MV ਅਗਸਤਾ ਨੇ ਲਾਂਚ ਕੀਤੀ ਨਵੀਂ Lewis Hamilton ਲਿਮਟਿਡ ਐਡੀਸ਼ਨ ਬਾਈਕ

05/25/2018 5:45:45 PM

ਜਲੰਧਰ- ਇਟਾਲੀਅਨ ਬਾਈਕ ਨਿਰਮਾਤਾ ਕੰਪਨੀ MV ਅਗਸਤਾ ਨੇ ਆਪਣੀ ਅਗਲੀ ਬਾਈਕ LH44 ਲਿਮਟਿਡ ਐਡੀਸ਼ਨ ਮੋਟਰਸਾਈਕਲ ਨੂੰ ਲਾਂਚ ਕਰ ਦਿੱਤਾ ਹੈ। ਕੰਪਨੀ ਨੇ ਇਸ ਨੂੰ ਫਾਰਮੁਲਾ ਵਨ ਡਰਾਇਵਰ ਲੇਵਿਸ ਹੈਮਿਲਟਨ ਦੇ ਨਾਲ ਮਿਲ ਕੇ ਡਿਜ਼ਾਇਨ ਕੀਤਾ ਹੈ। ਇਹ ਬਰੂਟੇਲ 800 RR ਹੈ ਜਿਸ ਨੂੰ ਸਪੈਸ਼ਲ ਟ੍ਰੀਟਮੈਂਟ ਦਿੱਤਾ ਗਿਆ ਹੈ। ਪੁਰਾਣੇ ਮਾਡਲ 'ਚ ਫੀਚਰ ਦੇ ਤੌਰ 'ਤੇ ਫਾਰਮੁਲਾ ਵਨ ਦੇ ਡਰਾਇਵਰ ਦਾ ਨਾਂ 64 LH44 ਰੱਖਿਆ ਗਿਆ ਸੀ, ਪਰ 64 ਦਾ ਪ੍ਰੋਡਕਸ਼ਨ ਬੰਦ ਹੋ ਗਿਆ ਹੈ। ਨਵੇਂ ਲਿਮਟਿਡ ਐਡੀਸ਼ਨ ਦੀ 144 ਯੂਨੀਟਸ ਹੀ ਬਣਾਈ ਜਾਣਗੀਆਂ।

ਸਟੈਂਡਰਡ ਮਾਡਲ ਦੇ ਮੁਕਾਬਲੇ ਬਾਈਕ 'ਚ ਜ਼ਿਆਦਾ ਗਰਾਫਿਕਸ, ਕਲਰ ਸਕਿਨਸ ਅਤੇ ਕੁਝ ਸਪੈਸ਼ਲ ਕਾਰਬਨ-ਫਾਈਬਰ ਅਤੇ CNC-ਮਸ਼ੀਨਡ ਪਾਰਟਸ ਸ਼ਾਮਿਲ ਹਨ। ਬਾਈਕ ਦੇ ਬਾਡੀ ਪੈਨਲਸ 'ਤੇ ਕ੍ਰਿਮਸਨ ਰੈੱਡ, ਵ੍ਹੀਲਰਸ ਅਤੇ ਫਾਰਕ ਟਿਊਬਸ ਫਿਨੀਸ਼ਡ ਸ਼ੇਡ ਦਿੱਤੀ ਗਈ ਹੈ। ਇੰਜਣ ਅਤੇ ਐਗਜਾਸਟ ਬਲੈਕ ਕਲਰ ਦਿੱਤੇ ਗਏ ਹਨ। ਇਸ ਦੇ ਨਾਲ ਹੀ ਬਾਈਕ ਦੇ ਟਿਊਬਲਸ ਦੇ ਟਰੇਲਿਸ ਫਰੇਮ 'ਤੇ ਵਾਈਟ ਫਿਨੀਸ਼ ਦਿੱਤੀ ਗਈ ਹੈ। ਬਾਈਕ ਦੀ ਸੀਟ 'ਚ ਡਿਊਲ-ਟੋਨ/ਬਲੈਕ ਟ੍ਰਿਟਮੈਂਟ ਵੀ ਦਿੱਤਾ ਗਿਆ ਹੈ।

PunjabKesari
ਪਾਵਰ ਸਪੈਸੀਫਿਕੇਸ਼ਨਸ
LH44 'ਚ ਸਟੈਂਡਰਡ ਬਰੂਟੇਲ 800 RR ਵਾਲਾ 798cc, ਇਨਲਾਈਨ-ਟਰਿਪਲ ਇੰਜਣ ਦਿੱਤਾ ਗਿਆ ਹੈ। ਇਹ ਇੰਜਣ 12,300rpm 'ਤੇ 140hp ਦੀ ਪਾਵਰ ਅਤੇ 10,100rpm 'ਤੇ 87Nm ਦਾ ਟਾਰਕ ਜਨਰੇਟ ਕਰਦਾ ਹੈ। ਇੰਜਣ 6-ਸਪੀਡ ਗਿਅਰਬਾਕਸ ਫੀਚਰ ਦੇ ਨਾਲ ਬਾਈ-ਡਾਇਰੈਕਸ਼ਨਲ ਕਵਿਸ਼ਿਫਟਰ ਨਾਸ ਲੈਸ ਹੈ।  

ਕੀਮਤ
LH44 ਦੀ ਕੀਮਤ €24,144 (ਕਰੀਬ 19.28 ਲੱਖ ਰੁਪਏ) ਰੱਖੀ ਗਈ ਹੈ, ਜੋ ਕਿ ਸਟੈਂਡਰਡ ਮਾਡਲ ਦੀ ਤੁਲਣਾ 'ਚ €8,000 (6.40 ਲੱਖ ਰੁਪਏ) ਹੈ।


Related News