Datsun ਨੇ ਲਾਂਚ ਕੀਤੀ ਆਪਣੀ ਨਵੀਂ ਕਰਾਸਓਵਰ, ਜਾਣੋ ਕੀਮਤ
Friday, Jan 19, 2018 - 04:41 PM (IST)

ਜਲੰਧਰ - ਵਾਹਨ ਨਿਰਮਾਤਾ ਕੰਪਨੀ ਡੈਟਸਨ ਨੇ ਆਪਣੀ ਨਵੀਂ ਕਾਰ ਕਰਾਸਓਵਰ ਨੂੰ ਇੰਡੋਨੇਸ਼ੀਆ 'ਚ ਲਾਂਚ ਕਰ ਦਿੱਤਾ ਹੈ। ਇਸ ਕਾਰ ਨੂੰ ਇੰਡੋਨੇਸ਼ੀਆ 'ਚ ਡੈਟਸਨ ਕਰਾਸ ਦੇ ਨਾ ਨਾਲ ਲਾਂਚ ਗਿਆ ਹੈ। ਅਤੇ ਇਹ ਨਵੇਂ ਐਲੀਮੇਂਟਸ ਨਾਲ ਲੈਸ ਹੈ। ਇੰਡੋਨੇਸ਼ੀਆ 'ਚ ਇਸ ਦੀ ਬੁਕਿੰਗਸ ਸ਼ੁਰੂ ਹੋ ਚੁੱਕੀ ਹੈ ਅਤੇ ਭਾਰਤੀ ਕਰੰਸੀ ਦੇ ਹਿਸਾਬ ਨਾਲ ਇਸ ਦੀ ਐਕਸ ਸ਼ੋਰੂਮ ਕੀਮਤ ਲਗਭਗ 7.27 ਲੱਖ ਰੁਪਏ ਹੈ। ਹਾਲਾਂਕਿ ਭਾਰਤ 'ਚ ਇਸ ਨੂੰ ਲਾਂਚ ਨੂੰ ਲੈ ਕੇ ਕੰਪਨੀ ਨੇ ਕੋਈ ਵੀ ਜਾਣਕਾਰੀ ਨਹੀਂ ਦਿੱਤੀ ਹੈ।
ਇੰਜਣ
ਕੰਪਨੀ ਨੇ ਕਾਰ 'ਚ 1.2 ਲਿਟਰ ਦਾ 3 ਸਿਲੇਂਡਰ ਇੰਜਣ ਦਿੱਤਾ ਹੈ ਜੋ ਕਿ ਦੈਟਸਨ ਗੋ ਦੇ ਸਟੈਂਡਰਡ ਮਾਡਲ ਤੋਂ ਲਿਆ ਗਿਆ ਹੈ। ਇਸ ਨੂੰ 5 ਸਪੀਡ ਮੈਨੂਅਲ ਗਿਅਰਬਾਕਸ ਨਾਲ ਲੈਸ ਕੀਤਾ ਗਿਆ ਹੈ।
ਡਿਜ਼ਾਇਨ
2018 Datsun Cross ਡਿਜ਼ਾਇਨ ਅਤੇ ਸਟਾਇਲ ਦੇ ਮਾਮਲੇ 'ਚ ਕੰਸੈਪਟ ਮਾਡਲ ਵਰਗੀ ਹੀ ਹੈ। ਫਰੰਟ 'ਚ ਵੱਡੀ ਗਰਿਲ, ਹੈੱਡਲੈਂਪਸ 'ਚ ਪ੍ਰਾਜੈਕਟਰ ਲੈਂਜ਼ ਹੈਲੋਜੇਨ ਲਾਈਟਸ ਹਨ ਜੋ ਕਿ ਐੱਲ. ਈ. ਡੀ. ਡੀ. ਆਰ. ਐੱਲ ਨਾਲ ਲੈਸ ਹਨ। ਇਸ ਚ 15 ਇੰਚ ਦੇ ਅਲੌਏ ਵ੍ਹੀਲਜ਼ ਦਿੱਤੇ ਗਏ ਹਨ। ਗਰਿਲ ਅਤੇ ਐਗਜਾਸਟ ਟਿਪਸ 'ਤੇ ਪ੍ਰੀਮੀਅਮ ਟੱਚ ਦੇਣ ਲਈ ਕ੍ਰੋਮ ਦਾ ਇਸਤੇਮਾਲ ਕੀਤਾ ਗਿਆ ਹੈ।
ਆਧੁਨਿਕ ਤਕਨੀਕ
ਕਾਰ 'ਚ 6.75 ਇੰਚ ਦੀ ਟੱਚ-ਸਕ੍ਰੀਨ ਇੰਫੋਟੇਨਮੈਂਟ ਸਿਸਟਮ, ਪਾਵਰ ਵਿੰਡੋਜ਼ ਅਤੇ ਰਿਅਰ ਪਾਰਕਿੰਗ ਸੈਂਸਰਸ ਸਮੇਤ ਕਈ ਹੋਰ ਫੀਚਰਸ ਵੀ ਇਸ 'ਚ ਦਿੱਤੇ ਗਏ ਹਨ।
ਸੇਫਟੀ ਫੀਚਰਸ
ਸੁਰੱਖਿਆ ਦੇ ਲਿਹਾਜ਼ ਨਾਲ ਵੇਖੀਏ ਤਾਂ ਡੈਟਸਨ ਨੇ ਇਸ 'ਚ ਡਿਊਲ ਫਰੰਟ ਏਅਰਬੈਗਸ, ਐਂਟੀ ਲਾਕ ਬ੍ਰੇਕਿੰਗ ਸਿਸਟਮ, ਈ. ਬੀ. ਡੀ, ਬ੍ਰੇਕ ਅਸਿਸਟ, ਟ੍ਰੈਕਸ਼ਨ ਕੰਟਰੋਲ ਅਤੇ ਸਟੇਬੀਲਿਟੀ ਕੰਟਰੋਲ ਆਦਿ ਫੀਚਰਸ ਦਿੱਤੇ ਹਨ।