ਫਾਂਸੀ ਵਰਗੀ ਸਖਤ ਸਜ਼ਾ ਹੀ ਜਬਰ-ਜ਼ਨਾਹ ਰੋਕਣ ਦਾ ਇਕੋ-ਇਕ ਉਪਾਅ

Thursday, Oct 28, 2021 - 03:47 AM (IST)

ਫਾਂਸੀ ਵਰਗੀ ਸਖਤ ਸਜ਼ਾ ਹੀ ਜਬਰ-ਜ਼ਨਾਹ ਰੋਕਣ ਦਾ ਇਕੋ-ਇਕ ਉਪਾਅ

ਦੇਸ਼ ’ਚ ਜਬਰ-ਜ਼ਨਾਹਾਂ ਦੀ ਹਨੇਰੀ ਆਈ ਹੋਈ ਹੈ ਅਤੇ ਅਪਰਾਧੀ ਤੱਤਾਂ ਦੇ ਹੌਸਲੇ ਇੰਨੇ ਵਧ ਚੁੱਕੇ ਹਨ ਕਿ ਮਾਸੂਮ ਬੱਚੀਆਂ ਤੱਕ ਵਾਸਨਾ ਦੇ ਭੁੱਖੇ ਭੇੜੀਆਂ ਦਾ ਸ਼ਿਕਾਰ ਬਣ ਰਹੀਆਂ ਹਨ, ਜੋ 10 ਦਿਨਾਂ ਦੀਆਂ ਹੇਠਲੀਆਂ ਕੁਝ ਕੁ ਉਦਾਹਰਣਾਂ ਤੋਂ ਸਪੱਸ਼ਟ ਹੈ :

* 15 ਅਕਤੂਬਰ ਨੂੰ ਉੱਤਰ ਪ੍ਰਦੇਸ਼ ਦੇ ਆਜ਼ਮਗੜ੍ਹ ਥਾਣੇ ਦੇ ਇਲਾਕੇ ’ਚ ਇਕ 45 ਸਾਲਾ ਵਿਅਕਤੀ ਨੂੰ 13 ਸਾਲਾ ਮਾਸੂਮ ਨਾਲ ਜਬਰ-ਜ਼ਨਾਹ ਕਰਨ ਦੇ ਦੋਸ਼ ’ਚ ਫੜਿਆ ਗਿਆ।

* 23 ਅਕਤੂਬਰ ਨੂੰ ਮੱਧ ਦਿੱਲੀ ਦੇ ਰਣਜੀਤ ਨਗਰ ਇਲਾਕੇ ’ਚ ਆਪਣੇ ਘਰ ਦੇ ਨੇੜੇ ਖੇਡ ਰਹੀ ਇਕ 7 ਸਾਲਾ ਬੱਚੀ ਦੇ ਨਾਲ ਇਕ ਨੌਜਵਾਨਾਂ ਨੇ ਜਬਰ-ਜ਼ਨਾਹ ਕਰ ਦਿੱਤਾ। ਬੱਚੀ ਦਾ ਦਿੱਲੀ ਦੇ ਹਸਪਤਾਲ ’ਚ ਇਲਾਜ ਚੱਲ ਰਿਹਾ ਹੈ।

* 24 ਅਕਤੂਬਰ ਨੂੰ ਗੁਰੂਗ੍ਰਾਮ ਦੇ ਸੋਹਨਾ ਇਲਾਕੇ ’ਚ ਇਕ ਨੌਜਵਾਨ ਨੇ ਆਪਣੇ ਗੁਆਂਢ ’ਚ ਰਹਿਣ ਵਾਲੀ ਮਾਸੂਮ ਦੇ ਨਾਲ ਜਬਰ-ਜ਼ਨਾਹ ਕਰਨ ਦੇ ਬਾਅਦ ਉਸ ਦੀ ਹੱਤਿਆ ਕਰ ਦਿੱਤੀ। ਇਸ ਬੱਚੀ ਨੇ ਇਕ ਦਿਨ ਪਹਿਲਾਂ ਹੀ ਆਪਣਾ ਪੰਜਵਾਂ ਜਨਮਦਿਨ ਮਨਾਇਆ ਸੀ।

* 25 ਅਕਤੂਬਰ ਨੂੰ ਕੇਰਲ ਦੇ ਕੋਟਾਯਮ ’ਚ ਇਕ 74 ਸਾਲਾ ਬਜ਼ੁਰਗ ਵੱਲੋਂ 10 ਸਾਲਾ ਬੱਚੀ ਨਾਲ ਰੇਪ ਕੀਤੇ ਜਾਣ ਤੋਂ ਦੁਖੀ ਬੱਚੀ ਦੇ ਪਿਤਾ ਨੇ ਖੁਦਕੁਸ਼ੀ ਕਰ ਲਈ।

* 26 ਅਕਤੂਬਰ ਨੂੰ ਲੁਧਿਆਣਾ ’ਚ 3 ਸਾਲਾਂ ਦੀ ਬੱਚੀ ਨਾਲ ਜਬਰ-ਜ਼ਨਾਹ ਕਰਨ ਦੇ ਦੋਸ਼ ’ਚ ਇਕ ਨੌਜਵਾਨ ਦੇ ਵਿਰੁੱਧ ਕੇਸ ਦਰਜ ਕੀਤਾ ਗਿਆ।

* 26 ਅਕਤੂਬਰ ਨੂੰ ਹੀ ਲੁਧਿਆਣਾ ’ਚ ਇਕ 5 ਸਾਲਾ ਬੱਚੀ ਨਾਲ ਅਸ਼ਲੀਲ ਹਰਕਤਾਂ ਕਰਨ ’ਤੇ ਇਕ ਵਿਅਕਤੀ ਨੂੰ ਫੜ ਕੇ ਪੁਲਸ ਦੇ ਹਵਾਲੇ ਕੀਤਾ ਗਿਆ।

* 26 ਅਕਤੂਬਰ ਨੂੰ ਫਿਰ ਜਗਰਾਓਂ ’ਚ ਇਕ ਗੁਰਦੁਆਰਾ ਸਾਹਿਬ ਦੇ ਗ੍ਰੰਥੀ ਨੇ ਜਦੋਂ ਇਕ ਵਿਅਕਤੀ ਨੂੰ ਔਰਤਾਂ ਨਾਲ ਛੇੜਛਾੜ ਕਰਨ ਤੋਂ ਰੋਕਿਆ ਤਾਂ ਉਸ ਨੇ ਸਾਥੀਆਂ ਸਮੇਤ ਆ ਕੇ ਸੇਵਾਦਾਰ ’ਤੇ ਹਮਲਾ ਕਰ ਦਿੱਤਾ।

* 26 ਅਕਤੂਬਰ ਨੂੰ ਅਜਿਹੀ ਹੀ ਇਕ ਘਟਨਾ ਜਿਸ ’ਚ ਪੁਸ਼ਕਰ ਦੀ 11 ਸਾਲਾ ਬੱਚੀ ਨਾਲ ਜਬਰ-ਜ਼ਨਾਹ ਅਤੇ ਹੱਤਿਆ ਦੇ 12 ਘੰਟਿਆਂ ਦੇ ਅੰਦਰ ਹੀ ਪੁਲਸ ਨੇ ਮੁਲਜ਼ਮ ਨੂੰ ਗ੍ਰਿਫਤਾਰ ਕਰਨ ਦੇ ਬਾਅਦ ਸਿਰਫ 60 ਘੰਟਿਆਂ ਦੇ ਅੰਦਰ ਚਲਾਨ ਪੇਸ਼ ਕਰ ਕੇ ਅਦਾਲਤੀ ਕਾਰਵਾਈ ਸ਼ੁਰੂ ਕਰਵਾ ਦਿੱਤੀ।

ਅਜਮੇਰ ਦੀ ‘ਪੋਕਸੋ’ ਅਦਾਲਤ ਦੇ ਜੱਜ ਰਤਨ ਲਾਲ ‘ਮੂੰਡ’ ਨੇ 4 ਮਹੀਨੇ ਅਤੇ 4 ਦਿਨਾਂ ਦੇ ਅੰਦਰ ਸੁਣਵਾਈ ਪੂਰੀ ਕਰ ਕੇ ਜਬਰ-ਜ਼ਨਾਹੀ ਨੌਜਵਾਨ ਨੂੰ ਫਾਂਸੀ ਦੀ ਸਜ਼ਾ ਸੁਣਾਈ ਅਤੇ ਕਿਹਾ,‘‘ਇਹ ਘਟਨਾ ਪਸ਼ੂ ਹੱਤਿਆ ਦੇ ਬਰਾਬਰ ਹੈ। ਅਜਿਹੇ ਅਪਰਾਧੀਆਂ ਦੇ ਨਾਲ ਨਰਮੀ ਵਰਤਣਾ ਸਮਾਜ ਦੀ ਸੁਰੱਖਿਆ ਦੇ ਲਈ ਖਤਰਾ ਹੈ।’’

ਜਬਰ-ਜ਼ਨਾਹ ਦੇ ਮਾਮਲਿਆਂ ’ਚ ਤੇਜ਼ੀ ਨਾਲ ਕਾਰਵਾਈ ਕਰਨ ਅਤੇ ਦੋਸ਼ੀਆਂ ਨੂੰ ਫਾਂਸੀ ਵਰਗੀ ਸਜ਼ਾ ਦੇਣ ਨਾਲ ਹੀ ਇਸ ਸਮੱਸਿਆ ’ਤੇ ਰੋਕ ਲਗਾਉਣ ’ਚ ਕੁਝ ਮਦਦ ਮਿਲ ਸਕਦੀ ਹੈ। ਦਿੱਲੀ ਮਹਿਲਾ ਕਮਿਸ਼ਨ ਦੀ ਪ੍ਰਧਾਨ ਸਵਾਤੀ ਮਾਲੀਵਾਲ ਨੇ ਵੀ ਕਿਹਾ ਹੈ ਕਿ ‘‘ਸਖਤ ਸਜ਼ਾਵਾਂ ਨਾਲ ਹੀ ਜਬਰ-ਜ਼ਨਾਹ ਦੀਆਂ ਘਟਨਾਵਾਂ ਰੁਕ ਸਕਦੀਆਂ ਹਨ।’’

- ਵਿਜੇ ਕੁਮਾਰ


author

Bharat Thapa

Content Editor

Related News