ਆਟੋ ਐਕਸਪੋ 2018 ''ਚ ਲਾਂਚ ਹੋ ਸਕਦੀ ਹੈ Honda ਦੀ ਇਹ ਸ਼ਾਨਦਾਰ ਕਾਰ

01/21/2018 7:05:32 PM

ਜਲੰਧਰ- ਜਾਪਾਨੀ ਵਾਹਨ ਨਿਰਮਾਤਾ ਕੰਪਨੀ ਹੌਂਡਾ ਜਲਦ ਹੀ ਭਾਰਤ 'ਚ 2018 Honda Jazz facelift ਨੂੰ ਲਾਂਚ ਕਰਨ ਵਾਲੀ ਹੈ। ਕੰਪਨੀ ਆਪਣੀ ਇਸ ਕਾਰ ਨੂੰ ਆਟੋ ਐਕਸਪੋ 'ਚ ਲਾਂਚ ਕਰ ਸਕਦੀ ਹੈ। ਇਸ ਕਾਰ ਨੂੰ ਕਈ ਨਵੇਂ ਫੀਚਰਸ ਨਾਲ ਲੈਸ ਕੀਤਾ ਹੈ ਜਿਸ ਦੇ ਨਾਲ ਇਹ ਕਾਰ ਪਹਿਲਾਂ ਤੋਂ ਜ਼ਿਆਦਾ ਸ਼ਾਨਦਾਰ ਹੋ ਗਈ ਹੈ। ਦੱਸਿਆ ਜਾ ਰਿਹਾ ਹੈ ਕਿ ਇਸ ਕਾਰ ਦੀ ਕੀਮਤ 6 ਲੱਖ ਰੁਪਏ ਤੋਂ 9.4 ਲੱਖ ਰੁਪਏ ਤੱਕ ਹੋ ਸਕਦੀ ਹੈ।

ਫੀਚਰਸ 
2018 Honda Jazz facelift 'ਚ 1.2 ਲਿਟਰ ਦਾ i-V“53 ਪੈਟਰੋਲ ਇੰਜਣ ਅਤੇ 1.5 ਲਿਟਰ ਦਾ i-VTEC ਡੀਜ਼ਲ ਇੰਜਣ ਦੀ ਆਪਸ਼ਨ ਮਿਲੇਗੀ। ਪੈਟਰੋਲ ਇੰਜਣ 87 ਬੀ. ਐੱਚ. ਪੀ ਦੀ ਪਾਵਰ ਅਤੇ 110 ਨਿਊਟਨ ਮੀਟਰ ਦਾ ਟਾਰਕ ਜਨਰੇਟ ਕਰਨ 'ਚ ਸਮਰੱਥ ਹੈ। ਜਦ ਕਿ ਡੀਜ਼ਲ ਇੰਜਣ 98 ਬੀ. ਐੈੱਚ. ਪੀ ਦੀ ਪਾਵਰ ਅਤੇ 200 ਨਿਊਟਨ ਮੀਟਰ ਦਾ ਟਾਰਕ ਜਨਰੇਟ ਕਰਦਾ ਹੈ।

ਇਸ ਤੋਂ ਇਲਾਵਾ ਨਵੀਂ ਅਮੇਜ ਦੇ ਇੰਟੀਰਿਅਰ 'ਚ ਮੌਜੂਦਾ ਮਾਡਲ ਦੇ ਮੁਕਾਬਲੇ ਚੰਗੇ ਮਟੀਰਿਅਲ ਦਾ ਇਸਤੇਮਾਲ ਕੀਤਾ ਜਾਵੇਗਾ ਅਤੇ ਇਸ ਦੇ ਡੈਸ਼ਬੋਰਡ ਦਾ ਡਿਜ਼ਾਇਨ ਵੀ ਪਹਿਲਾਂ ਤੋਂ ਆਕਰਸ਼ਕ ਹੋਵੇਗਾ। ਹੌਂਡਾ ਇਸ ਦੇ ਕੈਬਿਨ ਦੀ ਸਪੇਸ ਥੋੜ੍ਹਾ ਜ਼ਿਆਦਾ ਵਧਾਏਗੀ ਤਾਂ ਕਿ ਮਾਰੂਤੀ ਡਿਜ਼ਾਇਰ ਨੂੰ ਆਪਣੇ ਸੈਗਮੈਂਟ 'ਚ ਕੜੀ ਚੁਣੌਤੀ ਦੇ ਸਕੇ।


Related News