ਮਾਰੂਤੀ ਸੁਜ਼ੂਕੀ Y1K ਕਾਰ ਜਲਦ ਹੀ ਭਾਰਤ ''ਚ ਹੋਵੇਗੀ ਲਾਂਚ
Wednesday, Aug 22, 2018 - 12:00 PM (IST)

ਜਲੰਧਰ-ਵਾਹਨ ਨਿਰਮਾਤਾ ਕੰਪਨੀ ਮਾਰੂਤੀ ਸੁਜ਼ੂਕੀ (Maruti SUZUKI) ਭਾਰਤ 'ਚ ਆਪਣੀ ਨਵੀਂ ਹੈਚਬੈਕ ਕਾਰ ਪੇਸ਼ ਕਰਨ ਲਈ ਤਿਆਰੀ ਕਰ ਰਹੀ ਹੈ। ਕੰਪਨੀ ਨੇ ਇਸ ਨੂੰ ਫਿਲਹਾਲ ਮਾਰੂਤੀ ਵਾਈ1ਕੇ (Y1K) ਕੋਡਨੇਮ ਦਿੱਤਾ ਹੈ ਅਤੇ ਇਸ ਨੂੰ ਅਗਲੇ ਸਾਲ ਲਾਂਚ ਕੀਤੀ ਜਾਵੇਗੀ। ਮਾਰੂਤੀ Y1K ਨੂੰ ਆਲਟੋ ਦੇ ਉੱਪਰ ਪਲੇਸ ਕੀਤੀ ਜਾਵੇਗੀ ਅਤੇ ਅਗਲੇ ਸਾਲ ਤਿਉਹਾਰ ਦੇ ਮੌਕੇ 'ਤੇ ਭਾਰਤੀ ਬਾਜ਼ਾਰ 'ਚ ਪੇਸ਼ ਕਰ ਦਿੱਤੀ ਜਾਵੇਗੀ। ਇਹ ਅੰਦਾਜ਼ਾ ਲਗਾਇਆ ਜਾ ਰਿਹਾ ਹੈ ਕਿ ਇਸ ਨੂੰ 'ਮਾਰੂਤੀ ਜੈਨ' (Maruti Zen) ਨਾਂ ਨਾਲ ਲਾਂਚ ਕੀਤੀ ਜਾ ਸਕਦੀ ਹੈ।ਮਾਰੂਤੀ Y1K ਭਾਰਤ 'ਚ ਲਾਂਚ ਹੋਣ ਤੋਂ ਬਾਅਦ ਮੌਜੂਦਾ ਰੇਨੋ ਕਵਿੱਡ ਨਾਲ ਮੁਕਾਬਲਾ ਹੋਵੇਗਾ। ਰੇਨੋ ਕਵਿੱਡ ਫਿਲਹਾਲ ਐਂਟਰੀ ਲੈਵਲ ਹੈਚਬੈਕ ਸੈਗਮੈਂਟ 'ਚ ਕਾਫੀ ਮਸ਼ਹੂਰ ਹੈ ਅਤੇ ਕੰਪਨੀ ਜਲਦ ਹੀ ਇਸ ਦਾ ਨਵਾਂ ਫੇਸਲਿਫਟ ਵਰਜ਼ਨ ਵੀ ਲਾਂਚ ਕਰਨ ਜਾ ਰਹੀ ਹੈ।
ਡਿਜ਼ਾਈਨ-ਮਾਰੂਤੀ ਦੀ ਇਸ ਆਉਣ ਵਾਲੀ ਕਾਰ ਨੂੰ ਕ੍ਰਾਸਓਵਰ ਡਿਜ਼ਾਈਨ 'ਤੇ ਬਣਾਈ ਜਾਵੇਗੀ। ਇਸ 'ਚ ਫਿਊਚਰ S ਵਰਗਾ ਪਲੈਟ ਬੋਨਟ ਵੀ ਦਿੱਤਾ ਜਾ ਸਕਦਾ ਹੈ। ਆਲਟੋ ਵਰਗੀਆਂ ਕਾਰਾਂ ਦੇ ਮੁਕਾਬਲੇ ਇਸ ਦੀ ਗਰਾਊਂਡ ਕਲੀਅਰੇਂਸ ਵੀ ਜ਼ਿਆਦਾ ਹੋਵੇਗੀ। ਇਹ ਨਵੀਂ ਕਾਰ ਮਾਰੂਤੀ ਦੀ ਐਂਟਰੀ ਲੈਵਲ ਕ੍ਰਾਸ ਹੈਚਬੈਕ ਕਾਰ ਹੋਵੇਗੀ।ਇਹ ਅੰਦਾਜ਼ਾ ਲਗਾਇਆ ਜਾ ਰਿਹਾ ਹੈ ਕਿ ਮਾਰੂਤੀ Y1K ਦੀ ਦੂਜੀ ਮਸ਼ਹੂਰ ਹੈਚਬੈਕ ਕਾਰ ਆਲਟੋ K10 ਨੂੰ ਰੀਪਲੇਸ ਕਰੇਗੀ।
ਹੋਰ ਫੀਚਰਸ-ਇਸ 'ਚ 1 ਲਿਟਰ ਦਾ ਪੈਟਰੋਲ ਇੰਜਣ ਦਿੱਤਾ ਜਾ ਸਕਦਾ ਹੈ। ਟਰਾਂਸਮਿਸ਼ਨ ਦੇ ਲਈ ਇਸ 'ਚ 5 ਸਪੀਡ ਮੈਨੂਅਲ ਗਿਅਰਬਾਕਸ ਸਟੈਂਡਰਡ ਦੇ ਤੌਰ 'ਤੇ ਏ. ਐੱਮ. ਟੀ. ਆਪਸ਼ਨਲ ਦੇ ਤੌਰ 'ਤੇ ਦਿੱਤੇ ਜਾਣ ਦੀ ਉਮੀਦ ਹੈ।ਮਾਰੂਤੀ ਦੀ ਇਹ ਨਵੀਂ ਕਾਰ ਕ੍ਰੈਸ਼ ਟੈਸਟ ਰੈਗੂਲੇਸ਼ਨ ਦੇ ਹਿਸਾਬ ਨਾਲ ਬਣਾਈ ਜਾਵੇਗੀ। ਮਾਰੂਤੀ Y1K ਦੇ ਕਈ ਮਹੱਤਵਪੂਰਨ ਸੁਰੱਖਿਅਤ ਫੀਚਰਸ ਨਾਲ ਆਵੇਗੀ। ਇਸ 'ਚ ਡਿਊਲ ਏਅਰਬੈਗਸ ਏ. ਬੀ. ਐੱਸ+ਈ. ਬੀ. ਡੀ. (ABS+EBD) ਅਤੇ ਇਸ ਦੇ ਨਾਲ ਕਈ ਹੋਰ ਸੁਰੱਖਿਅਤ ਫੀਚਰਸ ਦਿੱਤੇ ਜਾਣਗੇ। ਮਾਰੂਤੀ Y1K ਦੇ ਰਾਹੀਂ ਕੰਪਨੀ ਦਾ ਉਦੇਸ਼ ਹੋਵੇਗਾ ਕਿ ਕਿਸ ਤਰ੍ਹਾਂ ਨਾਲ ਰੇਨੋ ਕਵਿੱਡ ਵਰਗੀਆਂ ਐਟਰੀ ਲੈਵਲ ਹੈਚਬੈਕ ਕਾਰ ਨੂੰ ਪਿੱਛੇ ਛੱਡਿਆ ਜਾਵੇ।