ਫਿਊਲ ਇੰਜੈਕਸ਼ਨ ਤਕਨੀਕ ਨਾਲ ਹੀਰੋ ਨੇ ਲਾਂਚ ਕੀਤੀ ਨਵੀਂ Glamour Fi 2017
Thursday, Jun 08, 2017 - 05:49 PM (IST)

ਜਲੰਧਰ- 125cc ਸੈਗਮੇਂਟ 'ਚ ਹੀਰੋ ਦੀ ਗਲੈਮਰ ਪਾਪੁਲਰ ਹੋਣ ਦੇ ਨਾਲ-ਨਾਲ ਇਕ ਦਮਦਾਰ ਬਾਈਕ ਵੀ ਹੈ। ਹੁਣ ਕੰਪਨੀ ਨੇ ਇਸ ਨੂੰ ਨਵੇਂ ਅਵਤਾਰ 'ਚ ਉਤਾਰਿਆ ਹੈ, ਨਾਲ ਹੀ ਇਸ 'ਚ ਹੁਣ Fi ਫਿਊਲ ਇੰਜੈਕਸ਼ਨ ਸਿਸਟਮ ਨੂੰ ਵੀ ਸ਼ਾਮਿਲ ਕੀਤਾ ਹੈ। ਉਂਝ Fi ਟੈਕਨਾਲੋਜੀ ਨੂੰ ਪਹਿਲਾਂ ਵੀ ਇਸ ਬਾਈਕ 'ਚ ਇਸਤੇਮਾਲ ਕੀਤਾ ਜਾ ਚੁੱਕਿਆ ਹੈ। ਕੀਮਤ ਦੀ ਗੱਲ ਕਰੀਏ ਤਾਂ 6i ਸੈਲਫ ਸਟਾਰਟ ਡਿਸਕ ਬ੍ਰੇਕ ਅਲੌਏ ਵ੍ਹੀਲ ਮਾਡਲ ਦੀ ਕੀਮਤ 70,280 ਰੁਪਏ ਹੈ। ਬਾਈਕ 'ਚ ਲੱਗੀ 6i ਟੈਕਨਾਲੋਜੀ ਦੀ ਵਜ੍ਹਾ ਨਾਲ ਫਿਊਲ ਦੀ ਖਪਤ ਘੱਟ ਹੁੰਦੀ ਹੈ ਜਿਸ ਦੇ ਨਾਲ ਮਾਇਲੇਜ 'ਚ ਇਜਾਫਾ ਹੁੰਦਾ ਹੈ। ਇਸ ਦੇ ਨਾਲ ਹੀ ਲੋ ਐਮਿਸ਼ਨ ਅਤੇ ਇੰਸਟੇਂਟ ਸਟਾਰਟ ਦੀ ਸਹੂਲਤ ਵੀ ਮਿਲਦੀਆਂ ਹਨ। ਨਵੀਂ ਗਲੈਮਰ ਕਾਰਬੀਊਰੇਟਰ ਤਕਨੀਕ 'ਚ ਵੀ ਉਪਲੱਬਧ ਹੋਵੇਗੀ।
ਸਟਾਈਲਿਸ਼ ਲੁੱਕਸ
ਜਿਨ੍ਹਾਂ ਲੋਕਾਂ ਨੂੰ ਸ਼ਿਕਾਇਤ ਸੀ ਕਿ ਗਲੈਮਰ ਦਾ ਲੁਕਸ ਅਤੇ ਡਿਜ਼ਾਇਨ ਬਹੁਤ ਜ਼ਿਆਦਾ ਇੰਪ੍ਰੈਸ ਨਹੀਂ ਕਰਦਾ, ਉਨ੍ਹਾਂ ਲੋਕਾਂ ਲਈ ਨਵੀਂ ਗਲੈਮਰ ਪਹਿਲਾਂ ਤੋਂ ਜ਼ਿਆਦਾ ਨਵੀਂ ਅਤੇ ਸਟਾਈਲਿਸ਼ ਨਜ਼ਰ ਆਊਂਦੀ ਹੈ। ਗਲੈਮਰ 'ਚ ਫੋਰ ਡਿਊਲ-ਟੋਨ ਕਲਰ ਆਪਸ਼ਨ ਦਿੱਤੇ ਹਨ।
ਦਮਦਾਰ ਹੈ ਇੰਜਣ :
ਨਵੀਂ ਹੀਰੋ ਗਲੈਮਰ 'ਚ BS-4 ਵਾਲਾ 125cc ਇੰਜਣ ਲਗਾ ਹੈ। ਇਹ ਇੰਜਣ 11.4PS ਦੀ ਪਾਵਰ ਦੇ ਨਾਲ 11Nm ਦਾ ਟਾਰਕ ਦਿੰਦਾ ਹੈ। ਇਹ ਪਾਵਰ ਪੁਰਾਣੀ ਗਲੈਮਰ ਤੋਂ ਜ਼ਿਆਦਾ ਹੈ ਨਾਲ ਹੀ ਇਸ 'ਚ 4 ਸਪੀਡ ਗਿਅਰਬਾਕਸ ਲਗਾ ਹੈ। ਹੀਰੋ ਨੇ ਆਪਣੀ ਇਸ ਬਾਈਕ ਦੇ ਇੰਜਣ 'ਚ ਸਟਾਪ-ਸਟਾਰਟ ਵਾਲੀ i3S ਟੈਕਨਾਲੋਜੀ ਦਿੱਤੀ ਹੈ।
ਪਹਿਲਾਂ ਤੋਂ 3 ਕਿੱਲੋਗ੍ਰਾਮ ਹਲਕੀ
ਹੀਰੋ ਬੇਸਿਕ ਲੁਕ ਗਲੈਮਰ ਵਰਗਾ ਹੀ ਹੈ। ਇਸ 'ਚ ਸੈਮੀ-ਡਿਜੀਟਲ ਲੇਆਉਟ ਵਾਲਾ ਇੰਸਟਰੂਮੇਂਟ ਕਲਸਟਰ ਦਿੱਤਾ ਹੋਇਆ ਹੈ ਅਤੇ ਬਾਕੀ ਦਾ ਸਾਈਕਲ ਪਾਰਟਸ ਬਲੈਕ ਕਲਰ 'ਚ ਦਿੱਤਾ ਗਿਆ ਹੈ। ਪੁਰਾਣੇ ਮਾਡਲ ਦੇ ਮੁਕਾਬਲੇ ਇਸ ਨੂੰ 3kg ਹੱਲਕਾ ਰੱਖਿਆ ਹੈ। ਇਸ ਦੇ ਨਾਲ ਹੀ ਇਸ 'ਚ ਸੈਮੀ-ਡਬਲ ਕਰੈਡਲ-ਟਾਈਪ ਚੈਸੀ ਦਿੱਤੀ ਗਈ ਹੈ।