ਜਲਦ ਲਾਂਚ ਹੋਵੇਗੀ ਮਹਿੰਦਰਾ ਦੀ ਇਹ ਪਹਿਲੀ ਆਫ-ਰੋਡ ਕਾਰ

Wednesday, Feb 21, 2018 - 12:10 PM (IST)

ਜਲਦ ਲਾਂਚ ਹੋਵੇਗੀ ਮਹਿੰਦਰਾ ਦੀ ਇਹ ਪਹਿਲੀ ਆਫ-ਰੋਡ ਕਾਰ

ਜਲੰਧਰ- ਵਾਹਨ ਨਿਰਮਾਤਾ ਕੰਪਨੀ ਮਹਿੰਦਰਾ ਆਪਣੀ ਨਵੀਂ ਆਫ-ਰੋਡ ਕਾਰ ਰਾਕਸਰ ਤੋਂ 2 ਮਾਰਚ 2018 ਨੂੰ ਪਰਦਾ ਹਟਾਏਗੀ ਜੋ ਖਾਸ ਤੌਰ 'ਤੇ ਨਾਰਥ ਅਮਰੀਕੀ ਮਾਰਕੀਟ ਲਈ ਬਣਾਈ ਗਈ ਹੈ। ਕੰਪਨੀ ਨੇ ਆਪਣੀ ਇਸ ਆਫ-ਰੋਡ ਕਾਰ ਦਾ ਟੀਜ਼ਰ ਵੀਡੀਓ ਵੀ ਜਾਰੀ ਕੀਤਾ ਹੈ ਜਿਸ 'ਚ ਇਸ ਸ਼ਾਨਦਾਰ ਹਾਰਡ-ਕੋਰ ਆਫ-ਰੋਡ ਨੂੰ ਵਿਖਾਇਆ ਗਿਆ ਹੈ। ਜਾਰੀ ਹੋਈ ਇਸ ਟੀਜ਼ਰ ਵੀਡੀਓ ਤੋਂ ਇਸ ਕਾਰ ਦੀ ਕੁਝ ਜਾਣਕਾਰੀ ਸਾਹਮਣੇ ਆਈ ਹੈ। ਜਿਸ 'ਚ ਬੇਅਰ-ਬੋਂਸ ਸੈੱਟਅਪ ਦੇ ਨਾਲ ਟੂ-ਸੀਟਰ ਅਤੇ ਓਪਨ-ਟਾਪ ਸਪੱਸ਼ਟ ਵੇਖਿਆ ਹੈ ਅਤੇ ਰਾਕਸਰ ਨਾਂ ਸਾਹਮਣੇ ਆਇਆ ਹੈ। 

ਇਸ ਤੋਂ ਇਲਾਵਾ ਮੰਨਿਆ ਜਾ ਰਿਹਾ ਹੈ ਕਿ ਕੰਪਨੀ ਰਾਕਸਰ 'ਚ 1.6-ਲਿਟਰ ਦਾ ਇੰਜਣ ਲਗਾਉਣ ਵਾਲੀ ਹੈ ਜੋ ਸੈਗਇੰਗ ਟਿਵੋਲੀ ਨਾਲ ਲਿਆਇਆ ਗਿਆ ਹੈ। ਉਥੇ ਹੀ ਕਾਰ ਦੇ ਇੰਜਣ ਨੂੰ 5-ਸਪੀਡ ਜਾਂ 6-ਸਪੀਡ ਮੈਨੂਅਲ ਗਿਅਰਬਾਕਸ ਦੇ ਲੈਸ ਕੀਤਾ ਜਾਵੇਗਾ।PunjabKesari

ਦੱਸ ਦਈਏ ਕਿ ਮਹਿੰਦਰਾ ਰਾਕਸਰ ਮਹਿੰਦਰਾ ਆਟੋਮੋਟਿਵ ਨਾਰਥ ਅਮਰੀਕਾ ਦਾ ਪ੍ਰੋਜੈਕਟ ਹੈ ਅਤੇ ਇਸ ਨੂੰ ਪੂਰੀ ਤਰ੍ਹਾਂ ਇਨ-ਹਾਊਸ ਡਿਜ਼ਾਇਨ ਕੀਤਾ ਗਿਆ ਹੈ। ਕੰਪਨੀ ਇਸ ਕਾਰ ਦਾ ਉਤਪਾਦਨ ਯੂ. ਐੱਸ ਦੇ ਡੇਟਰਾਈਟ ਦੇ ਪਲਾਂਟ 'ਚ ਕਰਨ ਵਾਲੀ ਹੈ ਜਿਸ ਨੂੰ ਨਵੰਬਰ 2017 'ਚ ਹੀ ਸ਼ੁਰੂ ਕੀਤਾ ਗਿਆ ਹੈ।


Related News