16 ਜੂਨ ਨੂੰ ਗਲੋਬਲੀ ਮਾਰਕੀਟ 'ਚ ਦਸਤਕ ਦੇਵੇਗੀ 2017 Volkswagen ਦੀ ਇਹ ਕਾਰ
Saturday, Jun 10, 2017 - 03:31 PM (IST)

ਜਲੰਧਰ- ਜਰਮਨੀ ਦੀ ਕਾਰ ਨਿਰਮਾਤਾ ਕੰਪਨੀ ਫਾਕਸਵੈਗਨ ਆਪਣੀ ਨਵੀਂ ਕਾਰ ਨੈਕਸਟ ਜਨਰੇਸ਼ਨ ਪੋਲੋ 16 ਜੂਨ 2017 ਨੂੰ ਗਲੋਬਲੀ ਬਾਜ਼ਾਰ 'ਚ ਲਾਂਚ ਕਰਨ ਵਾਲੀ ਹੈ। ਕੰਪਨੀ ਇਸ ਨੂੰ ਬਰਲਿਨ 'ਚ ਇਕ ਸਪੈਸ਼ਲ ਈਵੈਂਟ 'ਚ ਸ਼ੋਅਕੇਸ ਕਰੇਗੀ। ਨੈਕਸਟ ਜਨਰੇਸ਼ਨ ਪੋਲੋ ਹੈਚਬੈਕ ਪੁਰਾਣੀ ਕਾਰ ਦੇ ਮੁਕਾਬਲੇ ਸਾਈਜ਼ 'ਚ ਵੱਡੀ ਹੋਵੇਗੀ ਅਤੇ ਐਮ. ਕਿਊ. ਬੀ ਪਲੇਟਫਾਰਮ 'ਤੇ ਬਣੀ ਹੈ।
ਭਾਰਤ 'ਚ ਇਸ ਕਾਰ ਦੀ ਐਂਟਰੀ 2018 'ਚ ਹੋਣ ਦੀ ਸੰਭਾਵਨਾ ਹੈ ਫਾਕਸਵੈਗਨ ਨੇ ਪੁਰਾਣੀ ਕਾਰਾਂ ਦੀ ਤਰ੍ਹਾਂ ਨੈਕਸਟ ਜਨਰੇਸ਼ਨ ਪੋਲੋ ਨੂੰ ਡਿਜ਼ਾਇਨ ਕੀਤਾ ਹੈ। ਇਹ ਕਾਰ ਦਿੱਖਣ 'ਚ ਥੋੜ੍ਹੀ ਵੱਡੀ ਹੋਵੇਗੀ ਫਾਕਸਵੈਗਨ ਦੀ ਨਵੀਂ ਪੋਲੋ ਹੈਚਬੈਕ 'ਚ ਪੈਟਰੋਲ ਅਤੇ ਡੀਜ਼ਲ ਦੋਨੋਂ ਹੀ ਇੰਜਣ ਟਰਬੋਚਾਰਜਡ ਹੋਣਗੇ। ਕਾਰ ਦਾ ਬੇਸ ਮਾਡਲ 1 ਲਿਟਰ ਟੀ. ਐੱਸ. ਆਈ ਇੰਜਣ ਵਾਲਾ ਹੋਵੇਗਾ ਜੋ ਭਾਰਤ 'ਚ ਜੀ. ਟੀ ਟੀ. ਐੱਸ. ਆਈ ਹੋਵੇਗਾ। ਕਾਰ ਦਾ ਟਾਪ ਮਾਡਲ 1.5 ਲਿਟਰ ਟੀ. ਐੱਸ. ਆਈ ਇੰਜਣ ਵਾਲਾ ਹੋਵੇਗਾ ਜੋ 130 ਤੋਂ 150 ਬੀ. ਐੱਚ. ਪੀ ਪਾਵਰ ਜਨਰੇਟ ਕਰੇਗਾ। ਕਾਰ ਦੇ ਨਾਲ 1.5 ਲਿਟਰ ਡੀਜ਼ਲ ਇੰਜਣ ਦੀ ਵੀ ਆਪਸ਼ਨ ਹੋਵੇਗਾ ਜੋ 250 ਐੱਨ. ਐੱਮ ਟਾਰਕ ਜਨਰੇਟ ਕਰੇਗਾ। ਭਾਰਤ 'ਚ ਕੰਪਨੀ 1.2 ਲਿਟਰ ਇੰਜਣ ਦੇ ਨਾਲ 1.5 ਲਿਟਰ ਦਾ ਡੀਜ਼ਲ ਟਰਬੋ ਇੰਜਣ ਦੇ ਸਕਦੀ ਹੈ।