350cc ਦੇ ਪਾਵਰਫੁਲ ਇੰਜਣ ਨਾਲ ਲੈਸ ਹੈ BMW ਦਾ ਨਵਾਂ C400X ਸਕੂਟਰ

11/14/2017 10:44:42 AM

ਜਲੰਧਰ- ਜਰਮਨੀ ਦੀ ਵਾਹਨ ਨਿਰਮਾਤਾ ਕੰਪਨੀ BMW ਨੇ ਮਿਲਾਨ 'ਚ ਆਯੋਜਿਤ ਹੋ ਰਹੇ EICMA ਮੋਟਰ ਸ਼ੋਅ ਦੇ ਦੌਰਾਨ ਆਪਣੇ ਨਵੇਂ ਪਾਵਰਫੁਲ ਸਕੂਟਰ ਦਾ ਖੁਲਾਸਾ ਕੀਤਾ ਹੈ। ਇਸ ਸਕੂਟਰ ਦੀ ਖਾਸੀਅਤ ਹੈ ਕਿ ਇਸ ਵਿਚ 350 cc ਦਾ ਸਿੰਗਲ ਸਿਲੰਡਰ ਇੰਜਣ ਲੱਗਾ ਹੈ ਜੋ 7500 rpm 'ਤੇ 333bhp ਦੀ ਪਾਵਰ ਤੇ 35Nm ਦਾ ਟਾਰਕ ਪੈਦਾ ਕਰਦਾ ਹੈ। ਇਸ ਇੰਜਣ ਨੂੰ CVT ਆਟੋਮੈਟਿਕ ਗੀਅਰਬਾਕਸ ਨਾਲ ਲੈਸ ਕੀਤਾ ਗਿਆ ਹੈ। ਕੰਪਨੀ ਨੇ ਦਾਅਵਾ ਕੀਤਾ ਹੈ ਕਿ ਇਹ ਸਕੂਟਰ 138 ਕਿਲੋਮੀਟਰ ਪ੍ਰਤੀ ਘੰਟਾ ਦੀ ਸਪੀਡ ਤਕ ਆਸਾਨੀ ਨਾਲ ਪਹੁੰਚੇਗਾ।

ਸੇਫਟੀ ਦਾ ਰਖਿਆ ਗਿਆ ਖਾਸ ਧਿਆਨ
ਇਸ ਸਕੂਟਰ ਨੂੰ ਬਣਾਉਣ ਲਈ ਸੁਰੱਖਿਆ ਦਾ ਵੀ ਖਾਸ ਧਿਆਨ ਰਖਿਆ ਗਿਆ ਹੈ। ABS ਦੇ ਨਾਲ ਇਸ ਦੇ ਰਿਅਰ 'ਚ 1 ਤੇ ਫਰੰਟ 'ਚ 265mm ਦੀਆਂ ਟਵਿਨ ਡਿਸਕ ਬ੍ਰੇਕਸ ਲੱਗੀਆਂ ਹਨ ਜੋ ਸਫਰ ਦੌਰਾਨ ਤੇਜ਼ ਰਫਤਾਰ 'ਤੇ ਵੀ ਸਕੂਟਰ ਨੂੰ ਆਸਾਨੀ ਨਾਲ ਰੋਕਣ 'ਚ ਕਾਫੀ ਮਦਦ ਕਰਨਗੀਆਂ। ਇਸ ਤੋਂ ਇਲਾਵਾ ਇਸ ਵਿਚ ਆਟੋਮੈਟਿਕ ਸਟੇਬਿਲਟੀ ਕੰਟਰੋਲ (ASC) ਦਿੱਤਾ ਗਿਆ ਹੈ ਜੋ ਸੜਕ 'ਤੇ ਸਲਿਪਰੀ ਹੋਣ 'ਤੇ ਵੀ ਇਸ ਨੂੰ ਸਲਿੱਪ ਨਹੀਂ ਹੋਣ ਦੇਵੇਗਾ।

ਹੱਟਕੇ ਡਿਜ਼ਾਈਨ
BMW ਨੇ ਇਸ ਸਕੂਟਰ ਨੂੰ ਟੂਬੂਲਰ (tubular) ਸਟੀਲ ਫ੍ਰੇਮ 'ਤੇ ਬਣਾਇਆ  ਹੈ। ਇਸ ਵਿਚ LED ਲਾਈਟਨਿੰਗ ਦੇ ਨਾਲ 6.5 ਇੰਚ ਦੀ ਫੁਲ ਕਲਰ ਡਿਸਪਲੇ ਲੱਗੀ ਹੈ ਜੋ ਟਰਿੱਪ, ਟਾਈਮ, ਟੈਂਪਰੇਚਰ, ਸਪੀਡ, ਈਂਧਨ ਅਤੇ ਬੈਟਰੀ ਆਦਿ ਦੀ ਜਾਣਕਾਰੀ ਦਿੰਦੀ ਹੈ।

ਬਿਹਤਰੀਨ ਕੰਫਰਟ
BMW ਨੇ ਦੱਸਿਆ ਕਿ ਇਸ ਸਕੂਟਰ ਦੇ ਫਰੰਟ 'ਚ ਟੈਲੀਸਕੋਪਿਕ ਫੋਰਕ ਤੇ ਰਿਅਰ 'ਚ ਦੋ ਸਪਰਿੰਗ ਸਟਰੂਟਸ (spring struts) ਦਿੱਤੇ ਗਏ ਹਨ, ਜੋ ਡਰਾਈਵਰ ਨੂੰ ਬਿਹਤਰੀ ਕੰਫਰਟ ਦਾ ਤਜਰਬਾ ਦੇਣਗੇ। ਪ੍ਰੈੱਸ ਰਿਲੀਜ਼ 'ਚ BMW ਨੇ ਕਿਹਾ ਹੈ ਕਿ ਅਸੀਂ ਇਸ ਸਮਾਰਟ ਮਿਡ ਸਾਈਜ਼ ਸਕੂਟਰ ਨੂੰ ਬਣਾਇਆ ਹੈ ਜੋ ਸ਼ਹਿਰੀ ਆਵਾਜਾਈ ਦੀ ਭੀੜ 'ਚ ਵੀ ਆਸਾਨੀ ਨਾਲ ਨਿਕਲਣ 'ਚ ਕਾਫੀ ਮਦਦ ਕਰੇਗਾ। ਆਸਾਨ ਸ਼ਬਦਾਂ 'ਚ ਕਹੀਏ ਤਾਂ ਇਸ ਨੂੰ ਸ਼ਹਿਰ 'ਚ ਵਰਤੋਂ 'ਚ ਲਿਆਉਣ ਲਈ ਖਾਸ ਤੌਰ 'ਤੇ ਬਣਾਇਆ ਗਿਆ ਹੈ। ਇਸ ਨੂੰ ਚਲਾਉਂਦੇ ਸਮੇਂ ਡਰਾਈਵਰ ਸ਼ਾਰਟਕਟ ਲੈਣ ਦੀ ਬਜਾਏ ਸੜਕ 'ਤੇ ਇਸ ਨੂੰ ਡਰਾਈਵ ਕਰਨ 'ਚ ਜ਼ਿਆਦਾ ਬਿਹਤਰ ਮਹਿਸੂਸ ਕਰੇਗਾ। ਫਿਲਹਾਲ ਕੰਪਨੀ ਨੇ ਇਸ ਦੀ ਕੀਮਤ ਨੂੰ ਲੈ ਕੇ ਕੋਈ ਜਾਣਕਾਰੀ ਨਹੀਂ ਦਿੱਤੀ ਹੈ। ਉਮੀਦ ਕੀਤੀ ਜਾ ਰਹੀ ਹੈ ਕਿ ਛੇਤੀ ਹੀ ਇਸ ਨੂੰ ਵਿਕਰੀ ਲਈ ਮੁਹੱਈਆ ਕੀਤਾ ਜਾਵੇਗਾ।


Related News