ਪਹਿਲੀ ਵਾਰ ਦੇਖੋ ਸੁਜ਼ੂਕੀ ਦੀ ਨਵੀਂ 4x4 ਜਿਮਨੀ, ਛੋਟੀ ਕਾਰ ਪਰ ਫੀਚਰ ਦਮਦਾਰ

Sunday, Jun 24, 2018 - 06:26 PM (IST)

ਪਹਿਲੀ ਵਾਰ ਦੇਖੋ ਸੁਜ਼ੂਕੀ ਦੀ ਨਵੀਂ 4x4 ਜਿਮਨੀ, ਛੋਟੀ ਕਾਰ ਪਰ ਫੀਚਰ ਦਮਦਾਰ

ਜਲੰਧਰ— ਮਾਰੂਤੀ ਸੁਜ਼ੂਕੀ ਆਪਣੀ ਲੋਕਪ੍ਰਿਅ ਕਾਰ ਜਿਪਸੀ ਨੂੰ ਰਿਪਲੇਸ ਕਰਨ ਲਈ ਨਵੀਂ ਛੋਟੀ ਐੱਸ.ਯੂ.ਵੀ. ਲਿਆਉਣ ਦੀ ਤਿਆਰੀ 'ਚ ਹੈ। ਸੁਜ਼ੂਕੀ ਨੇ ਨਵੀਂ 4x4 Jimny SUV ਕਾਰ ਦੀ ਪ੍ਰੋਡਕਸ਼ਨ ਜਪਾਨ 'ਚ ਸ਼ੁਰੂ ਕਰ ਦਿੱਤੀ ਹੈ। ਇਸ ਨੂੰ ਜੁਲਾਈ ਮਹੀਨੇ 'ਚ ਲਾਂਚ ਕੀਤਾ ਜਾਵੇਗਾ ਅਤੇ ਇਸ ਦੀ ਉਪਲੱਬਧਤਾ ਗਲੋਬਲੀ ਕੀਤੀ ਜਾਵੇਗੀ। ਮਾਰੂਤੀ ਸੁਜ਼ੂਕੀ ਨੇ ਫਿਲਹਾਲ ਇਸ ਬਾਰੇ ਕੋਈ ਜਾਣਕਾਰੀ ਨਹੀਂ ਦਿੱਤੀ ਹੈ ਕਿ ਇਸ ਨੂੰ ਭਾਰਤ 'ਚ ਕਦੋਂ ਉਪਲੱਬਧ ਕੀਤਾ ਜਾਵੇਗਾ। 

PunjabKesari

ਇਸ 4 ਸੀਟਰ ਟਾਇਨੀ ਐੱਸ.ਯੂ.ਵੀ. ਨੂੰ ਖਾਸਤੌਰ 'ਤੇ ਮਾਰੂਤੀ ਸੁਜ਼ੂਕੀ ਜਿਪਸੀ ਦੀ ਤਰ੍ਹਾਂ ਆਨ ਰੋਡ ਅਤੇ ਆਫ ਰੋਡ ਡਰਾਈਵ ਕਰਨ ਲਈ ਬਣਾਇਆ ਗਿਆ ਹੈ। ਇਸ ਕਾਰ ਨੂੰ ਖਾਸ ਬਣਾਉਂਦੀ ਹੈ ਇਸ ਦੀ ਨਵੀਂ ਸਪੋਰਟੀ ਲੁੱਕ ਅਤੇ ਅਨੌਖਾ 3 ਦਰਵਾਜਿਆਂ ਵਾਲਾ ਡਿਜ਼ਾਇਨ। ਉਮੀਦ ਕੀਤੀ ਜਾ ਰਹੀ ਹੈ ਕਿ ਇਸ ਨੂੰ ਭਾਰਤ 'ਚ 8 ਲੱਖ ਰੁਪਏ 'ਚ ਲਾਂਚ ਕੀਤਾ ਜਾਵੇਗਾ। 
 

PunjabKesari
 

ਦੋ ਇੰਜਣ ਆਪਸ਼ੰਸ 'ਚ ਆਉਣ ਦੀ ਉਮੀਦ
ਸੁਜ਼ੂਕੀ ਜਿਮਨੀ ਨੂੰ ਦੋ ਪੈਟਰੋਲ ਇੰਜਣ ਆਪਸ਼ਨ 'ਚ ਉਪਲੱਬਧ ਕੀਤਾ ਜਾਵੇਗਾ। ਇਨ੍ਹਾਂ 'ਚੋਂ ਇਕ 'ਚ 660 ਸੀਸੀ ਦਾ 3 ਸਿਲੰਡਰ ਟਰਬੋਚਾਰਜਰ ਪੈਟਰੋਲ ਇੰਜਣ ਲੱਗਾ ਹੋਵੇਗਾ, ਉਥੇ ਹੀ ਦੂਜੇ ਮਾਡਲ 'ਚ 1.5 ਲੀਟਰ ਦਾ 4 ਸਿਲੰਡਰ ਪੈਟਰੋਲ ਇੰਜਣ ਦਿੱਤਾ ਜਾਵੇਗਾ। ਇਨ੍ਹਾਂ ਦੋਵਾਂ ਆਪਸ਼ਨ ਨੂੰ 5 ਸਪੀਡ ਮੈਨੁਅਲ ਗਿਅਰਬਾਕਸ ਅਤੇ 4 ਸਪੀਡ ਆਟੋਮੈਟਿਕ ਗਿਅਰਬਾਕਸ ਆਪਸ਼ਨ 'ਚ ਉਪਲੱਬਧ ਕੀਤਾ ਜਾਵੇਗਾ। 
 

PunjabKesari
 

ਜਿਮਨੀ 'ਚ ਮਿਲੇਗੀ ਲੇਟੈਸਟ ਟੈਕਨਾਲੋਜੀ 
- ਇਸ ਛੋਟੀ ਐੱਸ.ਯੂ.ਵੀ. ਦੇ ਫਰੰਟ ਅਤੇ ਰਿਅਰ 'ਚ ਬਿਹਤਰੀਨ ਮਲਟੀ ਲਿੰਕ ਸਸਪੈਂਸ਼ਨ ਦਿੱਤੇ ਗਏ ਹਨ ਜੋ ਉੱਚੇ-ਨੀਵੇਂ ਰਸਤਿਆਂ 'ਚ ਆਸਾਨੀ ਨਾਲ ਇਸ ਨੂੰ ਚਲਾਉਣ 'ਚ ਮਦਦ ਕਰਨਗੇ। 
- ਐੱਸ.ਯੂ.ਵੀ. 'ਚ ਟੱਚਸਕਰੀਨ ਦੇ ਨਾਲ ਨਵਾਂ ਇੰਫੋਟੇਨਮੈਂਟ ਸਿਸਟਮ ਲੱਗਾ ਹੈ ਜੋ ਐਂਡਰਾਇਡ ਆਟੋ ਅਤੇ ਐਪਲ ਕਾਰ ਪਲੇਅ ਨੂੰ ਸਪੋਰਟ ਕਰਦਾ ਹੈ। 
- ਇਸ ਵਿਚ ਐੱਲ.ਈ.ਡੀ. ਪ੍ਰਾਜੈੱਕਟ ਲੈਂਜ਼ ਦੇ ਨਾਲ ਹੈੱਡਲਾਈਟਸ ਅਤੇ ਡੇਅ-ਟਾਈਮ ਰਨਿੰਗ ਲਾਈਟਸ (DRLs) ਲਗਾਈਆਂ ਗਈਆਂ ਹਨ। 
- ਪਾਵਰ ਸਟੇਅਰਿੰਗ ਦੇ ਨਾਲ ਇਸ ਵਿਚ ਏ.ਸੀ. ਦੀ ਵੀ ਸੁਵਿਧਾ ਦਿੱਤੀ ਗਈ ਹੈ।


Related News