benelli ਟੋਰਨਾਡੋ 302R ਦੀ ਬੁਕਿੰਗ ਭਾਰਤ 'ਚ ਸ਼ੁਰੂ, ਅਗਲੇ ਮਹੀਨੇ ਹੋਵੇਗੀ ਲਾਂਚ

06/21/2017 3:52:36 PM

ਜਲੰਧਰ- ਪੁਣੇ ਬੇਸਡ DSK ਮੋਟੋਵ੍ਹੀਲਸ ਨੇ ਬੇਨੇਲੀ ਟੋਰਨਾਡੋ ਦੀ ਭਾਰਤ 'ਚ ਬੁਕਿੰਗ ਸ਼ੁਰੂ ਕਰ ਦਿੱਤੀ ਹੈ। ਬੇਸਬਰੀ ਤੋਂ ਇੰਤਜ਼ਾਰ ਕੀਤੀ ਜਾ ਰਹੀ ਇਸ ਬਾਈਕ ਨੂੰ ਸਭ ਤੋਂ ਪਹਿਲਾਂ 2016 ਆਟੋ ਐਕਸਪੋ ਦੇ ਦੌਰਾਨ ਪੇਸ਼ ਕੀਤਾ ਸੀ ਅਤੇ ਇਸ ਨੂੰ ਕੰਪਨੀ ਅਗਲੇ ਮਹੀਨੇ ਲਾਂਚ ਕਰਣ ਜਾ ਰਹੀ ਹੈ। ਗਾਹਕ ਨਵੀਂ ਟੋਰਨਾਡੋ ਨੂੰ 10,000 ਰੁਪਏ ਦੀ ਰਾਸ਼ੀ ਨਾਲ ਬੁੱਕ ਕਰਾ ਸਕਦੇ ਹਨ। ਭਾਰਤੀ ਸੜਕਾਂ 'ਤੇ ਇਹ ਬਾਈਕ ਕਾਵਾਸਾਕੀ ਨਿੰਜਾ 300 ਅਤੇ ਯਾਮਾਹਾ YZF-R3 ਨੂੰ ਟੱਕਰ ਦੇਵੇਗੀ।

ਫੀਚਰਸ : 
ਬੇਨੇਲੀ ਟੋਰਨਾਡੋ 302R TNT 300 ਨੇਕਡ ਮੋਟਰਸਾਈਕਲ ਦਾ ਫੁੱਲ ਫੇਇਰਡ ਵਰਜ਼ਨ ਹੈ, ਪਰ ਕੰਪਨੀ ਇਸ 'ਚ ਕਈ ਬਦਲਾਵ ਕੀਤੇ ਹਨ। ਬਾਈਕ ਨੂੰ TNT 300 ਤੋਂ ਕਾਫ਼ੀ ਵੱਖ ਹੈ। ਇਸ 'ਚ ਆਲ-ਨਿਊ ਟਰੇਲਿਸ ਫਰੇਮ ਲਗਾ ਹੈ ਜੋ 50:50 'ਚ ਭਾਰ ਨੂੰ ਵੰਡਦਾ ਹੈ। ਬਾਈਕ 'ਚ ਨਵਾਂ ਸਵਿੰਗਰਮ ਲਗਾਇਆ ਗਿਆ ਹੈ। ਉਥੇ ਹੀ ਜ਼ਿਆਦਾ ਪਹਿਲਕਾਰ ਰਾਈਡਿੰਗ ਪੁਜਿਸ਼ਨ ਲਈ ਫੁੱਟ ਪੇਗਸ ਨੂੰ ਦੁਬਾਰਾ ਪਾਜਿਸ਼ਨ ਕੀਤਾ ਗਿਆ ਹੈ। 

PunjabKesari

ਇੰਜਣ : 
ਪਾਵਰ ਸਪੈਸੀਫਿਕੇਸ਼ਨ 'ਚ ਬੇਨੇਲੀ ਟੋਰਨਾਡੋ 302R 'ਚ 300cc ਪੈਰੇਲੇਲ-ਟਵਿਨ, ਲਿਕਵਿਡ ਕੂਲਡ ਮੋਟਰ ਇੰਜਣ ਲਗਾ ਹੈ। 6-ਸਪੀਡ ਗਿਅਰਬਾਕਸ ਨਾਲ ਲੈਸ ਇਹ ਇੰਜਣ 38bhp ਦੀ ਪਾਵਰ ਅਤੇ 26.5Nm ਦਾ ਟਾਰਕ ਜਨਰੇਟ ਕਰਦਾ ਹੈ। ਟੋਰਨਾਡੋ 302R 'ਚ ABS ਆਪਸ਼ਨ ਵੀ ਦਿੱਤੀ ਜਾਵੇਗੀ। 

PunjabKesari

ਕੀ ਹੋਵੇਗੀ ਕੀਮਤ 
DSK ਬੇਨੇਲੀ ਮੁਤਾਬਕ ਬਾਈਕ ਮੇਕਰ ਵੱਡੇ ਪੈਮਾਨੇ 'ਤੇ ਬਾਈਕਿੰਗ ਸੈਗਮੇਂਟ ਨੂੰ ਮਜ਼ਬੂਤ ਕਰਨ ਲਈ ਐਂਟਰੀ ਲੈਵਲ ਮੋਟਰਸਾਈਕਲ ਨੂੰ ਉਤਾਰਦੇ ਹਨ ਜਿਸ ਦੇ ਨਾਲ ਗਾਹਕ ਉਨ੍ਹਾਂ ਵੱਲ ਜ਼ਿਆਦਾ ਪ੍ਰਤੀਕਿਰੀਆ ਦਿੰਦੇ ਹਨ। ਟੋਰਨਾਡੋ 302R ਦੀ ਅਨੁਮਾਨਿਤ ਕੀਮਤ 3.50 ਲੱਖ ਰੁਪਏ (ਐਕਸ ਸ਼ੋਰੂਮ) ਹੋ ਸਕਦੀ ਹੈ ਅਤੇ ਕੰਪਨੀ ਲਾਂਚ ਹੋਣ ਤੋਂ ਬਾਅਦ ਤੋਂ ਹੀ ਇਸ ਦੀ ਡਿਲਿਵਰੀ ਸ਼ੁਰੂ ਕਰ ਦੇਵੇਗੀ।


Related News