362 ਕਿਲੋਮੀਟਰ ਪ੍ਰਤੀ ਘੰਟੇ ਦੀ ਉੱਚ ਰਫਤਾਰ ਤਕ ਆਸਾਨੀ ਨਾਲ ਪਹੁੰਚੇਗੀ ਇਹ ਰੇਸਿੰਗ ਕਾਰ

03/16/2018 10:15:38 AM

ਜਲੰਧਰ- ਬ੍ਰਿਟਿਸ਼ ਲਗਜ਼ਰੀ ਸਪੋਰਟਸ ਕਾਰ ਨਿਰਮਾਤਾ ਕੰਪਨੀ ਅਸਟਨ ਮਾਰਟਿਨ ਨੇ ਇਸ ਪ੍ਰੋਗਰਾਮ ਵਿਚ ਆਪਣੀ ਰੇਸਿੰਗ ਕਾਰ ਵਾਲਕੈਰੀ ਏ. ਐੱਮ. ਆਰ. ਪ੍ਰੋ ਐਡੀਸ਼ਨ ਨੂੰ ਪਹਿਲੀ ਵਾਰ ਲੋਕਾਂ ਨੂੰ ਦਿਖਾਇਆ ਹੈ। ਇਸ ਦੀ ਵਿਸ਼ੇਸ਼ਤਾ ਇਹ ਹੈ ਕਿ ਇਹ 362 ਕਿਲੋਮੀਟਰ ਪ੍ਰਤੀ ਘੰਟੇ ਦੀ ਉੱਚ ਰਫਤਾਰ ਤਕ ਆਸਾਨੀ ਨਾਲ ਪਹੁੰਚ ਜਾਂਦੀ ਹੈ। ਪ੍ਰਫਾਰਮੈਂਸ ਬਿਹਤਰ ਬਣਾਉਣ ਲਈ ਇਸ ਰੇਸਿੰਗ ਕਾਰ ਵਿਚ 6.5 ਲੀਟਰ ਦਾ ਵੀ12 ਇੰਜਨ ਲੱਗਾ ਹੈ, ਜੋ 1100 ਬੀ. ਐੱਚ. ਪੀ. (ਲਗਭਗ 820.27 ਕਿਲੋਵਾਟ) ਦੀ ਪਾਵਰ ਪੈਦਾ ਕਰਦਾ ਹੈ। ਕੰਪਨੀ ਨੇ ਦੱਸਿਆ ਹੈ ਕਿ ਇਕ ਹਜ਼ਾਰ ਕਿਲੋਗ੍ਰਾਮ ਭਾਰ ਵਾਲੀ ਇਸ ਹਲਕੀ ਕਾਰ ਦੇ ਸਿਰਫ 25 ਯੂਨਿਟ ਬਣਾਏ ਜਾਣਗੇ, ਜੋ 2020 ਤਕ ਮੁਹੱਈਆ ਕਰਵਾਏ ਜਾ ਸਕਦੇ ਹਨ।


Related News