ਭਾਰਤੀ ਰਾਜਦੂਤ ਦੀ ਮਾਂ ''86 ਸਾਲਾ'' ਬੁੱਢੀ ਨਾਨੀ ਉੱਤੇ ਦੋਹਤੇ ਦੇ ਅੱਤਿਆਚਾਰਾਂ ਦੀ ''ਦੁਖਦਾਈ ਕਹਾਣੀ''

04/26/2017 7:08:02 AM

ਕੋਈ ਸਮਾਂ ਸੀ ਜਦੋਂ ਔਲਾਦ ਆਪਣੀ ਮਾਂ ਦੇ ਚਰਨਾਂ ''ਚ ਸਵਰਗ ਤੇ ਪਿਤਾ ਦੇ ਚਰਨਾਂ ''ਚ ਭਗਵਾਨ ਦੇਖਦੀ ਸੀ ਪਰ ਅੱਜ ਜ਼ਮਾਨਾ ਬਦਲ ਰਿਹਾ ਹੈ।
ਆਮ ਤੌਰ ''ਤੇ ਅਜਿਹਾ ਹੁੰਦਾ ਹੈ ਕਿ ਆਪਣੇ ਨਾਂ ਜਾਇਦਾਦ ਲਿਖਵਾ ਲੈਣ ਤੋਂ ਬਾਅਦ ਔਲਾਦਾਂ ਆਪਣੇ ਬੁੱਢੇ ਮਾਂ-ਪਿਓ ਵਲੋਂ ਅੱਖਾਂ ਫੇਰ ਕੇ ਉਨ੍ਹਾਂ ਨੂੰ ''ਜੀਵਨ ਦੀ ਸੰਧਿਆ'' ਬਹੁਤ ਮਜਬੂਰ ਹਾਲਾਤ ''ਚ ਬਿਤਾਉਣ ਲਈ ਬੇਸਹਾਰਾ ਛੱਡ ਦਿੰਦੀਆਂ ਹਨ ਜਾਂ ਫਿਰ ਜਾਇਦਾਦ ਆਪਣੇ ਨਾਂ ਲਿਖਵਾਉਣ ਲਈ ਔਲਾਦਾਂ ਉਨ੍ਹਾਂ ''ਤੇ ਕਈ ਤਰ੍ਹਾਂ ਦੇ ਮਾਨਸਿਕ ਅਤੇ ਸਰੀਰਕ ਅੱਤਿਆਚਾਰ ਕਰਨ ਲੱਗਦੀਆਂ ਹਨ।
ਇਸੇ ਸੰਦਰਭ ''ਚ ਕੁਝ ਸਮਾਂ ਪਹਿਲਾਂ ਪੰਜਾਬ-ਹਰਿਆਣਾ ਹਾਈਕੋਰਟ ਦੇ ਇਕ ਸਾਬਕਾ ਮੁੱਖ ਜੱਜ ਤੇ ਉਨ੍ਹਾਂ ਦੇ ਬੇਟੇ ਦਰਮਿਆਨ ਉਨ੍ਹਾਂ ਦੀ ਕੋਠੀ ਨੂੰ ਲੈ ਕੇ ਵਿਵਾਦ ਦੀ ਕਾਫੀ ਚਰਚਾ ਹੋਈ ਸੀ। ਆਪਣੀ ਕੋਠੀ ਦਾ ਕਬਜ਼ਾ ਲੈਣ ਲਈ ਉਨ੍ਹਾਂ ਨੂੰ ਅਦਾਲਤ ਦੀ ਪਨਾਹ ''ਚ ਜਾਣਾ ਪਿਆ, ਜਿਸ ''ਤੇ ਅਦਾਲਤ ਨੇ ਚੰਡੀਗੜ੍ਹ ਦੇ ਐੱਸ. ਐੱਸ. ਪੀ. ਨੂੰ 24 ਘੰਟਿਆਂ ਅੰਦਰ ਕਾਰਵਾਈ ਕਰਨ ਦੀ ਹਦਾਇਤ ਦੇ ਕੇ ਉਨ੍ਹਾਂ ਦੀ ਸਮੱਸਿਆ ਸੁਲਝਾਈ ਸੀ।
ਇਸੇ ਕੜੀ ''ਚ ਤਾਜ਼ਾ ਮਾਮਲਾ ਅਮਰੀਕਾ ''ਚ ਭਾਰਤ ਦੇ ਰਾਜਦੂਤ ਨਵਤੇਜ ਸਰਨਾ ਦੀ 86 ਸਾਲਾ ਮਾਂ ਸ਼੍ਰੀਮਤੀ ਸੁਰਜੀਤ ਸਰਨਾ ਅਤੇ ਉਨ੍ਹਾਂ ਦੇ ਵਕੀਲ ਦੋਹਤੇ ਦਾ ਹੈ, ਜਿਸ ਨੇ 22 ਅਪ੍ਰੈਲ ਨੂੰ ਸ਼੍ਰੀਮਤੀ ਸਰਨਾ ਦੇ ਗ੍ਰੇਟਰ ਕੈਲਾਸ਼, ਨਵੀਂ ਦਿੱਲੀ ''ਚ ਸਥਿਤ ਮਕਾਨ ਦੀ ਮਾਲਕੀ ਨੂੰ ਲੈ ਕੇ ਉਨ੍ਹਾਂ ਨਾਲ ਕਥਿਤ ਤੌਰ ''ਤੇ ਬੁਰੀ ਤਰ੍ਹਾਂ ਮਾਰ-ਕੁਟਾਈ ਕੀਤੀ।
ਸ਼੍ਰੀਮਤੀ ਸਰਨਾ ਇਸ ਮਕਾਨ ''ਚ ਨਵਤੇਜ ਸਰਨਾ ਦੇ ਬੱਚਿਆਂ ਨਾਲ ਰਹਿੰਦੇ ਹਨ। ਉਨ੍ਹਾਂ ਦੇ ਪਤੀ ਮਹਿੰਦਰ ਸਿੰਘ ਸਰਨਾ ਦੀ 2001 ''ਚ ਮੌਤ ਹੋ ਚੁੱਕੀ ਹੈ। 
ਸ਼੍ਰੀਮਤੀ ਸਰਨਾ ਦਾ ਦੋਹਤਾ ਉਨ੍ਹਾਂ ਦੀ ਦੇਹਰਾਦੂਨ ''ਚ ਰਹਿਣ ਵਾਲੀ ਤਲਾਕਸ਼ੁਦਾ ਧੀ ਦਾ ਬੇਟਾ ਹੈ। ਉਹ ਬਚਪਨ ਤੋਂ ਹੀ ਸ਼੍ਰੀਮਤੀ ਸੁਰਜੀਤ ਸਰਨਾ ਨਾਲ ਉਨ੍ਹਾਂ ਦੇ ਮਕਾਨ ''ਚ ਰਹਿ ਰਿਹਾ ਹੈ ਪਰ ਵੱਡਾ ਹੋਣ''ਤੇ ਉਸ ਨੇ ਉਨ੍ਹਾਂ ਤੋਂ ਜਾਇਦਾਦ ''ਚ ਹਿੱਸਾ ਮੰਗਣਾ ਸ਼ੁਰੂ ਕੀਤਾ ਹੋਇਆ ਹੈ। ਹਾਲ ਹੀ ''ਚ ਉਸ ਨੇ ਆਪਣੀ ਨਾਨੀ ''ਤੇ ਦਬਾਅ ਪਾਇਆ ਕਿ ਉਹ ਆਪਣੀ ਸਾਰੀ ਜਾਇਦਾਦ ਉਸ ਦੇ ਨਾਂ ਕਰ ਦੇਵੇ। 
ਸ਼੍ਰੀਮਤੀ ਸਰਨਾ ਅਨੁਸਾਰ 21 ਅਪ੍ਰੈਲ ਨੂੰ ਜਦੋਂ ਉਹ ਆਪਣੇ ਦੋਹਤੇ ਦੇ ਕਮਰੇ ''ਚ ਉਸ ਨੂੰ ਜਗਾਉਣ ਗਈ ਤਾਂ ਉਹ ਪ੍ਰਾਪਰਟੀ ਆਪਣੇ ਨਾਂ ਨਾ ਕਰਨ ''ਤੇ ਉਨ੍ਹਾਂ ਨਾਲ ਗਾਲੀ-ਗਲੋਚ ਕਰਨ ਲੱਗਾ ਪਰ ਉਸ ਦਿਨ ਬਾਅਦ ''ਚ ਮਾਮਲਾ ਰਫਾ-ਦਫਾ ਹੋ ਗਿਆ ਸੀ।
22 ਅਪ੍ਰੈਲ ਨੂੰ ਦੋਹਤੇ ਨੇ ਮੁੜ ਸੁਰਜੀਤ ਸਰਨਾ ਨਾਲ ਗਾਲੀ-ਗਲੋਚ ਕੀਤਾ ਤੇ ਜਦੋਂ ਉਨ੍ਹਾਂ ਨੇ ਪ੍ਰਾਪਰਟੀ ਦੇ ਕਾਗਜ਼ਾਤ ਉਸ ਦੇ ਨਾਂ ਕਰਨ ਤੋਂ ਇਨਕਾਰ ਕਰ ਦਿੱਤਾ ਅਤੇ ਬਾਲਕੋਨੀ ਵੱਲ ਭੱਜੀ ਤਾਂ ਉਸ ਨੇ ਉਨ੍ਹਾਂ ਦਾ ਪਿੱਛਾ ਕਰ ਕੇ ਧੌਣ ਤੋਂ ਫੜ ਕੇ ਉਨ੍ਹਾਂ ਦਾ ਗਲਾ ਘੁੱਟਣ ਦੀ ਕੋਸ਼ਿਸ਼ ਕਰਦਿਆਂ ਉਨ੍ਹਾਂ ਦਾ ਸਿਰ ਕੰਧ ''ਚ ਮਾਰਿਆ ਤੇ ਕਿਹਾ ਕਿ ਉਹ ਉਨ੍ਹਾਂ ਨੂੰ ਮਾਰ ਦੇਵੇਗਾ।
ਸ਼੍ਰੀਮਤੀ ਸਰਨਾ ਅਨੁਸਾਰ, ''''ਉਹ ਮੈਨੂੰ ਇਸ ਪ੍ਰਾਪਰਟੀ ਨੂੰ ਛੱਡ ਕੇ ਚਲੇ ਜਾਣ ਲਈ ਧਮਕਾਉਂਦਾ ਅਤੇ ਕਹਿੰਦਾ ਸੀ ਕਿ ਮੈਂ ਪ੍ਰਾਪਰਟੀ ਉਸ ਦੇ ਨਾਂ ਕਰ ਦੇਵਾਂ।''''
ਪੁਲਸ ਅਨੁਸਾਰ ਸੁਰਜੀਤ ਸਰਨਾ ਦੇ ਸਿਰ, ਅੱਖ, ਗੋਡੇ ਤੇ ਸਰੀਰ ਦੇ ਹੋਰ ਹਿੱਸਿਆਂ ''ਤੇ ਸੱਟਾਂ ਲੱਗੀਆਂ ਹਨ ਤੇ ਮਾਮਲਾ ਦਰਜ ਕਰ ਕੇ ਦੋਸ਼ੀ ਨੂੰ ਗ੍ਰਿਫਤਾਰ ਕਰ ਲਿਆ ਗਿਆ ਹੈ। 
ਉਕਤ ਘਟਨਾ ਤੋਂ ਸਪੱਸ਼ਟ ਹੈ ਕਿ ਮੁੱਖ ਤੌਰ ''ਤੇ ਜਾਇਦਾਦ ਨੂੰ ਲੈ ਕੇ ਸਾਧਾਰਨ ਪਰਿਵਾਰਾਂ ਦੇ ਬਜ਼ੁਰਗ ਹੀ ਨਹੀਂ ਸਗੋਂ ਉੱਚ ਵਰਗ ਨਾਲ ਸੰਬੰਧ ਰੱਖਣ ਵਾਲੇ ਬਜ਼ੁਰਗ ਵੀ ਬਰਾਬਰ ਤੌਰ ''ਤੇ ਆਪਣੀ ਜਾਇਦਾਦ ਦੀ ਮਾਲਕੀ ਨੂੰ ਲੈ ਕੇ ਔਲਾਦਾਂ ਹੀ ਨਹੀਂ, ਦੋਹਤਿਆਂ-ਦੋਹਤੀਆਂ ਅਤੇ ਪੋਤਿਆਂ-ਪੋਤੀਆਂ ਤਕ ਦੇ ਹੱਥੋਂ ਅੱਤਿਆਚਾਰਾਂ ਦਾ ਸ਼ਿਕਾਰ ਹੋ ਰਹੇ ਹਨ।  
ਇਹ ਕਲਪਨਾ ਕਰਨਾ ਹੀ ਤਕਲੀਫਦੇਹ ਹੈ ਕਿ ਅੱਜ ਸਾਡੇ ਬਜ਼ੁਰਗ ਕਿਸ ਤਰ੍ਹਾਂ ਤਰਸਯੋਗ ਅਤੇ ਲਾਚਾਰ ਸਥਿਤੀ ''ਚ ਆਪਣੀ ''ਜੀਵਨ ਦੀ ਸੰਧਿਆ'' (ਜ਼ਿੰਦਗੀ ਦਾ ਆਖਰੀ ਪੜਾਅ) ਬਿਤਾ ਰਹੇ ਹਨ, ਜਿਸ ''ਚ ਦੁੱਖਾਂ, ਹਉਕਿਆਂ ਤੇ ਹੰਝੂਆਂ ਤੋਂ ਇਲਾਵਾ ਹੋਰ ਕੁਝ ਵੀ ਨਹੀਂ।
ਜੇਕਰ ਇਕ ਸਾਬਕਾ ਜੱਜ ਅਤੇ ਸੀਨੀਅਰ ਡਿਪਲੋਮੇਟ ਦੀ ਮਾਂ ਨੂੰ ਆਪਣੀਆਂ ਔਲਾਦਾਂ ਹੱਥੋਂ ਅਜਿਹੇ ਵਰਤਾਓ ਦਾ ਸਾਹਮਣਾ ਕਰਨਾ ਪੈ ਰਿਹਾ ਹੈ ਤਾਂ ਫਿਰ ਆਮ ਆਦਮੀ ਭਲਾ ਕਿਸ ''ਖੇਤ ਦੀ ਮੂਲੀ'' ਹੈ।                              
—ਵਿਜੇ ਕੁਮਾਰ 


Vijay Kumar Chopra

Chief Editor

Related News