ਦੁਨੀਆ ਦੇ ਸਾਹਮਣੇ ਹੋਈ ਪੇਸ਼ ਹੋਈਆਂ Honda ਦੀਆਂ ਇਹ ਦੋ ਕਾਰਾਂ, ਨਿਸਾਨ ਨੋਟ ਈ-ਪਾਵਰ ਵੀ ਆਈ ਸਾਹਮਣੇ
Sunday, Aug 20, 2017 - 05:49 PM (IST)

ਜਲੰਧਰ- ਹੌਂਡਾ ਨੇ ਆਪਣੀ ਲਾਈਨ-ਅਪ ਵ੍ਹੀਕਲਸ ਦੀ 2017 ਹੌਂਡਾ ਸਿਵਿਕ ਹੈਚਬੈਕ ਅਤੇ 2017 ਹੌਂਡਾ ਬ੍ਰਿਓ ਸਤਿਆ ਨੂੰ GIIAS 2017 ਦੇ ਦੌਰਾਨ ਪੇਸ਼ ਕੀਤਾ ਹੈ। ਇਸ ਦੇ ਨਾਲ ਹੀ ਨਿਸਾਨ ਨੇ ਵੀ ਆਪਣੀ ਈ-ਪਾਵਰ ਨੂੰ ਪੇਸ਼ ਕੀਤਾ ਹੈ। 2017 ਹੌਂਡਾ ਸਿਵਿਕ ਹੈਚਬੈਕ ਦੀ ਲੰਬਾਈ 4,501mm, ਚੋੜਾਈ 2,075mm ਅਤੇ ਉਚਾਈ 1,421mm ਹੈ। ਇਸ 'ਚ 1.5 ਲਿਟਰ V“53 ਟਰਬੋ ਪੈਟਰੋਲ ਇੰਜਣ ਦਿੱਤਾ ਗਿਆ ਹੈ। ਇਹ ਇੰਜਣ 173PS ਦੀ ਪਾਵਰ ਅਤੇ 220Nm ਦਾ ਟਾਰਕ ਜਨਰੇਟ ਕਰਦਾ ਹੈ। ਇਸ 'ਚ ਕੰਟੀਨਿਅਸ ਵੇਅਰਏਬਲ ਟਰਾਂਸਮਿਸ਼ਨ ਨੂੰ ਸਟੈਂਡਰਡ ਰੱਖਿਆ ਗਿਆ ਹੈ।
brio satya ਦੀ ਖਾਸੀਅਤਾਂ
2017 ਬ੍ਰਿਓ ਸਤਿਆ ਦੀ ਗੱਲ ਕਰੀਏ ਤਾਂ ਇਸ 'ਚ ਸਪੈਸ਼ਲ ਟੂ-ਟੋਨ ਰੈੱਡ-ਵਾਇਟ ਕਲਰ ਸਕੀਮ ਦਿੱਤੀ ਗਈ ਹੈ। ਇਸ ਦੇ ਫ੍ਰੰਟ ਡੋਰ ਪੈਨਲਸ 'ਚ 01 ਡੈਕਲਸ ਅਤੇ ਰਿਅਰ ਡੋਰ ਪੈਨਲਸ 'ਚ ਬੋਲਟ ਗਰਾਫਿਕਸ ਦਿੱਤੇ ਗਏ ਹਨ। ਉਥੇ ਹੀ ਇਸ 'ਚ ਟੂ-ਟੋਨ ਬਲੈਕ ਕਲਰ ਸਕੀਮ, ਬ੍ਰਿਓ ਸਕਫ ਪਲੈਟਸ, JVC ਮੀਡੀਆ ਸਿਸਟਮ ਅਤੇ ਸਟੀਅਰਿੰਗ ਮਾਉਂਟੇਡ ਆਡੀਓ ਕੰਟਰੋਲਸ ਲਗਾਏ ਗਏ ਹਨ। ਹੌਂਡਾ ਬ੍ਰਿਓ ਸਤਿਆ 3,640mm ਲੰਬੀ, 1,680mm ਚੌੜੀ ਅਤੇ 1,485mm ਲੰਬੀ ਹੈ।
ਇਸ 'ਚ 1.2 ਲਿਟਰ i-VTEC ਪੈਟਰੋਲ ਇੰਜਣ ਲਗਾਇਆ ਗਿਆ ਹੈ। ਇਹ ਇੰਜਣ 90PS ਦੀ ਪਾਵਰ ਅਤੇ 110Nm ਦਾ ਟਾਰਕ ਜਨਰੇਟ ਕਰਦਾ ਹੈ। ਇਸ 'ਚ 5 ਸਪੀਡ ਮੈਨੂਅਲ ਟਰਾਂਸਮਿਸ਼ਨ ਅਤੇ CVT ਟਰਾਂਸਮਿਸ਼ਨ ਚੈਨਲਸ ਦਿੱਤੇ ਗਏ ਹਨ।
ਨਿਸਾਨ ਨੋਟ ਈ-ਪਾਵਰ ਦੀਆਂ ਖਾਸੀਅਤਾਂ
ਇਸ ਨੂੰ ਵੀ GIIAS 2017 ਦੇ ਦੌਰਾਨ ਪੇਸ਼ ਕੀਤਾ ਗਿਆ। ਇਹ ਇਕ ਹਾਈ-ਬਰਿਡ ਕਾਰ ਹੈ। ਇਸ 'ਚ ਛੋਟੇ ਪੈਟਰੋਲ ਇੰਜਣ ਦੇ ਨਾਲ ਚਾਰਜਿੰਗ ਬੈਟਰੀ ਵੀ ਦਿੱਤੀ ਗਈ ਹੈ। ਨਿਸਾਨ ਨੋਟ ਈ-ਪਾਵਰ 'ਚ HR12DE ਥ੍ਰੀ ਸਿਲੰਡਰ ਪੈਟਰੋਲ ਇੰਜਣ ਦਿੱਤਾ ਗਿਆ ਹੈ। ਇਹ ਇੰਜਣ 5,400rpm ਉੱਤੇ 79PS ਦੀ ਪਾਵਰ ਅਤੇ 3,600-5, 200rpm 'ਤੇ 103Nm ਦਾ ਟਾਰਕ ਜਨਰੇਟ ਕਰਦਾ ਹੈ। ਇਸ ਦੇ ਨਾਲ ਹੀ ਇਸ 'ਚ EM57 ਇਲੈਕਟ੍ਰਿਕ ਮੋਟਰ ਲਗਾਈ ਗਈ ਹੈ ਜੋ ਮਿਲਾ ਕੇ 109PS ਪਾਵਰ ਅਤੇ 254Nm ਦਾ ਟਾਰਕ ਦਿੰਦਾ ਹੈ। ਸਿਰਫ ਇਲੈਕਟ੍ਰਿਕ 'ਚ ਚਾਰਜ ਹੋਣ 'ਤੇ ਇਹ ਕਾਰ 40km ਤੱਕ ਦਾ ਸਫਰ ਤੈਅ ਕਰ ਲੈਂਦੀ ਹੈ।