Auto Expo 2018: BMW ਨੇ ਸ਼ੋਅਕੇਸ ਕੀਤੀ ਪਾਵਰਫੁਲ ਕਰੂਜ਼ਰ ਬਾਈਕ

Wednesday, Feb 14, 2018 - 11:41 AM (IST)

Auto Expo 2018: BMW ਨੇ ਸ਼ੋਅਕੇਸ ਕੀਤੀ ਪਾਵਰਫੁਲ ਕਰੂਜ਼ਰ ਬਾਈਕ

ਨਵੀਂ ਦਿੱਲੀ- ਇਸ ਈਵੈਂਟ 'ਚ BMW ਨੇ ਆਪਣੀ ਕਰੂਜ਼ਰ ਬਾਈਕ ਨੂੰ ਪੇਸ਼ ਕੀਤਾ ਹੈ। ਇਸ ਬਾਈਕ ਦੀ ਖਾਸੀਅਤ ਹੈ ਇਸ ਵਿਚ ਲੱਗਾ 1,649cc ਦਾ ਇੰਜਣ, ਜੋ ਕਿ ਬੇਮਿਸਾਲ ਪਾਵਰ ਪੈਦਾ ਕਰਦਾ ਹੈ। ਇਸ ਬਾਈਕ 'ਚ ਰੇਨੀ, ਡਰਟ ਅਤੇ ਡ੍ਰਿਫਟ ਵਰਗੇ ਮੋਡਸ ਦਿੱਤੇ ਗਏ ਹਨ, ਜੋ ਕਿਸੇ ਵੀ ਤਰ੍ਹਾਂ ਦੇ ਹਾਲਾਤ 'ਚ ਇਸ ਕਰੂਜ਼ਰ ਬਾਈਕ ਨੂੰ ਚਲਾਉਣ ਦੇ ਕੰਮ ਆਉਣਗੇ। ਇਸ ਦੀ ਇਕ ਹੋਰ ਖਾਸੀਅਤ ਇਹ ਵੀ ਹੈ ਕਿ ਲੰਬੀ ਦੂਰੀ ਦਾ ਸਫਰ ਤੈਅ ਕਰਨ ਲਈ ਇਸ ਵਿਚ 26.5 ਲਿਟਰ ਦਾ ਫਿਊਲ ਟੈਂਕ ਦਿੱਤਾ ਗਿਆ ਹੈ।

ਸਪੈਸੀਫਿਕੇਸ਼ਨਸ
- ਇੰਜਣ- ਆਇਲ/ ਵਾਟਰ ਕੂਲਡ, 4 ਸਟ੍ਰੋਕ, ਇਨਲਾਈਨ 6 ਸਿਲੰਡਰ
- ਇੰਜਣ ਕਪੈਸਿਟੀ- 1,649cc
- ਮੈਕਸੀਮਮ ਆਊਟਪੁਟ- 118KW
- ਮੈਕਸੀਮਮ ਟਾਰਕ- 175NM
- ਮੈਕਸੀਮਮ ਸਪੀਡ- 200 KM/H
- ਭਾਰ- 336KG


Related News