹਾ ਹੈ ਕਿ ਇਹ ਕਾਰ ਇਸੇ ਸਾਲ ਦੇ ਅੰਤ ਤੱਕ ਪੈਰਿਸ ਮੋਟਰ ਸ਼ੋਅ 'ਚ ਦੇਖੀ ਜਾ ਸਕਦੀ ਹੈ।

 

ਇਸ ਤੋਂ ਇਲਾਵਾ ਪੂਰੀ ਤਰ੍ਹਾ ਕਵਰ ਹੋਣ ਦੇ ਬਾਵਜੂਦ ਨਵੀਂ ਬੀ. ਐੱਮ. ਡਬਲਿਊ. 3 ਸੀਰੀਜ਼ ਨਵੀਂ ਜਨਰੇਸ਼ਨ 5 ਸੀਰੀਜ਼ ਅਤੇ 7 ਸੀਰੀਜ਼ ਬੇਸਡ ਹੋ ਸਕਦੀ ਹੈ। ਕਾਰ ਦੇ ਫੀਚਰਸ ਬਾਰੇ ਗੱਲ ਕਰੀਏ ਤਾਂ ਕਾਰ ਦੇ ਫ੍ਰੰਟ 'ਚ ਵੱਡੀ ਕਿਡਨੀ ਗ੍ਰਿਲ, ਸਲੀਕਰ ਟਵਿਨ ਪੋਟ (Pot) ਐੱਲ. ਈ. ਡੀ. ਹੈੱਡਲੈਂਪਸ ਦੁਆਰਾ ਫਲੈਂਕਡ ਨਾਲ ਇੰਟੀਗ੍ਰੇਟਿਡ LED DRLs ਅਤੇ ਸਪੋਰਟੀਅਰ ਫਰੰਟ ਬੰਪਰ ਨਾਲ ਚੌੜੀ ਜਾਂ ਵਾਈਡ (Wide) ਸੈਂਟਰਲ ਏਅਰਡੇਮ ਅਤੇ ਸਲੀਪ ਐੱਲ. ਈ. ਡੀ. ਫਾਗਲੈਂਪਸ ਦਿੱਤੇ ਜਾਣਗੇ। ਇਸ ਤੋਂ ਇਲਾਵਾ ਇਸ ਪ੍ਰੋਟੋਟਾਇਪ ਮਾਡਲ 'ਚ ਮੈਟੇ ਬਲੈਕ ਐਲਾਏ ਵ੍ਹੀਲ, ORVMs ਨਾਲ ਟਰਨ ਸਿਗਨਲ ਲਾਈਟਾਂ, ਪੈਨੋਰੈਮਿਕ ਸਨਰੂਫ ਅਤੇ ਸ਼ਾਰਪਰ ਟੇਲ ਸੈਕਸ਼ਨ ਜਿਸ 'ਚ ਐਂਗਲਰ ਟੇਲਲੈੱਪਸ ਅਤੇ ਭਾਰੀ ਰਿਅਰ ਬੰਪਰ ਨਾਲ ਡਿਊਲ ਐਗਜਾਸਟ ਪੋਰਟਸ ਦਿੱਤੇ ਜਾਣਗੇ।

 

ਪਾਵਰ ਸਪੈਸੀਫਿਕੇਸ਼ਨ ਦੀ ਗੱਲ ਕਰੀਏ ਤਾਂ ਨਵੀਂ ਬੀ. ਐੱਮ. ਡਬਲਿਊ. 3 ਸੀਰੀਜ਼ ਦਾ ਯੂਰਪ 'ਚ ਡੀਜ਼ਲ ਅਤੇ ਪੈਟਰੋਲ ਇੰਜਣ ਦਿੱਤਾ ਜਾ ਸਕਦਾ ਹੈ ਅਤੇ ਇਹ 136 ਬੀ. ਐੱਚ. ਪੀ. ਤੋਂ ਲੈ ਕੇ 380 ਬੀ. ਐੱਚ. ਪੀ. ਤੱਕ ਦੇ ਰੇਂਜ 'ਚ ਪਾਵਰ ਜਨਰੇਟ ਕਰੇਗੀ। ਨਵੀਂ ਬੀ. ਐੱਮ. ਡਬਲਿਊ. 3 ਸੀਰੀਜ਼ ਦਾ ਮੁਕਾਬਲਾ ਆਡੀ A4 ਨਾਲ ਹੋਵੇਗਾ।


Related News