ਲੈਕਸਸ LS 500h ਭਾਰਤ ''ਚ ਇਸ ਦਿਨ ਹੋਵੇਗੀ ਲਾਂਚ

12/16/2017 5:19:11 PM

ਜਲੰਧਰ- ਜਾਪਾਨ ਦੀ ਲਗਜ਼ਰੀ ਕਾਰ ਨਿਰਮਾਤਾ ਕੰਪਨੀ ਲੈਕਸਸ ਆਪਣੀ LS ਸੇਡਾਨ ਨੂੰ 15 ਜਨਵਰੀ 2018 'ਚ ਲਾਂਚ ਕਰਨ ਜਾ ਰਹੀ ਹੈ। ਭਾਰਤ 'ਚ ਆਉਣ ਵਾਲੀ ਇਸ ਹਾਇ-ਬਰਿਡ ਮਾਡਲ ਦਾ ਨਾਂ LS 500h ਹੈ। ਕੰਪਨੀ ਨੇ ਇਸ ਨੂੰ ਸਭ ਤੋਂ ਪਹਿਲਾਂ 2017 ਡੇਟਰਾਈਟ ਮੋਟਰ ਸ਼ੋਅ ਦੇ ਦੌਰਾਨ ਪੇਸ਼ ਕੀਤਾ ਸੀ। ਕੰਪਨੀ ਇਸ ਕਾਰ ਦੀ ਅਨੁਮਾਨਿਤ ਕੀਮਤ 1.5 ਕਰੋੜ ਰੁਪਏ ਦੇ ਕਰੀਬ ਕਰੀਬ ਰੱਖ ਸਕਦੀ ਹੈ। ਇੰਟੀਰਿਅਰ ਦੀ ਗੱਲ ਕਰੀਏ ਤਾਂ ਕਾਰ 'ਚ ਹੀਟਿੰਗ, ਕੂਲਿੰਗ ਅਤੇ ਮਸਾਜ ਫੰਕਸ਼ਨ ਨਾਲ ਲੈਸ ਸੀਟਾਂ ਦਿੱਤੀਆਂ ਜਾਣਗੀਆਂ। ਇਨ੍ਹਾਂ ਸੀਟਾਂ ਨੂੰ 28 ਵੱਖਰੇ ਤਰੀਕਿਆਂ ਨਾਲ ਅਡਜਸਟ ਕਰ ਸਕਣਗੇ।PunjabKesari

ਲੈਕਸਸ LS 500h 5.2 ਮੀਟਰ ਲੰਬੀ ਅਤੇ ਇਸ ਦਾ ਵ੍ਹੀਲਬੇਸ 3.1 ਮੀਟਰ ਦਾ ਹੈ। ਕਾਰ 'ਚ 3.5 ਲਿਟਰ V6 ਪੈਟਰੋਲ ਇੰਜਣ ਅਤੇ ਦੋ ਇਲੈਕਟ੍ਰਿਕ ਮੋਟਰਸ ਦਿੱਤੀਆਂ ਗਈਆਂ ਹਨ। ਇਹ ਇੰਜਣ ਮੋਟਰਸ ਦੇ ਨਾਲ ਮਿਲ ਕੇ 354hp ਦੀ ਪਾਵਰ ਜਨਰੇਟ ਕਰਦਾ ਹੈ। ਅੰਤਰਰਾਸ਼ਟਰੀ ਬਾਜ਼ਾਰ 'ਚ ਇਸ ਕਾਰ ਨੂੰ ਪਹਿਲਾਂ ਤੋਂ ਹੀ ਵੇਚਿਆ ਜਾ ਰਿਹਾ ਹੈ। ਭਾਰਤੀ ਬਾਜ਼ਾਰ 'ਚ ਕੰਪਨੀ ਨੇ ਇਸ ਕਾਰ ਦੀ ਬੁਕਿੰਗ ਸ਼ੁਰੂ ਕਰ ਦਿੱਤੀਆਂ ਹੈ।PunjabKesari


Related News