ਡੁਕਾਟੀ ਨੇ ਭਾਰਤ 'ਚ ਲਾਂਚ ਕੀਤੀ 959 ਪੈਨਿਗੇਲ ਕੋਰਸੇ, ਜਾਣੋ ਖੂਬੀਆਂ

Tuesday, Sep 25, 2018 - 05:47 PM (IST)

ਡੁਕਾਟੀ ਨੇ ਭਾਰਤ 'ਚ ਲਾਂਚ ਕੀਤੀ 959 ਪੈਨਿਗੇਲ ਕੋਰਸੇ, ਜਾਣੋ ਖੂਬੀਆਂ

ਜਲੰਧਰ- ਲਗਜਰੀ ਮੋਟਰਸਾਈਕਲ ਨਿਰਮਾਤਾ ਕੰਪਨੀ ਡੁਕਾਟੀ ਨੇ ਭਾਰਤੀ ਬਾਜ਼ਾਰ 'ਚ 959 ਪੈਨਿਗੇਲ ਕੋਰਸੇ ਲਾਂਚ ਕਰ ਦਿੱਤੀ ਹੈ। ਕੰਪਨੀ ਨੇ ਇਸ ਦੀ ਕੀਮਤ 15,20,000 ਰੁਪਏ (ਐਕਸ ਸ਼ੋਰੂਮ) ਰੱਖੀ ਹੈ। ਭਾਰਤੀ ਬਾਜ਼ਾਰ 'ਚ ਆਉਣ ਵਾਲਾ ਐਡੀਸ਼ਨ ਸਪੈਸ਼ਲ ਐਡੀਸ਼ਨ ਹੈ ਜੋ ਡੁਕਾਟੀ ਕੋਰਸੇ ਮੋਟੋ ਜੀ. ਪੀ ਰੰਗਾਂ ਤੋਂ ਪ੍ਰੇਰਿਤ ਹੈ।PunjabKesari 

959 ਪੈਨਿਗੇਲ ਕੋਰਸੇ 'ਚ 955cc ਸੁਪਰਕਵਾਡਰੋ ਇੰਜਣ ਦਿੱਤਾ ਗਿਆ ਹੈ ਜੋ ਕਿ ਯੂਰੋ 4 ਮਾਨਕਾਂ ਨਾਲ ਲੈਸ ਹੈ। ਇਹ ਇੰਜਣ 10,500 rpm 'ਤੇ 150hp ਦੀ ਪਾਵਰ ਤੇ 9,000 rpm 'ਤੇ 102Nm ਦਾ ਟਾਰਕ ਜਨਰੇਟ ਕਰਦਾ ਹੈ। ਇਸ ਬਾਈਕ 'ਚ ਨਾ ਸਿਰਫ ਐਡਵਾਂਸ ਚੈਸੀ ਦਿੱਤੀ ਗਈ ਹੈ ਸਗੋਂ ਟਾਪ-ਆਫ-ਦ-ਲਾਈਨ ਟੈਕਨੀਕਲ ਪੈਕੇਜ ਵੀ ਦਿੱਤਾ ਗਿਆ ਹੈ। 

ਫੀਚਰਸ ਦੀ ਗੱਲ ਕਰੀਏ ਤਾਂ 959 ਡੁਕਾਟੀ ਕੋਰਸੇ 'ਚ ਇਲੈਕਟ੍ਰਾਨਿਕਸ ਪੈਕੇਜ 'ਚ ਟੂ ਚੈਨਲ ਬੋਸ਼ 12S 9MP, ਡੁਕਾਟੀ ਟਰੈਕਸ਼ਨ ਕੰਟਰੋਲ (DTC), ਡੁਕਾਟੀ ਕਵਿੱਕ ਸ਼ਿਫਟ (DQS),  ਇੰਜਣ ਬ੍ਰੇਕ ਕੰਟਰੋਲ (EBC) 'ਤੇ ਰਾਇਡ-ਬਾਏ-ਵਾਇਰ (RBW) ਦਿੱਤਾ ਗਿਆ ਹੈ। 959 ਪੈਨਿਗੇਲ ਕੋਰਸੇ 'ਚ ਤਿੰਨ ਰਾਈਡਿੰਗ ਮੋਡਸ-ਰੇਸ, ਸਪੋਰਟ ਤੇ ਵੇਟ ਦਿੱਤੇ ਗਏ ਹਨ।PunjabKesari
ਹਾਲਾਂਕਿ ਭਾਰਤੀ ਬਾਜ਼ਾਰ 'ਚ ਉਤਾਰਿਆ ਗਿਆ ਵਰਜਨ ਓਹਲਿੰਸ ਸਸਪੈਂਸ਼ਨ, ਲਿਥੀਅਮ ਬੈਟਰੀ, ਓਹਲਿੰਸ ਸਟੀਅਰਿੰਗ ਡੈਪਰ ਤੇ 1krapovic ਵਾਲਾ ਡੁਕਾਟੀ ਪਰਫਾਰਮੈਂਸ ਟਾਇਟੇਨੀਅਮ ਸਾਇਲੈਂਸਰਸ ਦਿੱਤਾ ਗਿਆ ਹੈ।

959 ਪੈਨਿਗੇਲ ਕੋਰਸੇ ਦੀ ਬੁਕਿੰਗ ਡੁਕਾਟੀ ਦੇ ਸਾਰੇ ਡੀਲਰਸ਼ਿਪਸ ਦਿੱਲੀ-N3R, ਮੁੰਬਈ, ਪੂਣੇ, ਐਹਮਦਾਬਾਦ, ਬੈਂਗਲੁਰੂ, ਕੋਚੀ, ਕੋਲਕਾਤਾ ਤੇ ਚੇਂਨਈ 'ਚ ਸ਼ੁਰੂ ਹੋ ਚੁੱਕੀ ਹੈ। ਇਸ ਬਾਈਕ ਨੂੰ 4R5 ਟ੍ਰੈਕ ਡੇਜ 'ਚ ਡਿਸਪਲੇ ਕੀਤਾ ਜਾਵੇਗਾ ਜੋ ਕਿ 13 ਤੇ 14 ਅਕਤੂਬਰ ਨੂੰ ਬੁੱਧ ਇੰਟਰਨੈਸ਼ਨਲ ਸਰਕਿਟ 'ਤੇ ਆਯੋਜਿਤ ਕੀਤਾ ਜਾ ਰਿਹਾ ਹੈ।PunjabKesari

ਡੁਕਾਟੀ ਇੰਡੀਆ ਪ੍ਰਾਇਵੇਟ ਲਿਮਟਿਡ ਦੇ ਮੈਨੇਜਿੰਗ ਡਾਇਰੈਕਟਰ ਸਰਗੀ ਕੈਨੋਵਾਸ ਨੇ ਕਿਹਾ, ਪੈਨਿਗੇਲ ਹਮੇਸ਼ਾ ਇਕ ਨਿਸ਼ਚਿਤ ਡੁਕਾਟੀ ਸੁਪਰਬਾਈਕ ਰਹੀ ਹੈ, ਜੋ ਬਾਈਕਿੰਗ ਰੇਸ ਟ੍ਰੈਕ 'ਤੇ ਅਨੁਭਵ ਹੋਣ ਦੀ ਮੰਜ਼ੂਰੀ ਦਿੰਦੀ ਹੈ। 959 ਪੈਨਿਗੇਲ ਐਡਵਾਂਸ ਇਲੈਕਟ੍ਰਾਨਿਕਸ ਪੈਕੇਜ ਦੇ ਰਾਹੀਂ ਸਾਰਾ ਉਤਕ੍ਰਿਸ਼ਣਤਾ ਦਾ ਪ੍ਰਤੀਕ ਹੈ, ਜੋ ‍ਆਤਮਵਿਸ਼ਵਾਸ ਪ੍ਰੇਰਿਤ ਕਰਦਾ ਹੈ ਤੇ ਰਾਈਡਰਸ ਨੂੰ ਆਪਣੀ ਲਿਮਿਟ ਦਾ ਪਤਾ ਲਗਾਉਣ ਦੀ ਆਗਿਆ ਦਿੰਦਾ ਹੈ। ਇਸ ਸਪੈਸ਼ਲ ਕੋਰਸੇ ਵਰਦੀ 'ਚ 959 ਦਾ ਕਾਫ਼ੀ ਜ਼ਿਆਦਾ ਸਪੈਸ਼ਲ ਤੇ ਪੇਂਟ ਸਕੀਮ ਤੋਂ ਅਲਗ ਲੱਗ ਰਹੀ ਹੈ, ਜੋ ਕਿ ਮੋਟੋ ਜੀ. ਪੀ ਬਾਈਕ-Desmosedici GP 18 ਦੇ ਰੰਗਾਂ ਤੋਂ ਪ੍ਰੇਰਿਤ ਹੈ।


Related News