ਮਿਸ ਪੂਜਾ ਦੀ ਗਾਇਕੀ ਦੇ ਰੰਗਾਂ ''ਚ ਰੰਗਿਆ ਗਿਆ ‘ਮੇਲਾ ਜੀਲੋਂਗ ਦਾ''
Sunday, Jul 19, 2026 - 12:56 PM (IST)
ਮੈਲਬੌਰਨ (ਮਨਦੀਪ ਸਿੰਘ ਸੈਣੀ ): ਸ਼ਨੀਵਾਰ ਨੂੰ ਪੰਜਾਬੀ ਸਵੈਗ ਸੰਸਥਾ ਜੀਲੋਂਗ ਵੱਲੋਂ ਜੀਲੋਂਗ ਦੇ ਨੋਰਲੇਨ ਆਰਕ ਵਿੱਚ ‘ਮੇਲਾ ਜੀਲੋਂਗ ਦਾ 2026’ ਕਰਵਾਇਆ ਗਿਆ। ਜਿਸ ਦੇ ਵਿੱਚ ਵੱਡੀ ਗਿਣਤੀ ਵਿੱਚ ਦਰਸ਼ਕਾਂ ਨੇ ਹਾਜਰੀ ਭਰੀ। ਇਸ ਮੌਕੇ ਗਿੱਧਾ ਭੰਗੜਾ ਅਤੇ ਹੋਰ ਸੱਭਿਆਚਾਰਕ ਵੰਨਗੀਆਂ ਨੇ ਦਰਸ਼ਕਾਂ ਦਾ ਖੂਬ ਮਨੋਰੰਜਨ ਕੀਤਾ।

ਇਸ ਮੇਲੇ ਦੀ ਮੁੱਖ ਆਕਰਸ਼ਣ ਮਿਸ ਪੂਜਾ ਨੇ ਆਪਣੇ ਨਵੇਂ ਅਤੇ ਪੁਰਾਣੇ ਹਿੱਟ ਗੀਤਾਂ ਨਾਲ ਮੇਲਾ ਲੁੱਟ ਲਿਆ। ਮਿਸ ਪੂਜਾ ਦੇ ਫਰਮਾਇਸ਼ੀ ਗੀਤਾਂ 'ਤੇ ਐਸਾ ਰੰਗ ਬੰਨਿਆ ਕਿ ਹਾਲ ਵਿੱਚ ਹਾਜ਼ਿਰ ਦਰਸ਼ਕ ਨੱਚਣੋ ਨਾ ਰਹਿ ਸਕੇ।ਮੇਲੇ ਦੇ ਮੁੱਖ ਪ੍ਰਬੰਧਕ ਪ੍ਰੀਤ ਖਿੰਡਾ ਅਤੇ ਅੰਮ੍ਰਿਤ ਖਿੰਡਾ ਨੇ ਦੱਸਿਆ ਕਿ ‘ਮੇਲਾ ਜੀਲੋਂਗ ਦਾ’ ਇਸ ਸਾਲ ਆਪਣੇ ਅੱਠਵੇਂ ਸਾਲ ਵਿੱਚ ਦਾਖਲ ਹੋ ਚੁੱਕਾ ਹੈ। ਉਹਨਾਂ ਕਿਹਾ ਕਿ ਦਰਸ਼ਕਾਂ ਦੇ ਭਰਵੇਂ ਹੁੰਗਾਰੇ ਨੇ ਇਹ ਸਾਬਿਤ ਕਰ ਦਿੱਤਾ ਕਿ ਲੋਕ ਅੱਜ ਵੀ ਪਰਿਵਾਰਕ ਗਾਇਕੀ ਨੂੰ ਬੇਹਦ ਪਿਆਰ ਕਰਦੇ ਹਨ। ਉਹਨਾਂ ਦੱਸਿਆ ਕਿ ਇਸ ਮੇਲੇ ਲਈ ਲੋਕਾਂ ਵਿੱਚ ਇਨਾ ਉਤਸ਼ਾਹ ਸੀ ਕਿ ਹਾਲ ਦੀਆਂ ਸਾਰੀਆਂ ਕੁਰਸੀਆਂ ਭਰੀਆਂ ਹੋਣ ਦੇ ਬਾਵਜੂਦ ਵੀ ਵੱਡੀ ਗਿਣਤੀ ਵਿੱਚ ਲੋਕਾਂ ਨੇ ਮੇਲਾ ਖੜ ਕੇ ਵੇਖਿਆ। ਇਸ ਮੌਕੇ ਆਏ ਗਏ ਸਾਰੇ ਮਹਿਮਾਨਾਂ ਅਤੇ ਦਰਸ਼ਕਾਂ ਦਾ ਧੰਨਵਾਦ ਕੀਤਾ ਗਿਆ। ਅੰਤ ਵਿੱਚ ਇਹ ਮੇਲਾ ਅਗਲੇ ਸਾਲ ਮਿਲਣ ਦੇ ਵਾਅਦੇ ਨਾਲ ਸਮਾਪਤ ਹੋ ਗਿਆ।
ਜਗ ਬਾਣੀ ਈ-ਪੇਪਰ ਨੂੰ ਪੜ੍ਹਨ ਅਤੇ ਐਪ ਨੂੰ ਡਾਊਨਲੋਡ ਕਰਨ ਲਈ ਇੱਥੇ ਕਲਿੱਕ ਕਰੋ
For Android:- https://play.google.com/store/apps/details?id=com.jagbani&hl=en
For IOS:- https://itunes.apple.com/in/app/id538323711?mt=8
ਨੋਟ- ਇਸ ਖ਼ਬਰ ਬਾਰੇ ਕੁਮੈਂਟ ਕਰ ਦਿਓ ਰਾਏ।
