ਐੱਮ. ਜੀ. ਮੋਟਰ ਇਲੈਕਟ੍ਰੋਨਿਕ ਐੱਸ. ਯੂ. ਵੀ. ਅਤੇ ਮਿਨੀ ਕਾਰ ਦੀ ਭਾਰਤ 'ਚ ਕਰ ਰਹੀਂ ਹੈ ਟੈਸਟਿੰਗ
Wednesday, Apr 25, 2018 - 11:54 AM (IST)
ਜਲੰਧਰ-ਐੱਸ. ਏ. ਆਈ. ਸੀ (SAIC) ਮੋਟਰ ਕਾਰਪ ਦੀ ਆਨਰਸ਼ਿਪ ਬ੍ਰਿਟਿਸ਼ ਕਾਰ ਨਿਰਮਾਤਾ ਕੰਪਨੀ ਐੱਮ. ਜੀ. (Morris Garages) ਮੋਟਰ ਇੰਡੀਆ ਆਪਣੀ ਇਲੈਕਟ੍ਰੋਨਿਕ ਕਾਰ ਅਤੇ ਐੱਸ. ਯੂ. ਵੀ. ਦੀ ਗੁਜਰਾਤ ਪਲਾਂਟ ਕੋਲ ਟੈਸਟਿੰਗ ਕਰ ਰਹੀਂ ਹੈ। ਰਿਪੋਰਟ ਮੁਤਾਬਕ ਕੰਪਨੀ ਫੁੱਲ ਇਲੈਕਟ੍ਰੋਨਿਕ ਐੱਸ. ਯੂ. ਵੀ. Roewe eRX5 ਅਤੇ ਮਿਨੀ ਕਾਰ SAIC E100 ਨੂੰ ਭਾਰਤੀ ਜਲਵਾਯੂ ਅਤੇ ਸੜਕਾਂ ਦੀ ਸਥਿਤੀ ਮੁਤਾਬਕ ਨਿਰਧਾਰਿਤ ਕਰਨ ਲਈ ਟੈਸਟਿੰਗ ਕਰ ਰਹੀਂ ਹੈ।
ਕੰਪਨੀ ਦੇ ਦੋਵੇਂ ਵਾਹਨ ਲੈਫਟ-ਹੈਂਡ ਡਰਾਈਵਰ ਨਾਲ ਲੈਸ ਹੈ ਅਤੇ ਇਨ੍ਹਾਂ ਨੂੰ ਚੀਨ ਤੋਂ ਇੰਪੋਰਟ ਕੀਤਾ ਗਿਆ ਹੈ। SUV Roewe eRX5 ਸਿੰਗਲ ਚਾਰਜ 'ਤੇ 425 ਕਿਲੋਮੀਟਰ ਦੂਰੀ ਤੈਅ ਕਰੇਗੀ । ਮਿਨੀ ਕਾਰ SAIC E100 ਇਕ ਵਾਰ ਚਾਰਜ ਹੋਣ 'ਤੇ 155 ਕਿਲੋਮੀਟਰ ਦਾ ਸਫਰ ਤੈਅ ਕਰੇਗੀ।
ਮਿਨੀ ਕਾਰ SAIC E100 ਦਾ ਭਾਰਤ 'ਚ ਮੁਕਾਬਲਾ ਮਹਿੰਦਰਾ ਦੀ e2o ਪਲੱਸ ਨਾਲ ਹੋਵੇਗਾ। ਇਸ ਕਾਰ 'ਚ ਸਿੰਗਲ ਮੋਟਰ ਲੱਗੀ ਹੋਵੇਗੀ, ਜੋ 110 ਐੱਨ. ਐੱਮ. ਟਾਰਕ ਜਨਰੇਟ ਕਰਦਾ ਹੈ। ਇਸ ਦੀ ਮਦਦ ਨਾਲ ਇਹ 100 ਕਿਲੋਮੀਟਰ ਪ੍ਰਤੀ ਘੰਟੇ ਦੀ ਰਫਤਾਰ ਨਾਲ ਦੌੜ ਸਕਦੀ ਹੈ। ਇਕ ਵਾਰ ਫੁੱਲ ਚਾਰਜ ਹੋਣ 'ਚ ਇਸ ਨੂੰ 7.5 ਘੰਟੇ ਦਾ ਸਮਾਂ ਲੱਗੇਗਾ। ਇਸ ਤੋਂ ਇਲਾਵਾ ਐੱਸ. ਯੂ. ਵੀ Roewe eRX5 'ਚ ਫਾਸਟ ਚਾਰਜਿੰਗ ਦੀ ਸਹੂਲਤ ਦਿੱਤੀ ਜਾਵੇਗੀ, ਜਿਸ ਦੀ ਮਦਦ ਨਾਲ ਕਾਰ 80 ਫੀਸਦੀ ਚਾਰਜ ਹੋਣ 'ਚ 40 ਮਿੰਟ ਦਾ ਸਮਾਂ ਲੱਗੇਗਾ।