ਚੌਥੀ ਜਨਰੇਸ਼ਨ ਵਾਲੀ BMW X5 ਫੀਚਰਸ ਤੇ ਪਾਵਰ ਦੇ ਮਾਮਲੇ ''ਚ ਹੈ ਸਭ ਤੋਂ ਅਲਗ

Sunday, Jun 10, 2018 - 06:20 PM (IST)

ਚੌਥੀ ਜਨਰੇਸ਼ਨ ਵਾਲੀ BMW X5 ਫੀਚਰਸ ਤੇ ਪਾਵਰ ਦੇ ਮਾਮਲੇ ''ਚ ਹੈ ਸਭ ਤੋਂ ਅਲਗ

ਜਲੰਧਰ- ਬੀ. ਐੱਮ. ਡਬਲੀਯੂ ਨੇ ਆਪਣੀ ਚੌਥੀ ਜਨਰੇਸ਼ਨ ਦੀ ਬੀ. ਐੱਮ. ਡਬਲੀਯੂ ਐਕਸ 5 ਪੇਸ਼ ਕਰ ਦਿੱਤੀ ਹੈ। ਇਸ ਐੱਸ. ਯੂ. ਵੀ. ਨੂੰ ਆਧਿਕਾਰਤ ਤੌਰ 'ਤੇ ਨਵੰਬਰ 2018 'ਚ ਲਾਂਚ ਕੀਤਾ ਗਿਆ ਜਾਵੇਗਾ। ਕਾਰ ਦੀ ਵਿਕਰੀ ਲਾਂਚ ਦੇ ਇਕ ਮਹੀਨੇ ਬਾਅਦ ਸ਼ੁਰੂ ਹੋਣ ਦੀ ਉਮੀਦ ਹੈ। ਐਕਸ 5 ਦੇ ਨਵੇਂ ਮਾਡਲ ਦੇ ਸਾਈਜ਼ ਨੂੰ ਪਿੱਛਲੀ ਕਾਰ ਦੀ ਤੁਲਣਾ 'ਚ ਵਧਾ ਦਿੱਤਾ ਗਿਆ ਹੈ। ਨਵੀਂ BMW X5 'ਚ 83 ਲਿਟਰ ਦਾ ਫਿਊਲ ਟੈਂਕ ਦਿੱਤਾ ਗਿਆ ਹੈ।

ਫੀਚਰਸ
ਐਕਸ5 'ਚ ਅੱਗੇ ਦੀ ਵੱਲ ਵੱਡੀ ਗਰਿਲ, ਅਪਡੇਟਡ ਐੱਲ. ਈ. ਡੀ ਹੈੱਡਲੈਂਪਸ ਅਤੇ ਨਵੇਂ ਬੰਪਰ ਜਿਵੇਂ ਫੀਚਰਸ ਹਨ। ਕਾਰ 'ਚ ਦਿੱਤੇ ਗਏ ਨਵੀਂ ਡਿਜ਼ਾਇਨ ਵਾਲੇ ਅਲੌਏ ਵ੍ਹੀਲਸ ਦਿੱਤੇ ਗਏ ਹਨ ਜਿਨ੍ਹਾਂ ਦਾ ਸਾਈਜ਼ 18 ਤੋਂ 22 ਇੰਚ ਦੇ ਵਿਚਕਾਰ ਹੈ। ਰਿਅਰ 'ਤੇ ਇਕ ਸਪਿਲਿੱਟ ਟੇਲਗੇਟ, ਇਕ ਨਵੀਂ ਟੇਲ ਲੈਂਪਸ ਅਤੇ ਇਕ ਸਿਲਵਰ ਸਕਿੱਡ ਪਲੇਟ ਜੋੜੀ ਗਈ ਹੈ।

ਪੈਟਰੋਲ ਇੰਜਣ ਪਾਵਰ ਆਪਸ਼ਨ
ਬੀ. ਐੱਮ. ਡਬਲਿਊ ਐਕਸ5 ਐਕਸਲਾਈਨ ਜਾਂ ਐਮ ਸਪੋਰਟ ਟ੍ਰਿਮ ਆਪਸ਼ਨ ਦੇ ਨਾਲ ਉਪਲੱਬਧ ਹੋਵੇਗੀ। ਨਵੀਂ ਬੀ. ਐੈੱਮ. ਡਬਲਿਯੂ ਐਕਸ5 'ਚ ਚਾਰ ਇੰਜਣ ਦੇ ਨਾਲ ਆਫਰ ਕੀਤੀ ਜਾਵੇਗੀ। ਇਸ 'ਚ ਇਕ 4.4 ਲਿਟਰ, ਟਵਿਨ ਟਰਬੋ ਵੀ8 ਪੈਟਰੋਲ ਇੰਜਣ ਹੋਵੇਗਾ ਜਿਸ ਦੇ ਨਾਲ 456 ਬੀ. ਐੱਚ. ਪੀ ਅਤੇ 650 ਐੱਨ. ਐੈੱਮ ਟਾਰਕ ਜਨਰੇਟ ਹੋਵੇਗਾ।  ਇਸ ਵੇਰੀਐਂਟ ਨੂੰ ਯੂਰੋਪ ਤੋਂ ਬਾਹਰ ਉਪਲੱਬਧ ਕਰਾਇਆ ਜਾਵੇਗਾ। ਦੂੱਜੇ ਵੇਰੀਐਂਟ 'ਚ ਇਕ 3.0 ਲਿਟਰ, ਇਨਲਾਈਟ 6-ਸਿਲੰਡਰ ਪੈਟਰੋਲ ਇੰਜਣ ਹੋਵੇਗਾ ਜਿਸ ਦੇ ਨਾਲ 355 ਬੀ. ਐੈੱਚ. ਪੀ ਅਤੇ 650 ਐੈੱਨ. ਐੈੱਮ ਟਾਰਕ ਜਨਰੇਟ ਹੋਵੇਗਾ। 

ਡੀਜ਼ਲ ਇੰਜਣ ਆਪਸ਼ਨ
ਡੀਜ਼ਲ ਇੰਜਣ ਆਪਸ਼ਨ 'ਚ ਇਸ 'ਚ 3 ਲਿਟਰ, 6-ਸਿਲੰਡਰ ਯੂਨੀਟ ਹੋਵੇਗੀ ਜਿਸ ਦੇ ਨਾਲ 261 ਬੀ. ਐੱਚ. ਪੀ ਅਤੇ 620 ਐਨ. ਐੈੱਮ ਟਾਰਕ ਜਨਰੇਟ ਹੋਵੇਗਾ। ਉਥੇ ਹੀ 3.0 ਲਿਟਰ ਐੱਮ ਪਰਫਾਰਮੇਨਸ ਯੂਨੀਟ ਤੋਂ 394 ਬੀ. ਐੈੱਚ. ਪੀ ਅਤੇ 760 ਐੱਨ. ਐੱਮ ਟਾਰਕ ਜਨਰੇਟ ਹੋਵੇਗਾ। ਸਾਰੇ ਇੰਜਣ ਯੂਰੋ 6 ਦੇ ਨਾਲ ਆਉਂਦੇ ਹਨ ਅਤੇ ਇਨਾਂ 'ਚ 8- ਸਪੀਡ ਆਟੋਮੈਟਿਕ ਗਿਅਰਬਾਕਸ ਦਿੱਤਾ ਗਿਆ ਹੈ। ਬੀ. ਐੈੱਮ. ਡਬਲਿਯੂ ਐਕਸ5 'ਚ ਸੈਂਡ, ਰਾਕ, ਗ੍ਰੇਵੇਲ ਅਤੇ ਸਨੋ ਜਿਹੇ ਚਾਰ ਡਰਾਇਵ ਮੋਡਸ ਮਿਲਣਗੇ।

ਇਸ ਤੋਂ ਇਲਾਵਾ ਨਵੀਂ ਗੱਡੀ 'ਚ ਐਕਟਿਵ ਕਰੂਜ਼ ਕੰਟਰੋਲ ਹੈ ਜੋ ਰਾਡਾਰ ਬੇਸਡ ਸਟਾਪ ਅਤੇ ਗੋ ਫੰਕਸ਼ਨ, ਸਟੀਅਰਿੰਗ ਐਂਡ ਲੇਨ ਕੰਟਰੋਲ ਅਸਿਸਟੈਂਟ, ਲੇਨ ਕੀਪਿੰਗ ਅਸਿਸਟੈਂਟ,  ਸਾਈਡ ਕਾਲਿਜਨ ਪ੍ਰੋਟੈਕਸ਼ਨ, ਇਵੇਜ਼ਨ ਐਡ, ਕਰਾਸਿੰਗ ਟ੍ਰੈਫਿਕ ਵਾਰਨਿੰਗ, ਪ੍ਰਾਇਆਰਿਟੀ ਵਾਰਨਿੰਗ ਅਤੇ ਰਾਂਗ-ਵੇਅ ਵਾਰਨਿੰਗ ਜਿਹੇ ਸੇਫਟੀ ਫੀਚਰਸ ਮਿਲਣਗੇ। ਐਕਸ 5 'ਚ ਇਕ ਐਮਰਜੈਂਸੀ ਸਟਾਪ ਅਸਿਸਟੈਂਟ ਵੀ ਹੈ।


Related News