ਅਜਿਹਾ ਹੋਵੇਗਾ ਨਵੀਂ ਕਰੋਲਾ ਹੈਚਬੈਕ ਦਾ ਇੰਟੀਰਿਅਰ
Wednesday, Mar 28, 2018 - 04:44 PM (IST)
ਜਲੰਧਰ- 30 ਮਾਰਚ ਤੋਂ ਸ਼ੁਰੂ ਹੋਣ ਵਾਲੇ ਨਿਊਯਾਰਕ ਇੰਟਰਨੈਸ਼ਨਲ ਆਟੋ ਸ਼ੋਅ-2018 'ਚ ਟੋਇਟਾ ਆਪਣੀ ਨਵੀਂ ਕਰੋਲਾ ਹੈਚਬੈਕ ਨੂੰ ਪੇਸ਼ ਕਰੇਗੀ ਪਰ ਉਸ ਤੋਂ ਪਹਿਲਾਂ ਹੀ ਇਸ ਦੇ ਇੰਟੀਰਿਅਰ ਤੋਂ ਪਰਦਾ ਚੁੱਕ ਦਿੱਤਾ ਗਿਆ ਹੈ। ਆਓ ਜਾਣਦੇ ਹਾਂ ਕੀ ਖਾਸ ਹੈ ਇਸ ਵਿਚ ਅਤੇ ਕਿਸ ਤਰ੍ਹਾਂ ਦਾ ਹੋਵੇਗਾ ਇਸ ਦਾ ਕੈਬਿਨ।
ਨਵੀਂ ਕਰੋਲਾ ਹੈਚਬੈਕ ਦੇ ਡੈਸ਼ਬੋਰਡ ਦਾ ਡਿਜ਼ਾਇਨ ਨਵਾਂ ਹੈ। ਇਸ ਵਿਚ ਫਰੀ-ਫਲੋਟਿੰਗ ਟੱਚਸਕਰੀਨ ਡਿਸਪਲੇਅ ਦਿੱਤੀ ਗਈ ਹੈ। ਇਸ ਤੋਂ ਇਲਾਵਾ ਕਾਰ 'ਚ 8.0-ਇੰਚ ਟੱਚਸਕਰੀਨ ਯੂਨਿਟ ਅਤੇ ਟੋਇਟਾ ਦਾ ਨਵਾਂ ਇਨਟਿਊਨ 3.0 ਸਿਸਟਮ ਦਿੱਤਾ ਗਿਆ ਹੈ ਇਸ ਨਾਲ ਐਪਲ ਕਾਰਪਲੇਅ ਕੁਨੈਕਟੀਵਿਟੀ ਮਿਲੇਗੀ। ਬਿਹਤਰ ਸਾਊਂਟ ਲਈ ਕਾਰ 'ਚ 800 ਵਾਟ ਦਾ 8 ਸਪੀਕਰਾਂ ਵਾਲਾ ਜੇ.ਬੀ.ਐੱਲ. ਸਾਊਂਡ ਸਿਸਟਮ ਦਿੱਤਾ ਜਾ ਸਕਦਾ ਹੈ।

ਇਸ ਤੋਂ ਇਲਾਵਾ ਇੰਸਟਰੂਮੈਂਟ ਕਲੱਸਟਰ 'ਤੇ 7.0-ਇੰਚ ਡਿਜੀਟਲ ਡਿਸਪਲੇਅ ਦਿੱਤੀ ਗਈ ਹੈ। ਇਸ ਵਿਚ ਸਪੀਡੋਮੀਟਰ ਅਤੇ ਟਰਨ-ਬਾਈ-ਟਰਨ ਨੈਵਿਗੇਸ਼ਨ ਸਮੇਤ ਕਾਰ ਨਾਲ ਜੁੜੀਆਂ ਕਈ ਅਹਿਮ ਜਾਣਕਾਰੀਆਂ ਮਿਲਣਗੇ। ਸੈਂਟਰਲ ਏ.ਸੀ. ਵੈਂਚ ਅਤੇ ਡਿਊਲ-ਜੋਨ ਕਲਾਈਮੇਟ ਕੰਟਰੋਲ ਦੇ ਹੇਠਲੇ ਪਾਸੇ ਕਿਊ.ਆਈ. ਵਾਇਰਲੈੱਸ ਪੈਡ ਦਿੱਤਾ ਗਿਆ ਹੈ, ਜੋ 5.5-ਇੰਚ ਤਕ ਦੇ ਸਮਾਰਟਫੋਨ ਨੂੰ ਸਪੋਰਟ ਕਰੇਗਾ।
