ਇਸ ਸਾਲ ਐਡਵੇਂਚਰ ਬਾਈਕ ਸੈਗਮੈਂਟ ''ਚ ਹੀਰੋ ਦੀ ਹੋਵੇਗੀ ਨਵੀਂ ਐਂਟਰੀ

Saturday, Apr 07, 2018 - 04:07 PM (IST)

ਇਸ ਸਾਲ ਐਡਵੇਂਚਰ ਬਾਈਕ ਸੈਗਮੈਂਟ ''ਚ ਹੀਰੋ ਦੀ ਹੋਵੇਗੀ ਨਵੀਂ ਐਂਟਰੀ

ਜਲੰਧਰ- ਦੇਸ਼ ਦੀ ਵੱਡੀ ਟੂ-ਵ੍ਹੀਲਰ ਨਿਰਮਾਤਾ ਕੰਪਨੀ ਹੀਰੋ ਮੋਟੋਕਾਰਪ ਇਸ ਸਾਲ ਭਾਰਤ 'ਚ ਆਪਣੀ ਨਵੀਂ 200cc ਬਾਈਕ XPulse ਨੂੰ ਲਾਂਚ ਕਰੇਗੀ। ਇਸ ਬਾਈਕ ਨੂੰ ਖਾਸ ਤੌਰ 'ਤੇ ਲੰਬੀ ਦੂਰੀ ਦੀ ਯਾਤਰਾ ਕਰਨ ਵਾਲਿਆਂ ਦੇ ਹਿਸਾਬ ਨਾਲ ਤਿਆਰ ਕੀਤਾ ਜਾਵੇਗਾ।PunjabKesariPunjabKesari

ਇੰਜਣ ਦੀ ਗੱਲ ਕਰੀਏ ਤਾਂ ਇਸ ਬਾਈਕ 'ਚ 200cc ਦਾ ਇੰਜਣ ਲਗਾ ਹੋਵੇਗਾ ਜੋ ਕਿ i3S ਤਕਨੀਕ ਨਾਲ ਲੈਸ ਹੋਵੇਗਾ। ਇਹ ਇਕ ਐਡਵੇਂਚਰ ਮਸ਼ੀਨ ਹੋਵੇਗੀ ਜੋ ਹਰ ਤਰ੍ਹਾਂ ਦੇ ਰਸਤਿਆਂ 'ਤੇ ਆਪਣਾ ਕੰਮ ਕਰੇਗੀ। ਨਾਲ ਹੀ ਲੰਬੀ ਦੂਰੀ ਦੇ ਹਿਸਾਬ ਤੋਂ ਇਸ ਨੂੰ ਸੈੱਟ ਕੀਤਾ ਜਾਵੇਗਾ। ਇਸ ਬਾਈਕ 'ਚ 5 ਸਪੀਡ ਗਿਅਰ ਬਾਕਸ ਦਿੱਤੇ ਗਏ ਹਨ ਅਤੇ ਇਸ 'ਚ 12 ਲਿਟਰ ਦਾ ਪੈਟਰੋਲ ਇੰਜਣ ਲਗਾਇਆ ਗਿਆ ਹੈ। ਇਸ ਬਾਈਕ ਦੀ ਕੀਮਤ 1.1 ਲੱਖ ਤੋਂ 1.2 ਲੱਖ ਤੱਕ ਤੈਅ ਕੀਤੀ ਗਈ ਹੈ।


Related News