ਨੌਜਵਾਨਾਂ ਨੂੰ ਆਕਰਸ਼ਿਤ ਕਰਨ ਲਈ TVS ਨੇ ਉਤਾਰਿਆ Wego ਦਾ ਨਵਾਂ ਮਾਡਲ
Friday, Oct 12, 2018 - 01:05 PM (IST)

ਆਟੋ ਡੈਸਕ - ਦੋਪਹੀਆ ਵਾਹਨ ਨਿਰਮਾਤਾ ਕੰਪਨੀ ਟੀ. ਵੀ. ਐੱਸ ਨੇ ਮਾਰਕੀਟ 'ਚ ਆਪਣੇ ਸਕੂਟਰ ਵੀਗੋ ਦਾ ਨਵਾਂ 2018 ਵਰਜ਼ਨ ਲਾਂਚ ਕੀਤਾ ਹੈ। ਨਵੀਂ 2018 ਟੀ. ਵੀ. ਐੱਸ ਵੀਗੋ 'ਚ ਕੁਝ ਕਾਸਮੈਟਿਕ ਅਪੇਡਟ ਕੀਤੇ ਗਏ ਹਨ ਤੇ ਇਸ 'ਚ ਐਡੀਸ਼ਨਲ ਫੀਚਰਸ ਵੀ ਜੋੜੇ ਗਏ ਹਨ। ਨਵੀਂ 2018 ਟੀ. ਵੀ. ਐੱਸ ਵੀਗੋ ਨਵੇਂ ਕਲਰ ਤੇ ਗਰਾਫਿਕਸ ਦੇ ਨਾਲ ਆਵੇਗੀ। ਇਸ 'ਚ ਸਪੋਰਟੀ ਸੀਟ, 20- ਲਿਟਰ ਦਾ ਯੂਟੀਲਿਟੀ ਬਾਕਸ, ਵ੍ਹੀਲ-ਰਿਮ ਸਟਿਕਰ ਤੇ ਕੋਲ ਦੇਣ ਲਈ ਸਵਿੱਚ ਬਟਨ ਦੇਖਣ ਨੂੰ ਮਿਲੇਗਾ। ਇਸ ਦੇ ਨਾਲ ਹੀ ਇਸ 'ਚ ਮੇਂਟੇਨੈਂਸ-ਫ੍ਰੀ ਬੈਟਰੀ ਵੀ ਲੱਗੀ ਹੈ। ਹਾਲਾਂਕਿ ਕੰਪਨੀ ਨੇ ਸਕੂਟਰ ਦੇ ਇੰਜਣ 'ਚ ਕੋਈ ਬਦਲਾਅ ਨਹੀਂ ਕੀਤਾ ਗਿਆ ਹੈ। ਦੱਸ ਦੇਈਏ ਕੰਪਨੀ ਨੇ ਆਪਣੇ ਇਸ ਨਵੇਂ ਸਕੂਟਰ ਦੀ ਐਕਸ-ਸ਼ੋਰੂਮ, ਦਿੱਲੀ 'ਚ ਕੀਮਤ 53,027 ਰੁਪਏ ਰੱਖੀ ਹੈ।
ਲਾਂਚਿੰਗ
ਟੀ. ਵੀ. ਐੱਸ 'ਚ ਕੋ ਪ੍ਰੇਜ਼ੀਡੈਂਟ (ਮਾਰਕੀਟਿੰਗ-ਕੰਮਿਊਟਰ ਮੋਟਰਸਾਈਕਲ) ਅਨਿਰੁੱਧ ਹਲਦਾਰ ਨੇ ਸਾਂਝਾ ਕੀਤਾ, ਟੀ. ਵੀ. ਐੱਸ ਮੋਟਰ ਕੰਪਨੀ 'ਚ, ਅਸੀਂ ਗਾਹਕ ਜਰੂਰਤਾਂ ਨੂੰ ਧਿਆਨ 'ਚ ਰੱਖ ਕੇ ਆਪਣੇ ਪੋਰਟਫੋਲੀਓ ਨੂੰ ਵਿਕਸਿਤ ਕੀਤਾ ਹੈ। ਸਾਨੂੰ ਵਿਸ਼ਵਾਸ ਹੈ ਕਿ ਟੀ. ਵੀ. ਐੱਸ ਵੀਗੋ ਸਾਡੇ ਗਾਹਕਾਂ ਨੂੰ ਸੰਤੁਸ਼ਟ ਕਰੇਗਾ।
ਨਵੇਂ ਫੀਚਰਸ
ਕੰਪਨੀ ਨੇ ਇਸ 'ਚ ਫੁੱਲੀ-ਡਿਜੀਟਲ ਇੰਸਟਰੂਮੈਂਟ ਕਲਸਟਰ, ਐੱਲ. ਈ. ਡੀ ਟੇਲ ਲੈਂਪ, ਐਕਸਟਰਨਲ ਫਿਊਲ-ਫਿਲਿੰਗ ਦਿੱਤਾ ਗਿਆ ਹੈ। ਇਸ ਦੇ ਨਾਲ ਹੀ ਇਸ 'ਚ ਮੋਬਾਈਲ ਚਾਰਜ ਕਰਨ ਦੀ ਵੀ ਸਹੂਲਤ ਦਿੱਤੀ ਗਈ ਹੈ। ਮੰਨਿਆ ਜਾ ਰਿਹਾ ਹੈ ਕਿ ਨਵੀਂ 2018 ਟੀ. ਵੀ. ਐੱਸ ਵੀਗੋ ਭਾਰਤ 'ਚ ਹੌਂਡਾ ਐਕਟਿਵਾ 5ਜੀ, ਹੀਰੋ ਮੈਸਟਰੋ ਐੱਜ਼, ਯਾਮਾਹਾ ਨੀ-Z ਤੇ ਮਹਿੰਦਰਾ ਗਸਟੋ ਨੂੰ ਟੱਕਰ ਦੇਵੇਗੀ।
ਇੰਜਣ
ਇਸ 'ਚ ਮੌਜੂਦਾ 109.7 ਸੀ. ਸੀ ਇੰਜਣ ਲਗਾ ਹੈ ਜੋ ਕਿ 8 ਬੀ. ਐੱਚ. ਪੀ ਦੀ ਪਾਵਰ ਤੇ 8.4 ਨਿਊਟਨ ਮੀਟਰ ਦਾ ਟਾਰਕ ਜਨਰੇਟ ਕਰਦਾ ਹੈ। ਨਵੀਂ 2018 ਟੀ. ਵੀ. ਐੱਸ ਵੀਗੋ 'ਚ 12-ਇੰਚ ਦਾ ਅਲੌਏ ਵ੍ਹੀਲ ਲਗਾਇਆ ਗਿਆ ਹੈ। ਸਸਪੈਂਸ਼ਨ ਦੇ ਤੌਰ 'ਤੇ ਇਸ 'ਚ ਪਿੱਛੇ ਦੀ ਵੱਲ ਮੋਨੋਸ਼ਾਕ ਸਸਪੈਂਸ਼ਨ ਮਿਲਦਾ ਹੈ।