ਆਸਟਰੇਲੀਆ ’ਚ ਗੁਰਦਾਸ ਮਾਨ ਦੇ ਸ਼ੋਅ ਦਾ ਕ੍ਰੇਜ਼, 11 ਹਜ਼ਾਰ ਡਾਲਰ ’ਚ ਵਿਕੀ ਪਹਿਲੀ ਟਿਕਟ
Sunday, May 21, 2023 - 05:17 PM (IST)
ਮੈਲਬੌਰਨ (ਰਮਨਦੀਪ ਸੋਢੀ)– ਗੁਰਦਾਸ ਮਾਨ ਦੇ ਲਾਈਵ ਸ਼ੋਅਜ਼ ਦਾ ਕ੍ਰੇਜ਼ ਹਮੇਸ਼ਾ ਉਨ੍ਹਾਂ ਦੇ ਚਾਹੁਣ ਵਾਲਿਆਂ ’ਚ ਦੇਖਣ ਨੂੰ ਮਿਲਦਾ ਰਿਹਾ ਹੈ ਪਰ ਇਸ ਵਾਰ ਕੁਝ ਅਜਿਹਾ ਹੋਇਆ ਹੈ, ਜਿਸ ਬਾਰੇ ਸ਼ਾਇਦ ਕਿਸੇ ਨੇ ਸੋਚਿਆ ਵੀ ਨਹੀਂ ਹੋਵੇਗਾ।
ਇਹ ਖ਼ਬਰ ਵੀ ਪੜ੍ਹੋ : ਕਰੂਜ਼ ਡਰੱਗਜ਼ ਮਾਮਲਾ, ਸੀ. ਬੀ. ਆਈ. ਨੇ ਵਾਨਖੇੜੇ ਤੋਂ ਕੀਤੀ 5 ਘੰਟੇ ਪੁੱਛਗਿੱਛ
ਦਰਅਸਲ ਗੁਰਦਾਸ ਮਾਨ ਦਾ ਮਾਰਗਰੇਟ ਕੋਰਟ ਏਰੇਨਾ, ਮੈਲਬੌਰਨ ਵਿਖੇ ਲਾਈਵ ਸ਼ੋਅ ਹੋਣ ਜਾ ਰਿਹਾ ਹੈ, ਜਿਸ ਦਾ ਨਾਂ ‘ਅੱਖੀਆਂ ਉਡੀਕਦੀਆਂ ਟੂਰ’ ਹੈ। ਵੱਡੀ ਗੱਲ ਇਹ ਹੈ ਕਿ ਗੁਰਦਾਸ ਮਾਨ ਦੇ ਇਸ ਸ਼ੋਅ ਦੀ ਪਹਿਲੀ ਟਿਕਟ 11 ਹਜ਼ਾਰ ਡਾਲਰ ’ਚ ਵਿਕੀ ਹੈ, ਜੋ ਗੁਰਜੀਵਨ ਸਿੱਧੂ ਨੇ ਖਰੀਦੀ ਹੈ। 11 ਹਜ਼ਾਰ ਡਾਲਰ ਦੀ ਭਾਰਤੀ ਕਰੰਸੀ ’ਚ ਕੀਮਤ 6 ਲੱਖ ਰੁਪਏ ਦੇ ਕਰੀਬ ਹੈ।
ਦੱਸ ਦੇਈਏ ਕਿ ਅਜਿਹਾ ਪਹਿਲੀ ਵਾਰ ਹੋਵੇਗਾ, ਜਦੋਂ ਕੋਈ ਪੰਜਾਬੀ ਕਲਾਕਾਰ ਮਾਰਗਰੇਟ ਕੋਰਟ ਏਰੇਨਾ, ਮੈਲਬੌਰਨ ਵਿਖੇ ਪ੍ਰਫਾਰਮ ਕਰਨ ਵਾਲਾ ਹੈ।
ਕ੍ਰਿਏਟਿਵ ਇਵੈਂਟਸ ਵਲੋਂ ਆਸਟਰੇਲੀਆ ਵਿਖੇ ਗੁਰਦਾਸ ਮਾਨ ਦਾ ਇਹ ਖ਼ਾਸ ਸ਼ੋਅ ਕਰਵਾਇਆ ਜਾ ਰਿਹਾ ਹੈ। ਇਸ ਸ਼ੋਅ ਦੀਆਂ ਟਿਕਟਾਂ drytickets.com.au ’ਤੇ ਉਪਲੱਬਧ ਹਨ।
ਨੋਟ– ਇਸ ਖ਼ਬਰ ’ਤੇ ਆਪਣੀ ਪ੍ਰਤੀਕਿਰਿਆ ਕੁਮੈਂਟ ਕਰਕੇ ਸਾਂਝੀ ਕਰੋ।