0 ਤੋਂ 100 KM/8 ਦੀ ਰਫਤਾਰ ਸਿਰਫ 3.3 ਸਕਿੰਟ ''ਚ ਫੜੇਗੀ ਹੌਂਡਾ NSX ਹਾਈਬ੍ਰਿਡ ਸੁਪਰ ਕਾਰ

Saturday, Oct 28, 2017 - 12:52 PM (IST)

0 ਤੋਂ 100 KM/8 ਦੀ ਰਫਤਾਰ ਸਿਰਫ 3.3 ਸਕਿੰਟ ''ਚ ਫੜੇਗੀ ਹੌਂਡਾ NSX ਹਾਈਬ੍ਰਿਡ ਸੁਪਰ ਕਾਰ

ਜਲੰਧਰ : ਜਾਪਾਨ ਦੀ ਵਾਹਨ ਨਿਰਮਾਤਾ ਕੰਪਨੀ ਹੌਂਡਾ ਨੇ ਨਵੀਂ ਪਾਵਰਫੁਲ ਹਾਈਬ੍ਰਿਡ ਸੁਪਰ ਕਾਰ ਬਣਾਈ ਹੈ, ਜੋ 0 ਤੋਂ 100 ਕਿਲੋਮੀਟਰ ਪ੍ਰਤੀ ਘੰਟਾ ਦੀ ਰਫਤਾਰ ਸਿਰਫ 3.3 ਸਕਿੰਟ 'ਚ ਫੜ ਲੈਂਦੀ ਹੈ ਅਤੇ ਇਸਦੀ ਟੌਪ ਸਪੀਡ 300 ਕਿਲੋਮੀਟਰ ਪ੍ਰਤੀ ਘੰਟਾ ਦੱਸੀ ਗਈ ਹੈ। ਇਸ ਐਕਯੂਰਾ NSX ਨਾਂ ਦੀ ਸੁਪਰਕਾਰ ਨੂੰ ਖਾਸ ਤੌਰ 'ਤੇ ਹਾਈਬ੍ਰਿਡ ਤਰੀਕੇ ਨਾਲ ਬਣਾਇਆ ਹੈ ਮਤਲਬ ਇਹ ਇੰਜਣ ਅਤੇ ਇਲੈਕਟ੍ਰਿਕ ਮੋਟਰ ਦੋਵਾਂ ਸ੍ਰੋਤਾਂ ਤੋਂ ਪਾਵਰ ਲੈ ਕੇ ਕੰਮ ਕਰੇਗੀ, ਜਿਸ ਨਾਲ ਚਾਲਕ ਨੂੰ ਕਾਰ ਚਲਾਉਣ ਦਾ ਬਿਹਤਰ ਤਜਰਬਾ ਮਿਲੇਗਾ। ਇਸ ਕਾਰ ਵਿਚ ਚਾਲਕ ਦੀ ਸਹੂਲਤ ਲਈ ਡ੍ਰਾਈਵਿੰਗ ਮੋਡਸ ਵਰਗੇ ਕੁਆਈਟ ਟੂ ਸਪੋਰਟ, ਸਪੋਰਟ ਪਲੱਸ ਤੇ ਟ੍ਰੈਕ ਆਦਿ ਦਿੱਤੇ ਗਏ ਹਨ, ਜੋ ਹਰ ਤਰ੍ਹਾਂ ਦੇ ਹਾਲਾਤ 'ਚ ਉੱਚਾ-ਨੀਵਾਂ ਰਸਤਾ ਹੋਵੇ ਜਾਂ ਫਿਰ ਸਮਤਲ ਹਾਈਵੇ ਕਾਰ ਦੀ ਬਿਹਤਰੀਨ ਪ੍ਰਫਾਰਮੈਂਸ ਨੂੰ ਬਣਾਏ ਰੱਖਣ ਵਿਚ ਮਦਦ ਕਰਨਗੇ।

ਪਾਵਰਟ੍ਰੇਨ:
ਇਸ ਹਾਈਬ੍ਰਿਡ ਕਾਰ 'ਚ ਟਵਿਨ ਟਰਬੋਚਾਰਜਡ 3.5 ਲਿਟਰ V6 ਪੈਟਰੋਲ ਇੰਜਣ ਲੱਗਾ ਹੈ, ਜਿਸ ਨੂੰ 3 ਇਲੈਕਟ੍ਰਿਕ ਮੋਟਰਸ ਨਾਲ ਜੋੜਿਆ ਗਿਆ ਹੈ। ਹਾਈਬ੍ਰਿਡ ਤਕਨੀਕ ਨਾਲ ਬਣੀ ਇਹ ਕਾਰ ਕੁਲ ਮਿਲਾ ਕੇ 439 KW ਦੀ ਪਾਵਰ ਤੇ 646NM ਦਾ ਟਾਰਕ ਪੈਦਾ ਕਰਦੀ ਹੈ।
 

ਇਲੈਕਟ੍ਰਿਕ ਮੋਟਰਸ : ਇਸ ਕਾਰ 'ਚ V6 ਇੰਜਣ ਅਤੇ 9 ਸਪੀਡ ਟਵਿਨ ਕਲੱਚ ਗਿਅਰਬਾਕਸ ਵਿਚਾਲੇ 35.6KW ਦੀ ਮੋਟਰ ਲੱਗੀ ਹੈ, ਜੋ ਕਾਰ ਦੇ ਪਿਛਲੇ ਟਾਇਰਾਂ ਨੂੰ ਜ਼ਿਆਦਾ ਪਾਵਰ ਦਿੰਦੀ ਹੈ। ਇਸ ਤੋਂ ਇਲਾਵਾ ਇਹ ਕਾਰ ਨੂੰ ਸਟਾਰਟ ਕਰਨ ਵਿਚ ਵੀ ਕਾਫੀ ਮਦਦ ਕਰਦੀ ਹੈ। ਇਸ ਕਾਰ ਦੇ ਫਰੰਟ ਵ੍ਹੀਲਸ ਨੂੰ ਪਾਵਰ ਦੇਣ ਲਈ ਇਸ ਵਿਚ ਵੱਖ ਤੋਂ ਟਵਿਨ 27.2 KW ਦੀ ਈ-ਮੋਟਰਸ ਲੱਗੀ ਹੈ।

ਟਾਰਕ ਵੈਕਟਰਿੰਗ :
ਇਹ ਕਾਰ ਬਿਜਲੀ ਅਤੇ ਈਂਧਨ ਤੋਂ ਪੈਦਾ ਹੋਈ ਪਾਵਰ ਨੂੰ ਰਿਅਰ ਵ੍ਹੀਲਸ ਦੇ ਬਿਲਕੁਲ ਵਿਚਾਲੇ ਲੱਗੇ ਸ਼ਾਫਟ ਵਿਚ ਸ਼ਿਫਟ ਕਰਦੀ ਹੈ। ਮੰਨਿਆ ਜਾ ਰਿਹਾ ਹੈ ਕਿ ਇਸ ਤਕਨੀਕ ਨਾਲ ਚਾਲਕ ਨੂੰ ਸੜਕ 'ਤੇ ਜ਼ਿਆਦਾ ਗਰਿੱਪ ਤੇ ਬਿਹਤਰ ਹੈਂਡਲਿੰਗ ਮਿਲੇਗੀ।

MR ਡੈਂਪਰਸ :
ਇਸ ਕਾਰ ਵਿਚ ਮੈਗਨੇਟੋਰੀਓਲਾਜ਼ੀਕਲ ਡੈਂਪਰਸ ਲੱਗੇ ਹਨ, ਜੋ 1000 ਟਾਈਮ ਪ੍ਰਤੀ ਸਕਿੰਟ ਦੀ ਸਪੀਡ ਨਾਲ ਸ਼ਾਕ ਅਬਜਾਰਵਰ ਨੂੰ ਕੰਟਰੋਲ ਕਰਨਗੇ, ਜਿਸ ਨਾਲ ਕਾਰ ਚਲਾਉਂਦੇ ਸਮੇਂ ਸੜਕ 'ਤੇ ਹੋਰ ਵੱਧ ਸਥਿਰਤਾ ਮਿਲੇਗੀ।

ਲਾਂਚ ਕੰਟਰੋਲ :
ਇਸ ਕਾਰ ਵਿਚ ਟ੍ਰੈਕ ਮੋਡਸ, ਅੰਗੇਜ ਬ੍ਰੇਕਸ ਅਤੇ 2250 RPM 'ਤੇ ਕਾਰ ਨੂੰ ਰਿਵਰਸ ਕੀਤਾ ਜਾ ਸਕਦਾ ਹੈ। ਇਹ ਕਾਰ 29 ਸਕਿੰਟ ਵਿਚ 300KM/8 ਦੀ ਸਪੀਡ ਤੱਕ ਪਹੁੰਚ ਜਾਂਦੀ ਹੈ।


Related News