ਜਲਦ ਹੀ ਇਹ ਕੰਪਨੀ ਭਾਰਤ ''ਚ ਲਾਂਚ ਕਰੇਗੀ ਆਪਣੀਆਂ ਦੋ ਦਮਦਾਰ ਬਾਈਕਸ

Thursday, Jun 28, 2018 - 06:10 PM (IST)

ਜਲਦ ਹੀ ਇਹ ਕੰਪਨੀ ਭਾਰਤ ''ਚ ਲਾਂਚ ਕਰੇਗੀ ਆਪਣੀਆਂ ਦੋ ਦਮਦਾਰ ਬਾਈਕਸ

ਜਲੰਧਰ- Husqvarna ਮੋਟਰਸਾਈਕਲ ਭਾਰਤ 'ਚ ਐਂਟਰੀ ਕਰਨ ਜਾ ਰਹੀ ਹੈ। ਇਹ ਕੰਪਨੀ ਕੇ. ਟੀ. ਐੱਮ. ਦੇ ਮੁਤਾਬਕ ਆਉਂਦੀ ਹੈ ਜੋ ਕਿ ਭਾਰਤ 'ਚ ਪਹਿਲਾਂ ਤੋਂਂ ਹੀ ਕਾਫੀ ਸਫਲ ਹੈ। 8usqvarna ਭਾਰਤ 'ਚ ਆਪਣੇ ਪਹਿਲਾਂ ਪ੍ਰੋਡਕਟ ਦੇ ਰੂਪ 'ਚ Vitpilen ਅਤੇ Swartpilen 401 ਨਾਂ ਦੇ ਦੋ ਮੋਟਰਸਾਈਕਲ ਲਾਂਚ ਕਰੇਗੀ। 

Vitpilen 401 ਇਕ ਰੈਟਰੋ ਮੋਟਰਸਾਈਕਲ ਦੀ ਤਰ੍ਹਾਂ ਹੈ ਅਤੇ Swartpilen 401 ਨੂੰ ਤੁਸੀਂ ਇਕ ਸਕਰੈਂਬਲਰ ਕਹਿ ਸਕਦੇ ਹਨ। ਇਨ੍ਹਾਂ ਦੋਨੋਂ ਬਾਈਕਸ ਭਾਰਤ 'ਚ ਹੀ ਬਣਾਈਆਂ ਜਾਣਗੀਆਂ। ਇਸ ਦੇ ਪ੍ਰੋਡਕਸ਼ਨ ਲਈ ਪੁਨੇ ਦੇ ਚਾਕਣ ਸਥਿਤ ਬਜਾਜ਼ ਪਲਾਂਟ ਨੂੰ ਇਸਤੇਮਾਲ ਕੀਤਾ ਜਾਵੇਗਾ। ਇਨ੍ਹਾਂ ਦਾ ਪ੍ਰੋਡਕਸ਼ਨ ਇਸ ਸਾਲ ਸ਼ੁਰੂ ਹੋ ਜਾਵੇਗਾ ਅਤੇ ਅਨੁਮਾਨ ਹੈ ਕਿ ਇਨ੍ਹਾਂ ਨੂੰ ਅਗਲੇ ਸਾਲ ਲਾਂਚ ਕਰ ਦਿੱਤਾ ਜਾਵੇਗਾ। ਦੱਸ ਦਈਏ ਕਿ Vitpilen ਅਤੇ Swartpilen 401 ਨੂੰ ਸ਼ੁਰੂਆਤ 'ਚ ਕੰਪਨੀ ਦੀ ਹੋਮ ਕੰਟਰੀ ਆਸਟਰਿਆ 'ਚ ਹੀ ਬਣਾਇਆ ਜਾਵੇਗਾ। ਬਾਅਦ 'ਚ ਇਸ ਦਾ ਪ੍ਰੋਡਕਸ਼ਨ ਬਜਾਜ਼  ਦੇ ਚਾਕਣ ਪਲਾਂਟ 'ਚ ਸ਼ਿਫਟ ਕਰ ਦਿੱਤਾ ਜਾਵੇਗਾਸ ਜਿਥੋਂ ਇਸ ਨੂੰ ਗਲੋਬਲੀ ਐਕਸਪੋਰਟ ਵੀ ਕੀਤਾ ਜਾਵੇਗਾ। ਕੇ. ਟੀ. ਐੱਮ ਅਤੇ ਬਜਾਜ਼ ਭਾਰਤ 'ਚ ਮਿਲ ਕੇ ਕੰਮ ਕਰ ਰਹੇ ਹਨ।PunjabKesari 

Vitpilen ਅਤੇ Swartpilen 401 ਦੋਨਾਂ ਮੋਟਰਸਾਈਕਲ ਕੇ. ਟੀ. ਐੱਮ ਡਿਊਕ 390 'ਤੇ ਬੇਸਡ ਹੋਣਗੀਆਂ। ਦੋਨਾਂ ਦੀਆਂ ਕੀਮਤਾਂ ਵੀ ਇਸ ਦੇ ਆਲੇ ਦੁਆਲੇ ਹੀ ਹੋਣਗੀਆਂ। Vitpilen ਅਤੇ Swartpilen 401 'ਚ 373 ਸੀ. ਸੀ ਦਾ ਇੰਜਣ ਲਗਾਇਆ ਜਾਵੇਗਾ ਜੋ ਕਿ ਕੇ. ਟੀ. ਐੈੱਮ ਦਾ ਹੀ ਹੋਵੇਗਾ। ਇਹ ਇੰਜਣ 44 ਬੀ. ਐੱਚ. ਪੀ ਦੀ ਪਾਵਰ ਅਤੇ 37 ਨਿਊਟਨ ਮੀਟਰ ਦਾ ਟਾਰਕ ਜਨਰੇਟ ਕਰਦਾ ਹੈ। ਟਰਾਂਸਮਿਸ਼ਨ ਲਈ ਇਸ 'ਚ 6-ਸਪੀਡ ਗਿਅਰਬਾਕਸ ਦਿੱਤਾ ਜਾਵੇਗਾ।PunjabKesari

ਇੰਜਣ ਤੋਂ ਇਲਾਵਾ ਵੀ ਇਨ੍ਹਾਂ 'ਚ ਕਈ ਪਾਰਟ ਕੇ. ਟੀ. ਐੈੱਮ ਡਿਊਕ ਤੋਂ ਲਏ ਗਏ ਹਨ। Vitpilen ਅਤੇ Swartpilen 401 'ਚ ਵੀ ਡਿਊਕ ਵਾਲੀ ਚੈਸੀ, ਬ੍ਰੇਕ ਅਤੇ ਸਸਪੈਂਸ਼ਨ ਦਾ ਇਸਤੇਮਾਲ ਕੀਤਾ ਜਾਵੇਗਾ। ਹਾਲਾਂਕਿ ਕੇ. ਟੀ. ਐੱਮ ਨੇ ਹਾਲ ਹੀ 'ਚ ਆਪਣੀ ਡਿਊਕ ਐਡਵੇਂਚਰ 390 ਨੂੰ ਭਾਰਤ 'ਚ ਲਾਂਚ ਕਰਨ ਦਾ ਐਲਾਨ ਕੀਤਾ ਹੈ। ਇਸ ਨੂੰ ਵੀ ਅਗਲੇ ਸਾਲ ਹੀ ਲਾਂਚ ਕੀਤਾ ਜਾਵੇਗਾ। ਤਾਂ ਆਉਣ ਵਾਲੇ ਸਮੇਂ 'ਚ ਕੇ. ਟੀ. ਐੱਮ. ਭਾਰਤ 'ਚ ਆਪਣੀ ਕਈ ਖਾਸ ਬਾਈਕਸ ਉਤਾਰਣ ਦੀ ਤਿਆਰੀ 'ਚ ਹੈ।


Related News