ਡਾਕਟਰ ਹੇਡਗੇਵਾਰ ਦੇ ਕੰਮ ਦਾ ਮੌਜੂਦਾ ਰੂਪ

05/01/2023 2:27:19 PM

ਸੁਖਦੇਵ ਵਸ਼ਿਸ਼ਟ

ਡਾ. ਕੇਸ਼ਵ ਬਲੀਰਾਮ ਹੇਡਗੇਵਾਰ ਜੀ ਦੇ 1889 ਤੋਂ 1940, ਸਿਰਫ਼ 51 ਸਾਲ ਦੇ ਜੀਵਨ ਪ੍ਰਵਾਸ ’ਚ ਕੀਤੇ ਗਏ ਕੰਮ ਦੀ ਉਨ੍ਹਾਂ ਦੇ ਸਰੀਰਕ ਪੱਖੋਂ ਵੱਖ ਹੋਣ ਦੇ ਬਾਅਦ ਦੀ ਮੌਜੂਦਾ ਸਥਿਤੀ ਨੂੰ ਦੇਖ ਕੇ ਉਨ੍ਹਾਂ ਦੀ ਦੂਰਦ੍ਰਿਸ਼ਟੀ ਦੀ ਕਲਪਨਾ ਆਸਾਨੀ ਨਾਲ ਹੀ ਕੀਤੀ ਜਾ ਸਕਦੀ ਹੈ। ਇਸ ਪ੍ਰਵਾਸ ਦੇ ਆਖਰੀ 25 ਸਾਲ ਰਾਸ਼ਟਰੀ ਸਵੈਮਸੇਵਕ ਸੰਘ ਦੀ ਸਥਾਪਨਾ ਤੋਂ ਬਾਅਦ ਦੇ ਹਨ, ਜਿਨ੍ਹਾਂ ਦਿਨਾਂ ’ਚ ਲੋਕ ਹਿੰਦੂਆਂ ਦੇ ਹਿੱਤਾਂ ਦੀ ਰਾਖੀ ਲਈ ਬੋਲਣ ਤੋਂ ਵੀ ਘਬਰਾਉਂਦੇ ਸਨ ਅਤੇ ਹਿੰਦੂ ਕਹਾਉਣ ਤੋਂ ਵੀ ਝਿਜਕਦੇ ਸਨ। ਉਨ੍ਹਾਂ ਦਿਨਾਂ ’ਚ ਡਾ. ਹੇਡਗੇਵਾਰ ’ਚ ਅਤਿਅੰਤ ਸਵੈ-ਭਰੋਸੇ ਨਾਲ ਬੋਲ ਰਹੇ ਸਨ, ‘‘ਹਾਂ ਮੈਂ ਕਹਿੰਦਾ ਹਾਂ ਕਿ ਇਹ ਹਿੰਦੂ ਰਾਸ਼ਟਰ ਹੈ।’’

ਡਾ. ਹੇਡਗੇਵਾਰ ਜੀ ਦੇ ਕੰਮ ਦਾ ਮੌਜੂਦਾ ਰੂਪ : ਡਾਕਟਰ ਜੀ ਵੱਲੋਂ ਸੰਨ 1925 ’ਚ ਸ਼ੁਰੂ ਕੀਤਾ ਸੰਘ ਆਪਣੇ ਸ਼ਤਾਬਦੀ ਸਾਲ 2024-25 ’ਚ ਮਨਾਇਆ ਜਾ ਰਿਹਾ ਹੈ ਅਤੇ ਅੱਜ ਭਾਰਤ ਦੇ ਕੋਨੇ-ਕੋਨੇ ’ਚ ਉਹ ਪਹੁੰਚਿਆ ਹੋਇਆ ਹੈ। ਇਸ ਦੇ ਨਾਲ ਹੀ ਦੁਨੀਆ ਦੇ ਉਨ੍ਹਾਂ ਸਭ ਦੇਸ਼ਾਂ ’ਚ ਜਿੱਥੇ ਹਿੰਦੂ ਘੱਟਗਿਣਤੀ ਵੀ ਕਿਉਂ ਨਾ ਹੋਣ, ਰਹਿੰਦੇ ਹਨ, ਉਨ੍ਹਾਂ ਸਭ ਦੇਸ਼ਾਂ ’ਚ ਸੰਘ ਦੇ ਸਵੈਮਸੇਵਕ ਹਨ। ਇਹ ਸੱਜਣ ਸ਼ਕਤੀ ਡਾ. ਹੇਡਗੇਵਾਰ ਜੀ ਨੂੰ ਤੁਲਨਾ ’ਚ ਅਜਿਹੇ ਹਿੰਦੂ ਸੰਸਕ੍ਰਿਤੀ ਦੇ ਮੂਲ ਆਧਾਰ ਰਾਸ਼ਟਰ ਨੂੰ ਵੈਭਵਸ਼ਾਲੀ ਤੇ ਖੁਸ਼ਹਾਲ ਬਣਾਉਣ ’ਚ ਜੁਟੀ ਹੋਈ ਹੈ। ਬਾਲਕਾਲ ਤੋਂ ਹੀ ਡਾ. ਹੇਡਗੇਵਾਰ ਕੱਟੜ ਦੇਸ਼ਭਗਤ ਸਨ, ਨਾਲ ਹੀ ਸਿੱਧਾ ਕੰਮ ਕਰਨ ਵਾਲੇ ਸਰਗਰਮ ਵਰਕਰ ਸਨ। ਇਨ੍ਹਾਂ ਦੀ ਪਾਲਣਾ ਕਰਦੇ ਹੋਏ ਉਨ੍ਹਾਂ ਆਪਣੀ ਮਹਾਵਿਦਿਆਲਾ ਦੀ ਸਿੱਖਿਆ ਲਈ ਕੋਲਕੱਤਾ ਸ਼ਹਿਰ ਨੂੰ ਚੁਣਿਆ। ਉਹ ਬੰਗਬੰਗ ਅੰਦੋਲਨ ਦੇ ਦਿਨ ਸਨ। 

ਕੋਲਕਾਤਾ ਜਿਸ ਨੂੰ ਉਦੋਂ ਕਲਕੱਤਾ ਕਹਿੰਦੇ ਸਨ, ਕ੍ਰਾਂਤੀਕਾਰੀਆਂ ਦਾ ਕੇਂਦਰ ਬਣਿਆ ਹੋਇਆ ਸੀ। ਹੇਡਗੇਵਾਰ ਜੀ ਕ੍ਰਾਂਤੀਕਾਰੀਆਂ ਦੀ ‘ਅਨੁਸ਼ੀਲਨ ਸਮਿਤੀ’ ਦੇ ਮੈਂਬਰ ਬਣੇ। ਉਹ ‘ਕੋਕੇਨ’ ਨਾਂ ਨਾਲ ਕ੍ਰਾਂਤੀਕਾਰੀਆਂ ’ਚ ਜਾਣੇ ਜਾਂਦੇ ਸਨ। ਇਸ ਕ੍ਰਾਂਤੀਕਾਰੀ ਅੰਦੋਲਨ ਨੂੰ ਉਨ੍ਹਾਂ ਬਹੁਤ ਨੇੜਿਓਂ ਵੇਖਿਆ ਪਰ ਇਸ ਰਸਤੇ ਰਾਹੀਂ ਕੀ ਸਵਰਾਜ ਮਿਲੇਗਾ? ਇਹ ਇਕ ਸਵਾਲ ਅਤੇ ਨਾਲ ਹੀ ਦੂਜੀ ਅਹਿਮੀਅਤ ਦਾ ਸਵਾਲ ਆਜ਼ਾਦੀ ਮਿਲਣ ਤੋਂ ਬਾਅਦ ਸਾਡੇ ਦੇਸ਼ ਦੀ ਰਚਨਾ ਕਿਵੇਂ ਹੋਣੀ ਚਾਹੀਦੀ ਹੈ? ਇਹ ਵੀ ਉਨ੍ਹਾਂ ਨੂੰ ਸਤਾ ਰਿਹਾ ਸੀ।

ਸਾਡਾ ਦੇਸ਼ ਜਿਨ੍ਹਾਂ ਕਾਰਨਾਂ ਕਾਰਨ ਗੁਲਾਮ ਹੋਇਆ, ਉਨ੍ਹਾਂ ਕਾਰਨਾਂ ਨੂੰ ਦੂਰ ਕਰਦੇ ਹੋਏ ਨਵਾਂ ਆਜ਼ਾਦ ਭਾਰਤ ਕਿਸ ਤਰ੍ਹਾਂ ਦਾ ਹੋਣਾ ਚਾਹੀਦਾ ਹੈ, ਉਹ ਇਸ ’ਤੇ ਡੂੰਘਾ ਚਿੰਤਨ ਕਰਦੇ ਸਨ ਪਰ ਉਨ੍ਹਾਂ ਦੇ ਸਵਾਲਾਂ ਦੇ ਜਵਾਬ ਉਨ੍ਹਾਂ ਨੂੰ ਨਹੀਂ ਮਿਲ ਰਹੇ ਸਨ। ਉਨ੍ਹਾਂ ਕਾਂਗਰਸ ’ਚ ਰਹਿ ਕੇ ਕੰਮ ਕੀਤਾ। ਪਹਿਲਾ ਮੈਂਬਰ ਬਣੇ, ਫਿਰ ਅਹੁਦੇਦਾਰ। ਬੇਹੱਦ ਸਰਗਰਮੀ ਨਾਲ ਉਨ੍ਹਾਂ ਕਾਂਗਰਸ ਦੇ ਅੰਦੋਲਨਾਂ ’ਚ ਹਿੱਸਾ ਲਿਆ। ਦੋ ਵਾਰ ਜੇਲ ਗਏ ਪਰ ਉਨ੍ਹਾਂ ਨੂੰ ਸਮਝ ’ਚ ਆਇਆ ਕਿ ਕਾਂਗਰਸ ਜਾਂ ਹੋਰਨਾਂ ਸਭ ਪ੍ਰਵਾਹਾਂ ’ਚ ਇਸ ਦੇਸ਼ ਦਾ ਮੂਲ ਆਧਾਰ ਹਿੰਦੂ ਨਜ਼ਰਅੰਦਾਜ਼ ਹੋ ਰਿਹਾ ਹੈ।

ਆਜ਼ਾਦੀ ਮਿਲਣ ’ਤੇ ਆਜ਼ਾਦ ਭਾਰਤ ’ਚ ਹਿੰਦੂਆਂ ਦੀ ਹਾਲਤ ਭਾਵ ਦੇਸ਼ ਦੀ ਹਾਲਤ ਕਿਸ ਤਰ੍ਹਾਂ ਦੀ ਹੋਵੇਗੀ, ਇਸ ਦੀ ਭਿਆਨਕ ਤਸਵੀਰ ਉਨ੍ਹਾਂ ਨੂੰ ਸਾਹਮਣੇ ਨਜ਼ਰ ਆ ਰਹੀ ਸੀ। 1925 ’ਚ ਦੁਸਹਿਰੇ ਵਾਲੇ ਦਿਨ ਭਾਵ 27 ਸਤੰਬਰ ਦਿਨ ਐਤਵਾਰ ਨੂੰ ਨਾਗਪੁਰ ’ਚ ਡਾ. ਹੇਡਗੇਵਾਰ ਜੀ ਦੇ ਘਰ ਸੰਘ ਸ਼ੁਰੂ ਹੋਇਆ। ਇਹ ਸੰਗਠਨ ਮੁਸਲਿਮ ਹਮਲਾਵਰਤਾ ਦੀ ਪ੍ਰਤੀਕਿਰਿਆ ਵਜੋਂ ਬਣਿਆ ਸੀ। 

ਡਾ. ਸਾਹਿਬ ਦੀ ਸੋਚ ਬੜੀ ਦੂਰ ਦੀ ਸੀ। ਇਹ ਦੇਸ਼ ਖੁਸ਼ਹਾਲ ਹੋਣਾ ਚਾਹੀਦਾ ਹੈ, ਸ਼ਕਤੀਸ਼ਾਲੀ ਬਣਨਾ ਚਾਹੀਦਾ ਹੈ, ਇਸ ਲਈ ਇਸ ਦੇਸ਼ ਦੀ ਜੋ ਮੂਲ ਪਛਾਣ ਹੈ, ਹੋਂਦ ਹੈ, ਜੋ ਹਿੰਦੂ ਆਦਰਸ਼, ਵਿਚਾਰ ਅਤੇ ਪਰੰਪਰਾਵਾਂ ’ਤੇ ਆਧਾਰਿਤ ਹੈ, ਮਜ਼ਬੂਤ ਅਤੇ ਸ਼ਕਤੀਸ਼ਾਲੀ ਹੋਣੀ ਚਾਹੀਦੀ ਹੈ। ਡਾਕਟਰ ਜੀ ਨੇ ਜਦੋਂ ਸੰਘ ਨੂੰ ਸ਼ੁਰੂ ਕੀਤਾ ਸੀ ਤਾਂ ‘ਹਿੰਦੂਤਵ’ ਸ਼ਬਦ ਦੀ ਵਰਤੋਂ ਨਹੀਂ ਹੁੰਦੀ ਸੀ। ਸਾਵਰਕਰ ਜੀ ਨੇ 1927 ਤੋਂ ਇਸ ਸ਼ਬਦ ਦੀ ਵਰਤੋਂ ਕਰਨੀ ਸ਼ੁਰੂ ਕੀਤੀ। ਇਸ ਤੋਂ ਪਹਿਲਾਂ ਸਵਾਮੀ ਵਿਵੇਕਾਨੰਦ ਜੀ ਨੇ ਹਿੰਦੂਤਵ ਲਈ ‘ਹਿੰਦੂਇਜ਼ਮ’ ਸ਼ਬਦ ਦੀ ਵਰਤੋਂ ਕੀਤੀ ਸੀ। ‘ਇਜ਼ਮ’ ਭਾਵ ਵਾਦ ਭਾਵ ਹਿੰਦੂਵਾਦ’। ਡਾਕਟਰ ਜੀ ਨੇ ਹਿੰਦੂਤਵ ਦੇ ਬਰਾਬਰ ਦੇ ਅਰਥ ਵਜੋਂ ‘ਹਿੰਦੂਹੁੱਡ’ ਸ਼ਬਦ ਦੀ ਵਰਤੋਂ ਕੀਤੀ ਹੈ।

ਮਦਰਾਸ ਦੇ ਡਾ. ਨਾਇਡੂ ਨੇ ਤਮਿਲਨਾਡੂ ’ਚ ਹਿੰਦੂ ਮਹਾਸਭਾ ਕਾਨਫਰੰਸ ਦਾ ਆਯੋਜਨ ਕੀਤਾ ਸੀ। ਇਸ ਕਾਨਫਰੰਸ ’ਚ ਡਾਕਟਰ ਜੀ ਨੂੰ ਹਾਜ਼ਰ ਹੋਣਾ ਚਾਹੀਦਾ, ਅਜਿਹੀ ਬੇਨਤੀ ਕਰਨ ਵਾਲੀ ਚਿੱਠੀ ਡਾ. ਨਾਇਡੂ ਨੇ ਡਾਕਟਰ ਜੀ ਨੂੰ ਲਿਖੀ ਸੀ ਤਾਂ ਸਿਹਤ ਠੀਕ ਨਾ ਹੋਣ ਕਾਰਨ ਡਾਕਟਰ ਜੀ ਬਿਹਾਰ ਦੇ ਰਾਜਗੀਰ ਵਿਖੇ ਗਏ ਸਨ। ਉਨ੍ਹਾਂ ਦਾ ਮਦਰਾਸ ਜਾਣਾ ਸੰਭਵ ਨਹੀਂ ਸੀ।

ਵੱਖ-ਵੱਖ ਵਿਚਾਰਕ ਪ੍ਰਵਾਹਾਂ ’ਚ, ਸੰਸਥਾਵਾਂ ’ਚ, ਸਿਆਸੀ ਪਾਰਟੀਆਂ ’ਚ ਕੰਮ ਕਰਨ ਕਾਰਨ ਉਨ੍ਹਾਂ ਦੇ ਵਿਚਾਰਾਂ ’ਚ ਪਾਰਦਰਸ਼ਿਤਾ ਅਤੇ ਸਪੱਸ਼ਟਤਾ ਸੀ। ਕੀ ਕਰਨਾ ਹੈ, ਇਹ ਉਨ੍ਹਾਂ ਨੂੰ ਪਤਾ ਸੀ। ਇਸ ਲਈ ਸੰਘ ਦੀ ਸਥਾਪਨਾ ਤੋਂ ਬਾਅਦ ਉਨ੍ਹਾਂ ਦੇ 15 ਸਾਲ ਦੇ ਸਮੇਂ ’ਚ ਅਤੇ ਬਾਅਦ ’ਚ ਵੀ ਸੰਘ ’ਤੇ ਕਈ ਸੰਕਟ ਆਉਣ ਦੇ ਬਾਵਜੂਦ ਸੰਘ ਵਧਦਾ ਹੀ ਗਿਆ। ਸੰਘ ਦੇ ਮੁੱਢਲੇ ਸਮੇਂ ਤੋਂ ਇਸ ਗੱਲ ਦੀ ਸਪੱਸ਼ਟਤਾ ਸੀ ਕਿ ਸੰਘ ਦਾ ਸੰਗਠਨ ਹਿੰਦੂਆਂ ਦੀ ਸਰਪ੍ਰਸਤੀ ਲਈ ਬਣਿਆ ਹੋਇਆ ਕੋਈ ਰੱਖਿਅਕ ਦਲ ਨਹੀਂ ਹੈ। ਇਸ ਦਾ ਭਾਵ ਅਜਿਹਾ ਹੈ ਕਿ ਹਿੰਦੂ ਸਮਾਜ ਨੇ ਆਪਣੀ ਸਰਪ੍ਰਸਤੀ ਲਈ ਸੰਘ ਨੂੰ ਅੱਜ ਦੀ ਭਾਸ਼ਾ ’ਚ ਆਊਟਸੋਰਸ ਨਹੀਂ ਕੀਤਾ ਹੋਇਆ ਹੈ।

ਸੰਘ ਦਾ ਮੰਤਵ ਹਿੰਦੂ ਸਮਾਜ ਦਾ ਸੰਗਠਨ ਕਰ ਕੇ ਸਮੁੱਚੇ ਸਮਾਜ ਨੂੰ ਸਮਰੱਥ ਬਣਾਉਣਾ ਹੈ। ਇਸ ਲਈ ਸਮਾਜ ਹੀ ਕੁਝ ਕਰੇਗਾ, ਇਹ ਭੂਮਿਕਾ ਪਹਿਲਾਂ ਤੋਂ ਅੱਜ ਤੱਕ ਕਾਇਮ ਹੈ। ਇਹੀ ਸੰਘ ਦੇ ਯਸ਼ ਦਾ ਸੂਤਰ ਵੀ ਰਿਹਾ ਹੈ। 1925 ਤੋਂ ਬਾਅਦ ਇਸ ਦੇਸ਼ ’ਚ ਆਏ ਸਭ ਸੰਕਟਾਂ ਦਾ ਸਾਹਮਣਾ ਸੰਘ ਨੇ ਪੂਰੇ ਸਮਾਜ ਨੂੰ ਨਾਲ ਲੈ ਕੇ ਕੀਤਾ ਹੈ। 2-3 ਸਾਲ ਪਹਿਲਾਂ ਦੇ ਕੋਰੋਨਾ ’ਚ ਵੀ ਸੰਘ ਦੇ ਸਵੈਮਸੇਵਕਾਂ ਨੇ ਅੱਗੇ ਵਧ ਕੇ ਕਈ ਕੰਮ ਕੀਤੇ ਪਰ ਸੰਘ ਨੇ ਕੋਰੋਨਾ ਦੇ ਇਸ ਸੰਘਰਸ਼ ’ਚ ਸੰਪੂਰਨ ਸਮਾਜ ਨੂੰ ਨਾਲ ਲੈ ਕੇ ਸਰਗਰਮ ਕੀਤਾ।

ਹਿੰਦੂਆਂ ਦਾ ਸੰਗਠਨ ਇਹ ਅਸੰਭਵ ਕਲਪਨਾ ਹੈ, ਅਜਿਹਾ ਪਹਿਲਾਂ ਕਿਹਾ ਜਾਂਦਾ ਸੀ ਪਰ ਡਾ. ਹੇਡਗੇਵਾਰ ਜੀ ਨੇ ਇਸ ਗੱਲ ਨੂੰ ਗਲਤ ਸਿੱਧ ਕਰ ਕੇ ਦੱਸਿਆ। ਇਹ ਸੰਗਠਨ ਡਾਕਟਰ ਜੀ ਦੀ ਮੌਤ ਤੋਂ ਬਾਅਦ ਵੀ 83 ਸਾਲ ਤੋਂ ਲਗਾਤਾਰ ਅੱਗੇ ਵਧ ਰਿਹਾ ਹੈ।


rajwinder kaur

Content Editor

Related News