‘ਵਿਸ਼ਵ ’ਚ ਹਿੰਸਾ ਅਤੇ ਖੂਨ-ਖਰਾਬਾ’ ‘ਇਸ ’ਚ ਲਗਾਤਾਰ ਵਧ ਰਹੀ ਤੇਜ਼ੀ’

11/03/2020 3:33:13 AM

ਵਿਸ਼ਵ ’ਚ ਲਗਾਤਾਰ ਜਾਰੀ ਹਿੰਸਾ ਅਤੇ ਖੂਨ -ਖਰਾਬਾ ਤੇਜ਼ੀ ਨਾਲ ਵੱਧਦੇ ਜਾ ਰਹੇ ਹਨ ਅਤੇ ਇਨ੍ਹਾਂ ਦੀ ਲਪੇਟ ’ਚ ਆਉਣ ਨਾਲ ਜਾਨ-ਮਾਲ ਦਾ ਭਾਰੀ ਨੁਕਸਾਨ ਹੋ ਗਿਆ ਹੈ।ਸਿਰਫ ਪਿਛਲੇ ਬੀਤੇ 6 ਦਿਨਾਂ ’ਚ ਘੱਟੋ-ਘੱਟ 107 ਵਿਅਕਤੀਆਂ ਦੀ ਮੌਤ ਹੋ ਚੁੱਕੀ ਹੈ ਅਤੇ 222 ਵਿਅਕਤੀ ਗੰਭੀਰ ਜ਼ਖਮੀ ਹੋ ਜਾਣ ਦੇ ਕਾਰਨ ਮਰਨ ਕਿਨਾਰੇ ਹਨ।

ਅਫਗਾਨਿਸਤਾਨ ਦੇ 34 ਸੂਬਿਆਂ ’ਚੋਂ 28 ਤਾਲਿਬਾਨੀ ਹਿੰਸਾ ਦੇ ਘੇਰੇ ’ਚ ਹੋਣ ਦੇ ਕਾਰਨ ਉਥੇ ਫੌਜ ਵਧਾ ਦਿੱਤੀ ਗਈ ਹੈ ਕਿਉਂਕਿ ਉਥੇ ਵੱਡੀ ਗਿਣਤੀ ’ਚ ਲੋਕ ਮਾਰੇ ਗਏ ਹਨ ਅਤੇ ਇਹ ਸਿਲਸਿਲਾ ਜਾਰੀ ਹੈ :

* 26 ਅਕਤੂਬਰ ਨੂੰ ਨਾਈਜੀਰੀਆ ’ਚ ਕੋਰੋਨਾ ਮਹਾਮਾਰੀ ਦੇ ਦੌਰਾਨ ਸਰਕਾਰ ਵਲੋਂ ਰਾਸ਼ਨ ਨਾ ਦੇਣ ’ਤੇ ਗੁੱਸੇ ’ਚ ਆਏ ਲੋਕਾਂ ਨੇ ਸਰਕਾਰੀ ਗੋਦਾਮਾਂ ’ਤੇ ਹਮਲਾ ਕਰ ਕੇ ਅਨਾਜ ਦੀਆਂ ਬੋਰੀਆਂ ਲੁੱਟ ਲਈਆਂ। ਉਥੇ ਜਾਰੀ ਹਿੰਸਕ ਰੋਸ ਵਿਖਾਵਿਆਂ ’ਚ 12 ਤੋਂ ਵਧ ਵਿਅਕਤੀ ਮਾਰੇ ਜਾ ਚੁੱਕੇ ਹਨ।

* 26 ਅਕਤੂਬਰ ਨੂੰ ਹੀ ਹਾਂਗਕਾਂਗ ’ਚ ਚੀਨੀ ਅਧਿਕਾਰੀਆਂ ਵਲੋਂ ਗ੍ਰਿਫਤਾਰ ਤਾਈਪੇ ਦੇ 12 ਵਿਖਾਵਾਕਾਰੀਆਂ ਦੀ ਰਿਹਾਈ ਦੀ ਮੰਗ ਕਰਦੇ ਹੋਏ ਲੋਕਾਂ ਨੇ ਭਾਰੀ ਰੋਸ ਵਿਖਾਵਾ ਕੀਤਾ।

* 26 ਅਕਤੂਬਰ ਨੂੰ ਹੀ ਸੀਰੀਆ ’ਚ ਬਾਗੀਆਂ ਦੇ ਇਕ ਸਿਖਲਾਈ ਕੈਂਪ ’ਤੇ ਰੂਸ ਦੇ ਹਵਾਈ ਹਮਲੇ ’ਚ 50 ਲੋਕ ਮਾਰੇ ਗਏ।

* 27 ਅਕਤੂਬਰ ਨੂੰ ਪਾਕਿਸਤਾਨ ’ਚ ਪੇਸ਼ਾਵਰ ਦੇ ਇਕ ਮਦਰੱਸੇ ’ਚ ਬੰਬ ਧਮਾਕੇ ’ਚ ਚਾਰ ਨੌਜਵਾਨ ਵਿਦਿਆਰਥੀਆਂ ਸਮੇਤ 8 ਵਿਅਕਤੀਆਂ ਦੀ ਮੌਤ ਅਤੇ 124 ਤੋਂ ਵੱਧ ਲੋਕ ਜ਼ਖਮੀ ਹੋ ਗਏ।

* 27 ਅਕਤੂਬਰ ਨੂੰ ਹੀ ਅਮਰੀਕਾ ਦੇ ਫਿਲਾਡੇਲਫੀਆ ਦੀ ਸੜਕ ’ਤੇ ਛੁਰੇਬਾਜ਼ੀ ਕਰ ਕੇ 30 ਪੁਲਸ ਮੁਲਾਜ਼ਮਾਂ ਨੂੰ ਜ਼ਖਮੀ ਕਰਨ ਵਾਲੇ ਇਕ 27 ਸਾਲਾ ਅਸ਼ਵੇਤ ਨੂੰ ਪੁਲਸ ਵਲੋਂ ਗੋਲੀ ਮਾਰੇ ਜਾਣ ਦੇ ਵਿਰੁੱਧ ਰੋਸ ਵਿਖਾਵੇ ਜਾਰੀ ਹਨ।

* 28 ਅਕਤੂਬਰ ਨੂੰ ‘ਅਜਰਬੇਜਾਨ’ ਦੇ ‘ਬਰਦਾ’ ਸ਼ਹਿਰ ’ਚ ‘ਆਰਮੇਨੀਆ’ ਦੀਆਂ ਫੌਜਾਂ ਦੇ ਹਮਲੇ ’ਚ 2 ਵਿਅਕਤੀ ਮਾਰੇ ਗਏ। ਦੋਵਾਂ ਦੇਸ਼ਾਂ ਦੇ ਦਰਮਿਆਨ ਕਤਲੇਆਮ ’ਚ ਬਦਲ ਚੁੱਕੀ ਜੰਗ ’ਚ ਹੁਣ ਤਕ ਹਜ਼ਾਰਾਂ ਲੋਕਾਂ ਦੀ ਜਾਨ ਜਾ ਚੁੱਕੀ ਹੈ।

* 29 ਅਕਤੂਬਰ ਨੂੰ ਦੱਖਣੀ ਕਸ਼ਮੀਰ ਦੇ ਕੁਲਗਾਮ ਜ਼ਿਲੇ ’ਚ ਪਾਕਿ ਸਮਰੱਥਿਤ ਅੱਤਵਾਦੀ ਗਿਰੋਹ ‘ਟੀ.ਆਰ.ਐੱਫ.’ ਦੇ ਮੈਂਬਰਾਂ ਨੇ 3 ਭਾਜਪਾ ਵਰਕਰਾਂ ਦੀ ਹੱਤਿਆ ਕਰ ਦਿੱਤੀ।

* 29 ਅਕਤੂਬਰ ਨੂੰ ਹੀ ਬਿਹਾਰ ਦੇ ਮੁੰਗੇਰ ’ਚ ਭੜਕੀ ਹੋਈ ਭੀੜ ਨੇ ਇਕ ਪੁਲਸ ਚੌਕੀ ਅਤੇ 6 ਗੱਡੀਆਂ ਨੂੰ ਅੱਗ ਲਗਾ ਦਿੱਤੀ। ਉਥੇ 27 ਅਕਤੂਬਰ ਨੂੰ ਪੁਲਸ ਫਾਇਰਿੰਗ ’ਚ ਇਕ ਵਿਅਕਤੀ ਦੀ ਮੌਤ ਦੇ ਬਾਅਦ ਸੂਬੇ ’ਚ ਬਵਾਲ ਮਚਿਆ ਹੋਇਆ ਹੈ।

* 29 ਅਕਤੂਬਰ ਨੂੰ ਹੀ ਫਰਾਂਸ ’ਚ ‘ਨੀਸ’ ਸ਼ਹਿਰ ਦੇ ਇਕ ਗਿਰਜਾਘਰ ’ਚ ‘ਅੱਲ੍ਹਾ-ਹੂ- ਅਕਬਰ’ ਦਾ ਨਾਅਰਾ ਲਗਾਉਂਦੇ ਹੋਏ ਹੱਥ ’ਚ ਕੁਰਾਨ ਲਈ ‘ਇਬ੍ਰਾਹਿਮ ਈਸਾਓਈ’ ਨਾਂ ਦੇ ਟਿਊਨੇਸ਼ੀਆ ਦੇ ਇਕ ਨੌਜਵਾਨ ਵਲੋਂ ਇਕ ਬਜ਼ੁਰਗ ਔਰਤ ਸਮੇਤ 3 ਵਿਅਕਤੀਆਂ ਨੂੰ ਮੌਤ ਦੇ ਘਾਟ ਉਤਾਰ ਦੇਣ ਦੇ ਬਾਅਦ ਦੇਸ਼ ’ਚ ਖਤਰੇ ਦਾ ਅਲਰਟ ਵਧਾ ਦਿੱਤਾ ਗਿਆ ਅਤੇ ਫਰਾਂਸ ਦੇ ਰਾਸ਼ਟਰਪਤੀ ਮੈਕ੍ਰੋਂ ਦੇ ਇਹ ਕਹਿਣ ’ਤੇ ਬਵਾਲ ਹੋ ਗਿਆ ਕਿ ‘‘ਇਸਲਾਮਿਕ ਅੱਤਵਾਦ ਫਰਾਂਸ ਨੂੰ ਨਿਸ਼ਾਨਾ ਬਣਾ ਰਿਹਾ ਹੈ।’’

* ਇਸੇ ਦਿਨ ਸਾਊਦੀ ਅਰਬ ਦੇ ਜੇਦਾ ’ਚ ਇਕ ਸਾਊਦੀ ਨਾਗਰਿਕ ਨੇ ਫ੍ਰਾਂਸੀਸੀ ਵਣਜਦੂਤ ਘਰ ਦੇ ਇਕ ਗਾਰਡ ’ਤੇ ਚਾਕੂ ਨਾਲ ਹਮਲਾ ਕਰ ਕੇ ਉਸਨੂੰ ਜ਼ਖਮੀ ਕਰ ਦਿੱਤਾ।

* 30 ਅਕਤੂਬਰ ਨੂੰ ਰੂਸ ਦੇ ਮਾਸਕੋ ’ਚ ਇਕ 16 ਸਾਲਾ ਲੜਕੇ ਨੇ ‘ਅੱਲ੍ਹਾ-ਹੂ-ਅਕਬਰ’ ਉੱਚੀ-ਉੱਚੀ ਕਹਿੰਦੇ ਹੋਏ ਇਕ ਪੁਲਸ ਮੁਲਾਜ਼ਮ ਨੂੰ ਛੁਰਾ ਖੋਭ ਦਿੱਤਾ।

* 1 ਨਵੰਬਰ ਨੂੰ ਕੈਨੇਡਾ ਦੀ ਕਿਊਬੇਕ ਸਿਟੀ ’ਚ ਫਰਾਂਸ ਵਰਗੇ ਹਮਲੇ ’ਚ ਇਕ ਨੌਜਵਾਨ ਨੇ ‘ਪਾਰਲੀਮੈਂਟ ਹਿਲ’ ਦੇ ਨੇੜੇ ਲੋਕਾਂ ’ਤੇ ਹਮਲਾ ਕਰ ਕੇ 2 ਵਿਅਕਤੀਆਂ ਦੀ ਹੱਤਿਆ ਅਤੇ 5 ਹੋਰਨਾਂ ਨੂੰ ਗੰਭੀਰ ਰੂਪ ’ਚ ਜ਼ਖਮੀ ਕਰ ਕੇ ਮਰਨ ਕਿਨਾਰੇ ਕਰ ਦਿੱਤਾ।

* 2 ਨਵੰਬਰ ਨੂੰ ਕਾਬੁਲ ਯੂਨੀਵਰਸਿਟੀ ’ਤੇ ਆਤਮਘਾਤੀ ਹਮਲੇ ’ਚ ਘੱਟੋ-ਘੱਟ 25 ਵਿਅਕਤੀ ਮਾਰੇ ਗਏ ਅਤੇ 40 ਜ਼ਖ਼ਮੀ ਹੋਏ ਹਨ।

ਵਰਨਣਯੋਗ ਹੈ ਕਿ ਇਸ ਤੋਂ ਪਹਿਲਾਂ 1 ਸਤੰਬਰ ਨੂੰ ਫਰਾਂਸ ਦੀ ਵਿਅੰਗ ਪੱਤ੍ਰਿਕਾ ‘ਚਾਰਲੀ ਹੇਬਦੋ’ ਵਲੋਂ ਪੈਗੰਬਰ ਮੁਹੰਮਦ ਸਾਹਿਬ ਦਾ ਕਾਰਟੂਨ ਦੁਬਾਰਾ ਪ੍ਰਕਾਸ਼ਿਤ ਕਰਨ ਦੇ ਬਾਅਦ ਤੋਂ ਹੀ ਫਰਾਂਸ ’ਚ ਬਵਾਲ ਮੱਚਣਾ ਸ਼ੁਰੂ ਹੋਇਆ ਹੈ।

ਉਕਤ ਪੱਤ੍ਰਿਕਾ ਦੇ ਪੈਰਿਸ ਸਥਿਤ ਪੁਰਾਣੇ ਦਫਤਰ ਦੇ ਨੇੜੇ 25 ਸਤੰਬਰ ਨੂੰ ਛੁਰੇਬਾਜ਼ੀ ’ਚ ਜ਼ਖਮੀ 2 ਵਿਅਕਤੀ ਮਰਨ ਕਿਨਾਰੇ ਹਨ।

ਫਿਰ 16 ਅਕਤੂਬਰ ਨੂੰ ‘ਅਬਦੁੱਲਾ ਐਂਜੋਰੋਬ’ ਨਾਂ ਦੇ ਸ਼ਰਨਾਰਥੀ ਵਲੋਂ ਪੈਰਿਸ ’ਚ ਇਕ ਸਕੂਲ ਟੀਚਰ ਦੀ ਹੱਤਿਆ ਦੇ ਬਾਅਦ ਇਮੈਨੂਅਲ ਮੈਕ੍ਰੋਂ ਨੇ ਇਸ ਦੇ ਲਈ ‘ ਇਕ ਘਰੇਲੂ ਇਸਲਾਮਿਕ ਅੱਤਵਾਦੀ ਸੰਗਠਨ’ ਨੂੰ ਜ਼ਿੰਮੇਵਾਰ ਠਹਿਰਾਇਆ ਸੀ

ਇਸ ’ਤੇ ਇਸਲਾਮਿਕ ਦੇਸ਼ਾਂ ’ਚ ਫਰਾਂਸ ਦੇ ਵਿਰੁੱਧ ਭਾਰੀ ਰੋਸ ਭੜਕ ਉੱਠਿਆ ਅਤੇ 27 ਅਕਤੂਬਰ ਦੇ ਬਾਅਦ ਤੋਂ ਅਨੇਕ ਮੁਸਲਿਮ ਬਹੁ-ਗਿਣਤੀ ਦੇਸ਼ਾਂ ’ਚ ਰੋਸ ਵਿਖਾਵਿਆਂ ਦੇ ਇਲਾਵਾ ਸਾਊਦੀ ਅਰਬ, ਕੁਵੈਤ, ਜਾਰਡਨ, ਕਤਰ ਅਤੇ ਲੀਬੀਆ ’ਚ ਫ੍ਰਾਂਸੀਸੀ ਉਤਪਾਦਾਂ ਦਾ ਬਾਈਕਾਟ ਸ਼ੁਰੂ ਹੋ ਗਿਆ।

ਰਾਸ਼ਟਰਪਤੀ ਮੈਕ੍ਰੋਂ ਦੇ ਵਿਰੁੱਧ 30 ਅਕਤੂਬਰ ਨੂੰ ਭਾਰਤ ’ਚ ਵੀ ਰੋਸ ਵਿਖਾਵੇ ਕੀਤੇ ਗਏ ਜਿਥੇ ‘ਦਾਰੂਲ ਉਲੂਮ ਦੇਵਬੰਦ’ ਨੇ ਵੀ ਮੈਕ੍ਰੋਂ ਵਲੋਂ ਪੈਗੰਬਰ ਮੁਹੰਮਦ ਸਾਹਿਬ ਦੇ‘ਇਤੇਰਾਜ਼ਯੋਗ ਕਾਰਟੂਨ ਦਾ ਸਮਰੱਥਨ’ ਕਰਨ ’ਤੇ ਭਾਰੀ ਨਾਰਾਜ਼ਗੀ ਪ੍ਰਗਟਾਈ ਹੈ। ਉਥੇ ਲੋਕ ਭੜਕ ਉਠੇ ਹਨ ਅਤੇ ਕਈ ਥਾਵਾਂ ’ਤੋ ਰੋਸ ਵਿਖਾਵੇ ਕਰ ਰਹੇ ਲੋਕਾਂ ’ਤੇ ਲਾਠੀਚਾਰਜ ਵੀ ਹੋਇਆ।

ਓਧਰ ਚੀਨ ਅਤੇ ਭਾਰਤ ’ਚ ਲਗਾਤਾਰ ਤਣਾਅ ਜਾਰੀ ਹੈ ਅਤੇ ਚੀਨ ਨੇ ਲੱਦਾਖ ਸਮੇਤ ਸਮੁੱਚੀ ‘ਅਸਲ ਕੰਟਰੋਲ ਰੇਖਾ’ ’ਤੇ ਆਪਣੇ ਫੌਜੀ ਵਧਾ ਕੇ ਇਸ ਇਲਾਕੇ ਦੀ ਸ਼ਾਂਤੀ ਲਈ ਖਤਰਾ ਪੈਦਾ ਕਰ ਦਿੱਤਾ ਹੈ। ਕਸ਼ਮੀਰ ’ਚ ਵੀ ਚੀਨ ਤੋਂ ਹਥਿਆਰ ਪ੍ਰਾਪਤ ਕਰਨ ਵਾਲੇ ਪਾਕਿ ਸਮਰਥਕ ਅੱਤਵਾਦੀ ਹਿੰਸਾ ਅਤੇ ਖੂਨ-ਖਰਾਬਾ ਕਰ ਰਹੇ ਹਨ।

ਵਿਸ਼ਵ ਦੇ ਚਾਰ-ਚੁਫੇਰੇ ’ਚ ਪੈਦਾ ਹਿੰਸਾ ਦੀ ਸਥਿਤੀ ਘੋਰ ਚਿੰਤਾਜਨਕ ਅਤੇ ਨਿਰਾਸ਼ਾਜਨਕ ਹੈ ਅਤੇ ਹਿੰਸਾ ਦਾ ਵੱਧਦਾ ਰੁਝਾਨ ਦੇਖਦੇ ਹੋਏ ਮਨ ’ਚ ਇਹ ਸਵਾਲ ਉੱਠਣਾ ਕੁਦਰਤੀ ਹੀ ਹੈ ਕਿ ਆਖਿਰ ਸੰਸਾਰ ਕਿੱਧਰ ਜਾ ਰਿਹਾ ਹੈ ਅਤੇ ਉਹ ਦਿਨ ਕਦੋਂ ਆਵੇਗਾ ਜਦੋਂ ਸਮਾਜ ਨੂੰ ਅਜਿਹੀਆਂ ਘਟਨਾਵਾਂ ਤੋਂ ਮੁਕਤੀ ਮਿਲੇਗੀ ਅਤੇ ਲੋਕ ਚੈਨ ਨਾਲ ਰਹਿ ਸਕਣਗੇ।

ਅੱਜ ਜਦਕਿ ਲੋਕ ਪੜ੍ਹ-ਲਿਖ ਗਏ ਅਤੇ ਸਾਧਨ ਸੰਪੰਨ ਹਨ ਅਤੇ ਵਧੇਰੇ ਦੇਸ਼ਾਂ ਦੀਆਂ ਸਰਕਾਰਾਂ ਵੀ ਲੋਕ ਭਲਾਈ ਵਾਲੀਆਂ ਹੋਣ ਦਾ ਦਾਅਵਾ ਕਰਦੀਆਂ ਹਨ, ਇਸ ਲਈ ਸਰਕਾਰਾਂ ਦਾ ਫਰਜ਼ ਹੈ ਕਿ ਉਹ ਲੋਕਾਂ ਦੀ ਸਿਹਤ , ਮਨੋਰੰਜਨ ਅਤੇ ਗਿਆਨ ਦੇ ਸਾਧਨ ਵਧਾਉਣ ਅਤੇ ਆਪਸੀ ਪ੍ਰੇਮ ਅਤੇ ਭਾਈਚਾਰਾ ਮਜ਼ਬੂਤ ਕਰਨ ਦੇ ਲਈ ਕੰਮ ਕਰਨ।

ਸੈਰ-ਸਪਾਟੇ ਵਾਲੀਆਂ ਥਾਵਾਂ ਖੋਲ੍ਹੀਆ ਜਾਣ, ਪ੍ਰਸਿੱਧ ਸੈਰ-ਸਪਾਟੇ ਵਾਲੀਆਂ ਥਾਵਾਂ ਦੇ ਨੇੜੇ-ਤੇੜੇ ਛੋਟੇ ਸੈਰ-ਸਪਾਟੇ ਵਾਲੇ ਸਥਾਨ ਅਤੇ ਸਸਤੇ ਅਤੇ ਛੋਟੇ ਹੋਟਲ ਖੋਲ੍ਹੇ ਜਾਣ, ਜਿੱਥੇ ਆ ਕੇ ਲੋਕ ਰਹਿ ਸਕਣ। ਬੱਚਿਆਂ ਅਤੇ ਹੋਰਨਾਂ ਲੋਕਾਂ ਦੇ ਮਨੋਰੰਜਨ ਅਤੇ ਗਿਆਨ ਵਧਾਉਣ ਦੇ ਲਈ ਮਿਊਜ਼ੀਅਮ ਆਦਿ ਖੋਲ੍ਹੇ ਜਾਣ।

ਇਸ ਨਾਲ ਵਪਾਰ ਵੀ ਵਧੇਗਾ ਅਤੇ ਲੋਕਾਂ ’ਚ ਖੁਸ਼ਹਾਲੀ ਵੀ ਆਵੇਗੀ, ਜਿਸ ਤਰ੍ਹਾਂ ਸਵਿਟਜ਼ਰਲੈਂਡ ’ਚ ਸਿਰਫ ਘੜੀਆਂ ਦਾ ਉਦਯੋਗ ਹੋਣ ਦੇ ਬਾਵਜੂਦ ਉਥੇ ਸੈਰ-ਸਪਾਟੇ ਵਾਲੇ ਸਥਾਨਾਂ ਦਾ ਵਿਕਾਸ ਕਰ ਕੇ ਇਸਨੂੰ ਦੇਸ਼ੀ-ਵਿਦੇਸ਼ੀ ਸੈਲਾਨੀਆਂ ਤੋਂ ਆਮਦਨ ਦਾ ਬਹੁਤ ਵੱਡਾ ਸਾਧਨ ਬਣਾ ਦਿੱਤਾ ਗਿਆ।

ਇਸਦੇ ਇਲਾਵਾ ਉਥੇ ਪ੍ਰਸਿੱਧ ਭਾਰਤੀ ਅਭਿਨੇਤਾਵਾਂ ਦੀਆਂ ਮੂਰਤੀਆਂ ਵੀ ਲਗਾਈਆਂ ਹਨ, ਜਿਨ੍ਹਾਂ ਨੂੰ ਦੇਖਣ ਲਈ ਭਾਰਤੀ ਆਉਂਦੇ ਹਨ। ਸਾਬਕਾ ਪ੍ਰਧਾਨ ਮੰਤਰੀ ਸ਼੍ਰੀ ਅਟਲ ਬਿਹਾਰੀ ਵਾਜਪਾਈ ਵੀ ਇਥੇ ਆਏ ਸਨ।ਇਸੇ ਤਰ੍ਹਾਂ ਦਾ ਸਭ ਕੁਝ ਭਾਰਤ ਵਿਚ ਹੋਵੇ। ਇਥੋਂ ਦਾ ਸੈਰ-ਸਪਾਟਾ ਅਤੇ ਵਪਾਰ ਵਧਾਇਆ ਜਾਵੇ।

-ਵਿਜੇ ਕੁਮਾਰ


Bharat Thapa

Content Editor

Related News