Indian Scout Bobber ਬਾਈਕ ਦੀ ਬੁਕਿੰਗ ਹੋਈ ਸ਼ੁਰੂ, ਜਾਣੋ ਖਾਸੀਅਤਾਂ

Saturday, Aug 05, 2017 - 05:11 PM (IST)

Indian Scout Bobber ਬਾਈਕ ਦੀ ਬੁਕਿੰਗ ਹੋਈ ਸ਼ੁਰੂ, ਜਾਣੋ ਖਾਸੀਅਤਾਂ

ਜਲੰਧਰ- ਇੰਡੀਅਨ ਮੋਟਰਸਾਈਕਲ ਨੇ ਸਕਾਊਟ ਫੈਮਿਲੀ ਦੀ ਨਵੀਂ ਬਾਈਕ ਸਕਾਊਟ ਬਾਬਰ ਲਈ ਬੁਕਿੰਗਸ ਸ਼ੁਰੂ ਕਰ ਦਿੱਤੀ ਹੈ। ਇਸ ਬਾਈਕ ਦੇ ਸ਼ੌਕੀਨ ਗਾਹਕ ਆਪਣੀ ਬਾਬਰ ਮੋਟਰਸਾਈਕਲ ਨੂੰ ਇੰਡੀਅਨ ਡੀਲਰਸ਼ਿਪਸ ਰਾਹੀਂ ਸਿਰਫ਼ 50 ਹਜ਼ਾਰ ਰੁਪਏ ਜਮਾਂ ਕਰਾ ਕੇ ਬੁੱਕ ਕਰ ਸਕਦੇ ਹਨ। ਅਗ੍ਰੈਸਿਵ ਅਤੇ ਸਪਾਰਟੀ ਲੁੱਕ ਵਾਲੀ ਇਹ ਬਾਈਕ ਸ਼ਾਨਦਾਰ ਲੈਦਰ ਫਿਨੀਸ਼ ਸੀਟ ਨਾਲ ਲੈਸ ਹੈ। ਅਜਿਹਾ ਮੰਨਿਆ ਜਾ ਰਿਹਾ ਹੈ ਕਿ ਇਹ ਮੋਟਰਸਾਈਕਲ ਬੁਲੇਟ ਤੋਂ ਵੀ ਜ਼ਿਆਦਾ ਧਾਕੜ ਹੈ। ਇਹ ਭਾਰਤ 'ਚ ਦੂਜੀ ਸਕਾਉਟ ਬਾਬਰ ਬਾਈਕ ਹੋਵੇਗੀ। ਪਹਿਲੀ ਬਾਈਕ ਦਾ ਨਾਂ ਟਰਾਇੰਫ ਬਾਬਰ ਸੀ।PunjabKesari

ਇਸ ਮੋਟਰਸਾਈਕਲ 'ਚ ਲਿਕਵਿਡ ਕੂਲਡ, ਥੰਡਰ ਸਟਰੋਕ 111 ਵੀ ਟਵਿਨ ਇੰਜਣ ਲਗਾ ਹੈ ਜੋ ਕਿ 6 ਸਪੀਡ ਟਰਾਂਸਮਿਸ਼ਨ ਨਾਲ ਲੈਸ ਹੈ। ਇਸ 'ਚ ਸਲੈਂਡ ਸਟਾਂਸ, ਚਾਪਡ ਫੈਂਡਰਸ, ਬਲੈਕਡ ਆਊਟ ਸਟਾਈਲਿੰਗ ਅਤੇ ਉਨਾਬੀ ਟਾਇਰਸ ਦਿੱਤੇ ਗਏ ਹਨ। ਇਹ ਬਾਈਕ ਤੁਸੀਂ ਇਸ 5 ਸ਼ੇਡਸ Bronze Smoke, Indian Motorcycle Red, Star Silver Smoke, Thunder Black, and Thunder Black Smoke 'ਚ ਖਰੀਦ ਸਕੋਗੇ। PunjabKesari

ਟੂਅਰਿੰਗ 'ਚ ਆਸਾਨੀ ਲਈ ਇੰਡੀਅਨ ਮੋਟਰਸਾਈਕਲ ਇਸ ਬਾਈਕ ਦੇ ਨਾਲ ਅਕਸੇਸਰੀਜ਼ ਆਫਰ ਕਰ ਰਹੀ ਹੈ। ਇਸ 'ਚ ਸਿਜੀ ਬਾਰ ਦੇ ਨਾਲ ਪੈਸੇਂਜਰ ਸੀਟ, ਸੋਲੋ ਰੈਕ ਬੈਗ ਅਤੇ ਸੈਡਲ ਬੈਗ ਦਿੱਤਾ ਗਿਆ ਹੈ । ਸਕਊਟ ਬਾਬਰ 'ਚ ਵਾਰ ਐਂਡ ਮਿਰਰਸ ਅਤੇ ਫਿਊਲ ਟੈਂਕ 'ਤੇ ਨਵਾਂ ਬੈਜ ਦਿੱਤਾ ਗਿਆ ਹੈ। ਭਾਰਤ 'ਚ ਲਾਂਚ ਹੋਣ 'ਤੇ ਇਸ ਦਾ ਮੁਕਾਬਲਾ ਟਰਾਇੰਫ ਬਾਬਰ ਅਤੇ ਹਾਰਲੇ ਡੇਵਿਡਸਨ ਫੋਰਟੀ ਏਟ ਨਾਲ ਹੋਵੇਗਾ। ਬਾਬਰ ਭਾਰਤ 'ਚ ਸਤੰਬਰ 'ਚ ਲਾਂਚ ਹੋ ਸਕਦੀ ਹੈ ਅਤੇ ਇੱਥੇ ਇਸ ਦੀ ਐਕਸ ਸ਼ੋਰੂਮ ਕੀਮਤ 13 ਲੱਖ ਹੋ ਸਕਦੀ ਹੈ।PunjabKesari


Related News