ਮਰਸਡੀਜ਼ ਬੇਂਜ਼ ਦੀ ਨਵੀਂ C-ਕਲਾਸ ਫੇਸਲਿਫਟ ਮਾਡਲ ਜਲਦ ਹੀ ਭਾਰਤ 'ਚ ਹੋਣਗੇ ਲਾਂਚ
Wednesday, Jun 20, 2018 - 05:27 PM (IST)

ਜਲੰਧਰ-ਭਾਰਤੀ ਕਾਰ ਬਾਜ਼ਾਰ 'ਚ ਮਰਸੀਡੀਜ਼ ਬੈਂਜ਼ ਆਪਣੀ ਨਵੀਂ ਸੀ-ਕਲਾਸ ਦੇ ਫੇਸਲਿਫਟ ਮਾਡਲਾਂ ਨੂੰ ਲਾਂਚ ਕਰਨ ਲਈ ਤਿਆਰੀ 'ਚ ਹੈ। ਰਿਪੋਰਟ ਮੁਤਾਬਕ ਕੰਪਨੀ ਆਪਣੇ ਨਵੇਂ ਮਾਡਲਾਂ ਨੂੰ ਇਸ ਸਾਲ ਅਕਤੂਬਰ 'ਚ ਲਾਂਚ ਕਰੇਗੀ। ਇਨ੍ਹਾਂ ਫੇਸਲਿਫਟ ਮਾਡਲਾਂ ਦੇ ਨਾਂ ਮਰਸਡੀਜ਼ C220 ਅਤੇ C300 ਹਨ।
ਡਿਜ਼ਾਇਨ ਅਤੇ ਇੰਜਣ-
ਇਨ੍ਹਾਂ ਦੋਵਾਂ ਮਾਡਲਾਂ 'ਚ ਨਵਾਂ ਡਿਜ਼ਾਇਨ ਅਤੇ ਫੀਚਰਸ ਮਿਲਣਗੇ ਪਰ ਸਭ ਤੋਂ ਪਹਿਲਾਂ ਵੱਡਾ ਬਦਲਾਅ ਇਨ੍ਹਾਂ ਦੇ ਇੰਜਣ 'ਚ ਹੋਵੇਗਾ। ਨਵੀਂ ਸੀ-ਕਲਾਸ 'ਚ ਬੀ. ਐੱਸ. 6 ਪੈਟਰੋਲ ਅਤੇ ਡੀਜ਼ਲ ਇੰਜਣ ਨਾਲ ਉਪਲੱਬਧ ਹੋਣਗੇ। ਮਰਸੀਡੀਜ਼ C200 ਵੇਰੀਐਂਟ 'ਚ ਨਵਾਂ 1.8 ਲਿਟਰ ਟਰਬੋਚਾਰਜਡ ਇੰਜਣ, EQ ਬੂਸਟ (ਮਾਈਲਡ ਹਾਈਬ੍ਰਿਡ) ਤਕਨਾਲੌਜੀ ਨਾਲ ਆਵੇਗਾ। C220 ਅਤੇ C300 'ਚ ਨਵਾਂ 1951 ਸੀ. ਸੀ. ਡੀਜ਼ਲ ਇੰਜਣ ਮਿਲੇਗਾ। ਪਰਫਾਰਮੇਂਸ, ਡਰਾਈਵਿੰਗ ਅਤੇ ਮਾਈਲੇਜ ਦੇ ਹਿਸਾਬ ਨਾਲ ਪਹਿਲਾਂ ਤੋਂ ਬਿਹਤਰ ਦੱਸਿਆ ਜਾ ਰਿਹਾ ਹੈ।
ਫੀਚਰਸ-
ਫੀਚਰਸ ਬਾਰੇ ਗੱਲ ਕਰੀਏ ਤਾਂ ਨਵੀਂ ਸੀ-ਕਲਾਸ 'ਚ ਕਈ ਕਾਸਮੈਟਿਕ ਬਦਲਾਅ ਦੇਖਣ ਨੂੰ ਮਿਲ ਸਕਦੇ ਹਨ। ਕੈਬਿਨ 'ਚ ਦੋ ਡਿਸਪਲੇਅ ਦਾ ਆਪਸ਼ਨ ਮਿਲੇਗਾ। ਇਸ ਸੈਂਟਰ 'ਚ ਲੱਗੀ 10.25 ਇੰਚ ਇੰਫੋਟੇਨਮੈਂਟ ਸਕਰੀਨ ਅਤੇ ਦੂਜੇ ਡਰਾਈਵਰ ਦੀ ਸਹੂਲਤ ਲਈ ਦਿੱਤੀ ਗਈ 12.3 ਇੰਚ ਡਿਜੀਟਲ ਡਿਸਪਲੇਅ ਮੌਜੂਦ ਹੈ। ਇਸ ਸਮੇਂ ਭਾਰਤ 'ਚ ਮੌਜੂਦਾ C-ਕਲਾਸ 'ਚ ਤਿੰਨ ਪੈਟਰੋਲ ਅਤੇ ਇਕ ਡੀਜ਼ਲ ਇੰਜਣ ਦਾ ਆਪਸ਼ਨ ਦਿੱਤਾ ਗਿਆ ਹੈ। ਭਾਰਤ 'ਚ C-ਕਲਾਸ ਕੈਬ੍ਰੋਲੈਟ (Cabriolet) ਵੀ ਉਪਲੱਬਧ ਹੈ। ਇਸ 'ਚ 2.0 ਲਿਟਰ ਦਾ ਪੈਟਰੋਲ ਇੰਜਣ ਲੱਗਾ ਹੈ। ਇਸ ਤੋਂ ਇਲਾਵਾ ਪਰਫਾਰਮੇਂਸ ਵਰਜ਼ਨ C43 ਅਤੇ C63 S ਵੀ ਵਿਕਰੀ ਲਈ ਉਪਲੱਬਧ ਹੈ। ਮਰਸੀਡੀਜ਼ C-ਕਲਾਸ ਦੀ ਕੀਮਤ 39.9 ਲੱਖ ਰੁਪਏ ਤੋਂ ਲੈ ਕੇ 1.41 ਕਰੋੜ (ਐਕਸ-ਸ਼ੋਰੂਮ ਦਿੱਲੀ) ਹੈ।