TVS ਮੋਟਰ ਨੇ ਗਾਹਕਾਂ ਨੂੰ ਦਿੱਤਾ GST ਦਾ ਤੋਹਫਾ, ਘਟਾਈ ਇੰਨੀ ਕੀਮਤ
Monday, Jul 03, 2017 - 02:35 PM (IST)

ਜਲੰਧਰ- ਟੀ.ਵੀ.ਐੱਸ. ਮੋਟਰ ਨੇ ਜੀ.ਐੱਸ.ਟੀ. ਦਾ ਲਾਭ ਆਪਣੇ ਗਾਹਕਾਂ ਤੱਕ ਪਹੁੰਚਾਉਣ ਲਈ ਆਪਣੇ ਵਾਹਨਾਂ ਦੀਆਂ ਕੀਮਤਾਂ 'ਚ 4,150 ਰੁਪਏ ਤੱਕ ਦੀ ਕਟੌਤੀ ਕਰ ਦਿੱਤੀ ਹੈ। ਇਹ ਕੀਮਤਾਂ 1 ਜੁਲਾਈ ਤੋਂ ਹੀ ਪ੍ਰਭਾਵੀ ਹਨ। ਟੀ.ਵੀ.ਐੱਸ. ਭਾਰਤ 'ਚ ਜੁਪਿਟਰ ਤੋਂ ਲੈ ਕੇ ਅਪਾਚੀ ਬਾਈਕ ਤੱਕ ਦੀ ਵਿਕਰੀ ਕਰਦੀ ਹੈ। ਕੰਪਨੀ ਵੱਲੋਂ ਅੱਜ ਮਤਲਬ ਕਿ ਸੋਮਵਾਰ ਨੂੰ ਦਿੱਤੀ ਗਈ ਜਾਣਕਾਰੀ ਮੁਤਾਬਕ ਕੰਪਨੀ ਕੁਝ ਮਾਡਲਾਂ ਦੀਆਂ ਕੀਮਤਾਂ 350 ਰੁਪਏ ਤੋਂ ਲੈ ਕੇ 1500 ਰੁਪਏਤੱਕ ਘਟਾਈਆਂ ਹਨ। ਇਹ ਉਹ ਮਾਡਲ ਹਨ ਜਿਨ੍ਹਾਂ ਦੀ ਵਿਕਰੀ ਸਭ ਤੋਂ ਜ਼ਿਆਦਾ ਹੁੰਦੀ ਹੈ। ਉਥੇ ਹੀ ਕੰਪਨੀ ਨੇ ਆਪਣੇ ਪ੍ਰੀਮੀਅਮ ਸੈਗਮੈਂਟ ਦੇ ਪ੍ਰੋਡਕਟਸ 'ਤੇ 4,150 ਰੁਪਏ ਤੱਕ ਦੀ ਕਟੌਤੀ ਕੀਤੀ ਹੈ। ਕੀਮਤਾਂ 'ਚ ਕਟੌਤੀ ਹਰ ਰਾਜ 'ਚ ਵੱਖ-ਵੱਖ ਹੋ ਸਕਦੀ ਹੈ। ਕੰਪਨੀ ਮੁਤਾਬਕ ਜੀ.ਐੱਸ.ਟੀ. ਦਾ ਫਾਇਦਾ 1 ਜੁਲਾਈ ਤੋਂ ਹੀ ਡੀਲਰਾਂ ਤੱਕ ਪਹੁੰਚਾਇਆ ਜਾਵੇਗਾ। ਕੰਪਨੀ ਦਾ ਕਹਿਣਾ ਹੈ ਕਿ ਜੀ.ਐੱਸ.ਟੀ. ਇਕ ਲੈਂਡਮਾਰਕ ਹੈ ਰਿਫਾਰਮ ਹੈ ਅਤੇ ਇਸ ਨਾਲ ਦੇਸ਼ ਭਰ 'ਚ ਕਾਰੋਬਾਰ ਕਰਨਾ ਪਹਿਲਾਂ ਨਾਲੋਂ ਜ਼ਿਆਦਾ ਆਸਾਨ ਹੋਵੇਗਾ। ਇਸ ਨਾਲ ਇੰਡਸਟਰੀ 'ਤੇ ਵੀ ਪਾਜ਼ੀਟਿਵ ਅਸਰ ਹੋਵੇਗਾ।
ਦੱਸ ਦਈਏ ਕਿ ਇਸ ਤੋਂ ਪਹਿਲਾਂ ਦੋ-ਪਹੀਆ ਵਾਹਨ ਨਿਰਮਾਤਾ ਕੰਪਨੀ ਹੀਰੋ ਮੋਟੋ ਕਾਰਪ ਨੇ ਆਪਣੇ ਕੁਝ ਮਾਡਲਾਂ ਦੀਆਂ ਕੀਮਤਾਂ 'ਚ 1,800 ਰੁਪਏ ਤੱਕ ਦੀ ਕਟੌਤੀ ਕੀਤੀ ਹੈ। ਗਾਹਕਾਂ ਨੂੰ ਮਾਲ ਅਤੇ ਸੇਵਾ ਕਰ ਦਾ ਲਾਭ ਦੇਣ ਦੇ ਮਕਸਦ ਨਾਲ ਕੰਪਨੀ ਨੇ ਇਹ ਕਦਮ ਚੁੱਕਿਆ ਹੈ। ਕੰਪਨੀ ਨੇ ਇਕ ਬਿਆਨ 'ਚ ਕਿਹਾ ਕਿ ਸਭ ਤੋਂ ਜ਼ਿਆਦਾ ਵਿਕਣ ਵਾਲੇ ਮਾਡਲਾਂ ਦੀ ਕੀਮਤ 'ਚ 400 ਤੋਂ 1,800 ਰੁਪਏ ਦੀ ਕਟੌਤੀ ਕੀਤੀ ਗਈ ਹੈ।