ਆਟੋ ਐਕਸਪੋ 2018 ''ਚ Aprilia ਨੇ ਪੇਸ਼ ਕੀਤੀਆਂ ਦੋ ਨਵੀਆਂ ਬਾਈਕਸ

Tuesday, Feb 13, 2018 - 02:18 PM (IST)

ਆਟੋ ਐਕਸਪੋ 2018 ''ਚ Aprilia ਨੇ ਪੇਸ਼ ਕੀਤੀਆਂ ਦੋ ਨਵੀਆਂ ਬਾਈਕਸ

ਜਲੰਧਰ- ਅਪ੍ਰੀਲਿਆ ਇੰਡੀਆ ਨੇ 150-200 ਸੀ. ਸੀ. ਦੇ ਸੈਗਮੈਂਟ 'ਚ ਦੋ ਨਵੀਆਂ ਬਾਈਕਸ ਆਰ. ਐੱਸ 150 ਅਤੇ ਟਿਊਨੋ 150 ਲਾਂਚ ਕਰ ਦਿੱਤੀਆਂ ਹਨ। ਇਟਲੀ ਦੀ ਦੋਪਹੀਆ ਨਿਰਮਾਤਾ ਅਪ੍ਰੀਲਿਆ ਇੰਡੀਆ ਦੀ ਪ੍ਰੀਮੀਅਮ ਆਰ. ਐੱਸ. ਵੀ.4 ਅਤੇ ਟਿਊਨੋ ਵੀ4 ਦੇ ਸਸਤੇ ਵੇਰੀਐਂਟ ਹਨ। ਦੋਨੋਂ ਬਾਈਕਸ ਪੂਰੀ ਤਰ੍ਹਾਂ ਨਾਲ ਨਵੀਆਂ ਹਨ ਅਤੇ ਇਨ੍ਹਾਂ ਨੂੰ ਭਾਰਤ 'ਚ 2018 ਦੇ ਅਖਿਰ ਜਾਂ 2019 ਦੀ ਸ਼ੁਰੂਆਤ ਤੱਕ ਭਾਰਤ 'ਚ ਲਾਂਚ ਕੀਤਾ ਜਾ ਸਕਦਾ ਹੈ। ਨਵੀਂ ਅਪ੍ਰੀਲਿਆ ਆਰ. ਐੱਸ 150 ਜਿੱਥੇ ਹਾਲ ਹੀ 'ਚ ਲਾਂਚ ਹੋਈ ਯਾਮਾਹਾ ਆਰ 15 ਵੀ3 ਅਤੇ ਕੇ. ਟੀ. ਐੱਮ ਆਰ. ਸੀ 200 ਨੂੰ ਚੁਣੌਤੀ ਦੇਵੇਗੀ। ਉਥੇ ਹੀ ਟਿਊਨੋ 150 ਬਾਈਕ ਅਪਾਚੇ ਆਰ. ਟੀ. ਆਰ 200 4ਵੀ, ਬਜਾਜ ਐੱਨ. ਐੱਸ 200 ਅਤੇ ਕੇ. ਟੀ. ਐੱਮ 200 ਡਿਊਕ ਨੂੰ ਚੁਣੌਤੀ ਦੇਵੇਗੀ।PunjabKesariPunjabKesari

ਅਪ੍ਰੀਲਿਆ ਆਰ. ਐੱਸ 150 ਅਤੇ ਟਿਊਨੋ 150 ਦੇਖਣ 'ਤੇ ਅਪਵਾ ਲਿਟਰ-ਕਲਾਸ ਮੋਟਰਸਾਈਕਲ ਦੇ ਕਮਤਰ ਵਰਜ਼ਨ ਲੱਗਦੀਆਂ ਹਨ। ਇਹ ਬਾਈਕ ਅਪ੍ਰੀਲਿਆ ਦੀ ਪਹਿਚਾਣ ਬਣ ਚੁੱਕੇ ਸਿਲਵਰ, ਬਲੈਕ ਅਤੇ ਰੈੱਡ ਕਲਰ ਕੰਬੀਨੇਸ਼ਨ 'ਚ ਆਓਗੇ ਜਿਨ੍ਹਾਂ 'ਤੇ ਬੋਲਡ ਗਰਾਫਿਕਸ ਹੋਣਗੇ। ਆਟੋ ਸ਼ੋਅ 'ਚ ਦਿਖਾਈਆਂ ਗਈਆਂ ਪ੍ਰੀ-ਪ੍ਰੋਡਕਸ਼ਨ ਮਾਡਲ 'ਚ ਕਈ ਸਾਰੇ ਪ੍ਰੀਮੀਅਮ ਫੀਚਰ ਜਿਹੇ ਅਪ-ਸਾਈਡ-ਡਾਊਨ (ਯੂ. ਐੱਸ. ਡੀ) ਫਰੰਟ ਫੋਰਕਸ, ਰਿਅਰ 'ਤੇ ਐਡਜਸਟ ਹੋ ਸਕਣ ਵਾਲੇ ਮੋਨੋਸ਼ਾਕਸ, ਬੋਸ ਦੇ ਡਿਊਲ ਚੈਨਲ ਏ. ਬੀ. ਐੱਸ, ਸਲਿਪਰ ਕਲਚ ਅਤੇ ਇਕ ਆਪਸ਼ਨਲ ਕਵਿਕ ਸ਼ਿਫਟਰ ਦਿੱਤੇ ਗਏ ਹਨ PunjabKesariPunjabKesari

ਇਨ੍ਹਾਂ ਦੋਨ੍ਹਾਂ ਮੋਟਰਸਾਈਕਲ ਨੂੰ ਪਾਵਰ ਦੇਣ ਲਈ ਇਕ ਨਵਾਂ ਐਡਵਾਂਸਡ 150 ਸੀ. ਸੀ ਸਿੰਗਲ ਸਿਲੈਂਡਰ ਹੈ। ਫਿਊਲ ਇੰਜੈਕਟਿਡ ਇੰਜਣ ਲਿਕਵਿਡ ਕੁਲਿੰਗ ਦੇ ਨਾਲ ਆਉਂਦਾ ਹੈ ਅਤੇ 18 ਬੀ. ਐੱਚ. ਪੀ ਅਤੇ 14 ਐੈੱਨ. ਐੱਮ ਪੀਕ ਟਾਰਕ ਬਣਾਉਂਦਾ ਹੈ। ਇੰਜਣ ਦੇ ਨਾਲ ਇਕ 6-ਸਪੀਡ ਗਿਅਰਬਾਕਸ ਹੈ ਅਤੇ ਜਿਵੇਂ ਕਿ‌ ਅਸੀਂ ਦੱਸਿਆ ਕਿ ਇਸ 'ਚ ਇਕ ਕਵਿਕ ਸ਼ਿਫਟਰ ਦੀ ਆਪਸ਼ਨ ਵੀ ਮਿਲੇਗੀ। ਇਸ ਸੈਗਮੈਂਟ 'ਚ ਇਹ ਫੀਚਰ ਇਸ ਬਾਈਕ 'ਚ ਸਭ ਤੋਂ ਪਹਿਲਾਂ ਮਿਲੇਗਾ।PunjabKesariPunjabKesari


Related News