Fuel injected ਵਰਜ਼ਨ ''ਚ ਜਲਦ ਲਾਂਚ ਹੋ ਸਕਦੀ ਹੈ ਐਨਫੀਲਡ ਦੀ ਨਵੀਂ Himalayan
Saturday, Aug 12, 2017 - 03:44 PM (IST)

ਜਲੰਧਰ- ਰਾਇਲ ਐਨਫੀਲਡ ਕੰਪਨੀ ਹਿਮਾਲਿਅਨ ਬਾਈਕ ਨੂੰ BS-4 ਐਮਿਸ਼ਨ ਵਾਲੇ ਇੰਜਣ ਅਤੇ ਫਿਊਲ ਇੰਜੈਕਸ਼ਨ ਵਰਜ਼ਨ ਦੇ ਨਾਲ ਲਾਂਚ ਕਰਣ ਵਾਲੀ ਹੈ। ਦੱਖਣੀ ਭਾਰਤ ਦੀ ਕੁਝ ਡੀਲਰਸ਼ਿਪਸ 'ਤੇ ਇਸ ਬਾਈਕ ਨੂੰ ਵੇਖਿਆ ਗਿਆ ਹੈ। ਬਾਈਕ ਦੀ ਵਿਕਰੀ ਬੰਦ ਹੋਣ ਤੋਂ ਬਾਅਦ ਕਿਹਾ ਗਿਆ ਸੀ ਕਿ, ਅਗਸਤ 2017 ਤੱਕ ਹਿਮਾਲਿਅਨ ਦੀ ਡਿਲੀਵਰੀ ਦੁਬਾਰਾ ਸ਼ੁਰੂ ਕਰ ਦਿੱਤੀ ਜਾਵੇਗੀ। ਇਸ ਨੂੰ ਲੈ ਕੇ ਜਦੋਂ ਕੁੱਝ ਰਾਇਲ ਐਨਫੀਲਡ ਡੀਲਰਸ਼ਿਪ 'ਤੇ ਗੱਲ ਕੀਤੀ ਤਾਂ ਉਨ੍ਹਾਂ ਨੇ ਦੱਸਿਆ ਕਿ ਫਿਊਲ-ਇੰਜੈਕਸ਼ਨ ਵਾਲੀ ਹਿਮਾਲਿਅਨ ਦੀ ਡਿਲੀਵਰੀ ਅਕਤੂਬਰ 2017 ਦੇ ਪਹਿਲੇ ਹਫਤੇ ਤੋਂ ਸ਼ੁਰੂ ਹੋ ਜਾਵੇਗੀ।
ਰਾਇਲ ਐਨਫੀਲਡ ਨੇ ਫਿਊਲ-ਇੰਜ਼ੈਕਸ਼ਨ ਵਾਲੀ ਹਿਮਾਲਿਅਨ ਦੇ ਇੰਜਣ 'ਚ ਕੋਈ ਬਦਲਾਵ ਨਹੀਂ ਕੀਤਾ ਹੈ। ਅਪਡੇਟਡ ਬਾਈਕ ਦੇ ਨਾਲ ਕੰਪਨੀ 411 ਸੀ. ਸੀ. ਦਾ ਇੰਜਣ ਦੇ ਰਹੀ ਹੈ। ਇਹ ਇੰਜਣ 6500 rpm 'ਤੇ 24 bhp ਪਾਵਰ ਅਤੇ 4250 rpm 'ਤੇ 32 Nm ਟਾਰਕ ਜਨਰੇਟ ਕਰਦਾ ਹੈ। ਕੰਪਨੀ ਨੇ ਇਸ ਬਾਈਕ 'ਚ 5-ਸਪੀਡ ਗਿਅਰਬਾਕਸ ਦਿੱਤਾ ਹੈ। ਦੱਸ ਦਈਏ ਕਿ ਹਿਮਾਲਿਅਨ ਭਾਰਤ 'ਚ ਇਕਲੌਤੀ ਅਜਿਹੀ ਐਡਵੇਂਚਰ ਬਾਈਕ ਹੈ ਜੋ 2 ਲੱਖ ਰੁਪਏ ਤੋਂ ਘੱਟ ਬਜਟ 'ਚ ਮਿਲ ਰਹੀ ਹੈ। ਪੁਰਾਣੀ ਅਤੇ ਨਵੀਂ ਹਿਮਾਲਿਅਨ ਦੀ ਲੁੱਕ ਅਤੇ ਸਟਾਇਲ 'ਚ ਲਗਭਗ ਨਾਂ ਦੇ ਬਰਾਬਰ ਬਦਲਾਵ ਆਇਆ ਹੈ।
ਐਡਵੇਂਚਰ ਬਾਈਕ ਦੇ ਸ਼ੌਕੀਨ ਲੋਕਾਂ ਨੂੰ ਪਰੇਸ਼ਾਨ ਹੋਣ ਦੀ ਕੋਈ ਜ਼ਰੂਰਤ ਨਹੀਂ, ਤੁਸੀਂ ਸਿਰਫ 5,500 ਰੁਪਏ ਦੀ ਟੋਕਨ ਮਨੀ ਦੇ ਨਾਲ ਫਿਊਲ-ਇਜੈਕਸ਼ਨ ਵਾਲੀ ਹਿਮਾਲਿਅਨ ਬੁੱਕ ਕਰ ਸਕਦੇ ਹੋ। ਦਿੱਲੀ 'ਚ ਇਸ ਬਾਈਕ ਦੀ ਐਕਸ-ਸ਼ੋਰੂਮ ਕੀਮਤ 1,65,331 ਰੁਪਏ ਹੈ ਅਤੇ ਇਸ ਦੀ ਆਨਰੋਡ ਪ੍ਰਾਇਸ 1,83,737 ਰੁਪਏ ਹੈ।