Sporty ਵਰਜ਼ਨ ''ਚ ਮਾਰੂਤੀ ਸੁਜ਼ੂਕੀ ਨੇ ਲਾਂਚ ਕੀਤੀ ਨਵੀਂ ਸੇਡਾਨ Ciaz-S

Friday, Aug 18, 2017 - 02:47 PM (IST)

ਜਲੰਧਰ- ਮਾਰੂਤੀ ਸੁਜ਼ੂਕੀ ਇੰਡੀਆ ਨੇ ਆਪਣੀ ਨਵੀਂ ਸਪੋਰਟੀ ਲੁੱਕ ਵਾਲੀ ਨਵੀਂ ਸੇਡਾਨ ਸਿਆਜ਼ ਸੀ-ਸੇਗਮੈਂਟ ਪੇਸ਼ ਕੀਤੀ ਹੈ। ਇਸ ਕਾਰ ਦੀ ਭਾਰਤ 'ਚ ਸ਼ੁਰੂਆਤੀ ਐਕਸਸ਼ੋਰੂਮ ਕੀਮਤ 9.39 ਲੱਖ ਰੁਪਏ ਰੱਖੀ ਗਈ ਹੈ। ਸਿਆਜ਼ ਐੱਸ ਨਾ ਨਾਲ ਲਾਂਚ ਹੋਈ ਇਸ ਸਿਡਾਨ 'ਚ ਕੰਪਨੀ ਨੇ ਕਈ ਕਾਸਮੈਟਿਕ ਅਪਡੇਟ ਕੀਤੇ ਹਨ। ਇਸ ਦੇ ਨਾਲ ਹੀ ਸਿਡਾਨ ਨੂੰ ਸਪੋਰਟੀ ਲੁੱਕ ਦੇਣ ਲਈ ਸਪੋਰਟੀ ਬਾਡੀ ਕਿੱਟ, ਪ੍ਰੀਮੀਅਮ ਇੰਟੀਰਿਅਰ ਅਤੇ ਬਹੁਤ ਟਰੰਕ-ਲਿਡ ਸਪਾਇਲਰ ਲਗਾਇਆ ਗਿਆ ਹੈ। ਕੰਪਨੀ ਨੇ ਇਸ ਕਾਰ ਨੂੰ ਡੀਜ਼ਲ ਅਤੇ ਪੈਟਰੋਲ ਦੋਨਾਂ ਇੰਜਣ ਆਪਸ਼ਨਸ ਦੇ ਨਾਲ ਬਾਜ਼ਾਰ 'ਚ ਉਤਾਰਿਆ ਹੈ। ਇਸ ਸੇਡਾਨ ਦੇ ਡੀਜ਼ਲ ਵੇਰੀਐਂਟ ਦੀ ਦਿੱਲੀ 'ਚ ਐਕਸ ਸ਼ੋਰੂਮ ਕੀਮਤ 11.55 ਲੱਖ ਰੁਪਏ ਰੱਖੀ ਗਈ ਹੈ।

ਮਾਰੂਤੀ ਨੇ ਇਸ ਕਾਰ ਦੇ ਇੰਜਣ 'ਚ ਕੋਈ ਬਦਲਾਵ ਨਹੀਂ ਕੀਤਾ ਹੈ। ਇਸ ਅਪਡੇਟਡ ਸੇਡਾਨ 'ਚ 1.4-ਲਿਟਰ ਦਾ 91 bhp ਪਾਵਰ ਜਨਰੇਟ ਕਰਨ ਵਾਲਾ ਇੰਜਣ ਲਗਾ ਹੈ। ਇਸ ਦੇ ਡੀਜ਼ਲ ਵੇਰੀਐਂਟ 'ਚ 1.3-ਲਿਟਰ ਦਾ 88 bhp ਪਾਵਰ ਜਨਰੇਟ ਕਰਨ ਵਾਲਾ ਇੰਜਣ ਲਗਾ ਹੈ ਜੋ SHVS ਸਿਸਟਮ ਦੇ ਨਾਲ ਆਉਂਦਾ ਹੈ। ਕੰਪਨੀ ਨੇ ਇਸ ਕਾਰ ਦੇ ਪੈਟਰੋਲ ਇੰਜਣ 'ਚ 5-ਸਪੀਡ ਮੈਨੂਅਲ ਅਤੇ 4-ਸਪੀਡ ਆਟੋਮੈਟਿਕ ਟਰਾਂਸਮਿਸ਼ਨ ਲਗਾਇਆ ਹੈ। ਕਾਰ ਦੇ ਡੀਜਲ ਇੰਜਣ ਦੇ ਨਾਲ 5-ਸਪੀਡ ਮੈਨੂਅਲ ਟਰਾਂਸਮਿਸ਼ਨ ਦਿੱਤਾ ਗਿਆ ਹੈ। ਦੱਸ ਦਈਏ ਕਿ ਕੰਪਨੀ ਨੇ ਇਸ ਕਾਰ 'ਚ ਕੋਈ ਨਵਾਂ ਕਲਰ ਲਾਂਚ ਨਹੀਂ ਕੀਤਾ ਹੈ ਅਤੇ ਕਾਰ ਪੁਰਾਣੇ ਕਲਰਸ ਦੇ ਨਾਲ ਹੀ ਅਪਡੇਟ ਹੋਈ ਹੈ।PunjabKesari

ਨਵੀਂ ਸਿਆਜ਼ ਐੱਸ ਅਲਫਾ ਟ੍ਰਿਮ 'ਤੇ ਬੇਸਡ ਹੈ ਅਤੇ ਇਸ 'ਚ ਉਹ ਸਾਰੇ ਫੀਚਰਸ ਦਿੱਤੇ ਗਏ ਹਨ ਜੋ ਇਸ ਦੇ ਟਾਪ ਵੇਰੀਐਂਟ 'ਚ ਦਿੱਤੇ ਜਾਂਦੇ ਹਨ। ਮਾਰੂਤੀ ਸੁਜ਼ੂਕੀ ਸਿਆਜ਼ ਐੱਸ 'ਚ ਟੱਚ-ਸਕ੍ਰੀਨ ਇੰਫੋਟੇਨਮੇਂਟ ਸਿਸਟਮ ਦੇ ਨਾਲ ਐਪਲ ਕਾਰ ਪਲੇਅ ਅਤੇ ਐਂਡ੍ਰਾਇਡ ਆਟੋ ਜਿਵੇਂ ਫੀਚਰਸ ਦਿੱਤੇ ਗਏ ਹਨ। ਇਸ ਦੇ ਨਾਲ ਹੀ ਆਟੋਮੈਟਿਕ ਕਲਾਇਮੇਂਟ ਕੰਟਰੋਲ ਅਤੇ ਕਰੂਜ਼ ਕੰਟਰੋਲ ਵੀ ਦਿੱਤਾ ਗਿਆ ਹੈ। ਇਸ ਸੇਡਾਨ ਦੇ ਕੈਬਨ 'ਚ ਨਵਾਂ ਅਤੇ ਸਟਾਈਲਿਸ਼ ਬਲੈਕ ਇੰਟੀਰਿਅਰ ਦਿੱਤਾ ਗਿਆ ਹੈ ਅਤੇ ਲੈਦਰ ਅਪਹੋਲਸਟਰੀ ਅਤੇ ਕ੍ਰੋਮ ਫਿਨੀਸ਼ ਕਾਰ ਨੂੰ ਪ੍ਰਿਮੀਅਮ ਲੁੱਕ ਦਿੰਦੇ ਹਨ। ਸੇਫਟੀ ਫੀਚਰਸ ਦੀ ਗੱਲ ਕਰੀਏ ਤਾਂ ਕਾਰ 'ਚ ੁਡਿਊਲ ਏਅਰਬੈਗਸ, ਫੋਰਸ ਲਿਮਿਟਰ ਦੇ ਨਾਲ ਸੀਟ ਬੈਲਟ ਪ੍ਰੀ-ਟੇਂਸ਼ਨ, ਏ. ਬੀ. ਐੱਸ, ਈ. ਬੀ. ਡੀ ਅਤੇ ਆਈਸੋਫਿਕਸ ਵੀ ਦਿੱਤੇ ਗਏ ਹਨ।


Related News