ਫਾਕਸਵੈਗਨ ਦੀ ਕੰਪੈਕਟ SUV Tharu ਲਾਂਚ ਤੋਂ ਪਹਿਲਾਂ ਆਈ ਨਜ਼ਰ

05/26/2018 1:22:59 PM

ਜਲੰਧਰ- ਇਨ ਦਿਨੀਂ ਕਈ ਵੱਡੀਆਂ ਕੰਪਨੀਆਂ ਕੰਪੈਕਟ ਐੱਸ. ਯੂ. ਵੀ. ਸੈਗਮੈਂਟ 'ਚ ਆਪਣੇ ਪ੍ਰੋਡਕਟਸ ਉਤਾਰ ਰਹੀਆਂ ਹਨ। ਹਾਲ ਹੀ 'ਚ Skoda ਨੇ ਆਪਣੀ ਕੰਪੈਕਟ ਐੱਸ. ਯੂ. ਵੀ. Kamiq ਨੂੰ ਚੀਨ ਦੀ ਮਾਰਕੀਟ 'ਚ ਉਤਾਰਿਆ ਹੈ। ਹੁਣ Volkswagen ਨੇ ਵੀ ਆਪਣੀ ਨਵੀਂ ਕੰਪੈਕਟ ਐੱਸ. ਯੂ. ਵੀ. ਫਾਕਸਵੈਗਨ Tharu ਦੀ ਪਹਿਲੀ ਝਲਕ ਵਿੱਖਾ ਦਿੱਤੀ ਹੈ। ਫਾਕਸਵੈਗਨ “haru ਨੂੰ ਚੀਨ ਦੇ ਬਾਜ਼ਾਰ 'ਚ 2018 ਦੀ ਤੀਜੀ ਤੀਮਾਹੀ 'ਚ ਲਾਂਚ ਕਰੇਗੀ। ਇਹ ਇਕ 5-ਸੀਟਰ ਐੱਸ. ਯੂ. ਵੀ. ਹੈ ਜਿਸ ਨੂੰ Skoda Karoq ਦੀ ਤਰਜ 'ਤੇ ਤਿਆਰ ਕੀਤਾ ਗਿਆ ਹੈ। 

ਫਾਕਸਵੈਗਨ Tharu ਦੀ ਲੰਬਾਈ 4,453mm, ਚੋੜਾਈ 1,841mm, ਉਚਾਈ 1,632mm ਅਤੇ ਵ੍ਹੀਲਬੇਸ 2,688mm ਹੈ। Skoda Karoq  ਦੇ ਮੁਕਾਬਲੇ ਫਾਕਸਵੈਗਨ Tharu 71mm ਲੰਬੀ ਅਤੇ 27mm ਚੌੜੀ ਹੈ।PunjabKesari

ਫਾਕਸਵੈਗਨ Tharu ਕੰਪੈਕਟ ਐੱਸ. ਯੂ. ਵੀ. ਦੋ ਇੰਜਣ ਆਪਸ਼ਨ ਦੇ ਨਾਲ ਆਵੇਗੀ ਜਿਸ 'ਚ ਇਕ 1.2-ਲਿਟਰ ਅਤੇ 1.6-ਲਿਟਰ ਟਰਬੋਚਾਰਜਡ ਪੈਟਰੋਲ ਇੰਜਣ ਸ਼ਾਮਿਲ ਹੈ। ਕਾਰ 'ਚ ਲਗਾ 1.2-ਲਿਟਰ ਪੈਟਰੋਲ ਇੰਜਣ 116 ਬੀ. ਐੱਚ. ਪੀ ਅਤੇ 1.6-ਲਿਟਰ ਇੰਜਣ 150 ਬੀ. ਐੈੱਚ. ਪੀ ਦਾ ਪਾਵਰ ਦਿੰਦਾ ਹੈ। ਇਨ੍ਹਾਂ ਦੋਨਾਂ ਇੰਜਣ ਦੇ ਨਾਲ 7-ਸਪੀਡ ਡਿਊਲ ਕਲਚ ਆਟੋਮੈਟਿਕ ਗਿਅਰਬਾਕਸ ਲਗਾਇਆ ਗਿਆ ਹੈ।

PunjabKesari

ਜਰਮਨੀ ਕਾਰ ਨਿਰਮਾਤਾ ਕੰਪਨੀ ਇਸ ਐੱਸ. ਯੂ. ਵੀ. ਨੂੰ ਸਾਊਥ ਅਮਰੀਕਾ ਦੇ ਕੁੱਝ ਚੁਨਿੰਦਾ ਬਾਜ਼ਾਰ 'ਚ ਲਾਂਚ ਕਰੇਗੀ। ਅਜਿਹੇ 'ਚ ਅੰਦਾਜੇ ਲਗਾਏ ਜਾ ਰਹੇ ਹਨ ਕਿ ਫਾਕਸਵੈਗਨ ਕੰਪੈਕਟ ਐੱਸ. ਯੂ .ਵੀ ਦੀ ਵੱਧਦੀ ਡਿਮਾਂਡ ਨੂੰ ਵੇਖਦੇ ਹੋਏ ਭਾਰਤ 'ਚ ਵੀ ਲਾਂਚ ਕਰ ਸਕਦੀ ਹੈ।


Related News