ਅਧਿਆਪਕਾਂ ਵੱਲੋਂ ਵਿਦਿਆਰਥਣਾਂ ਦਾ ਸੈਕਸ ਸ਼ੋਸ਼ਣ ‘ਗੁਰੂ ਤੇ ਚੇਲੇ ਦੇ ਰਿਸ਼ਤੇ ਹੋ ਰਹੇ ਤਾਰ-ਤਾਰ’

05/17/2023 3:29:21 AM

ਜੀਵਨ ’ਚ ਮਾਤਾ-ਪਿਤਾ ਤੋਂ ਬਾਅਦ ਅਧਿਆਪਕ ਦਾ ਹੀ ਸਰਵਉੱਚ ਸਥਾਨ ਮੰਨਿਆ ਗਿਆ ਹੈ ਪਰ ਅੱਜ ਕੁਝ ਅਧਿਆਪਕ ਆਪਣੀਆਂ ਮਰਿਆਦਾਵਾਂ ਨੂੰ ਭੁੱਲ ਕੇ ਮਾਸੂਮ ਵਿਦਿਆਰਥਣਾਂ ਦਾ ਸੈਕਸ ਸ਼ੋਸ਼ਣ ਕਰ ਕੇ ‘ਗੁਰੂ-ਚੇਲੇ’ ਦੇ ਰਿਸ਼ਤੇ ਨੂੰ ਕਲੰਕਿਤ ਕਰ ਰਹੇ ਹਨ।

ਇਸ ਦੀਆਂ ਕੁਝ ਤਾਜ਼ਾ ਉਦਾਹਰਣਾਂ ਹੇਠਾਂ ਦਿੱਤੀਆਂ ਜਾ ਰਹੀਆਂ ਹਨ :-

* 23 ਜਨਵਰੀ ਨੂੰ ਅਲੀਗੜ੍ਹ (ਉੱਤਰ ਪ੍ਰਦੇਸ਼) ਸਥਿਤ ਇਕ ਸਿੱਖਿਆ ਸੰਸਥਾ ’ਚ 32 ਸਾਲਾ ਇਕ ਅਧਿਆਪਕ ਨੂੰ ਸੱਤਵੀਂ ਜਮਾਤ ਦੀ ਵਿਦਿਆਰਥਣ ਨੂੰ ਆਪਣੇ ਮਕਾਨ ’ਚ ਬੰਦੀ ਬਣਾ ਕੇ ਉਸ ਨਾਲ ਜਬਰ-ਜ਼ਨਾਹ ਕਰਨ ਦੇ ਦੋਸ਼ ਹੇਠ ਗ੍ਰਿਫਤਾਰ ਕੀਤਾ ਗਿਆ।

* 14 ਮਾਰਚ ਨੂੰ ਮਿਰਜ਼ਾਪੁਰ (ਉੱਤਰ ਪ੍ਰਦੇਸ਼) ਦੇ ਇਕ ਆਈ. ਟੀ. ਆਈ. ਕਾਲਜ ’ਚ ਇਕ ਵਿਦਿਆਰਥਣ ਨੂੰ ਗਲਤ ਢੰਗ ਨਾਲ ਛੂਹਣ ਦੇ ਦੋਸ਼ ਹੇਠ ਇਕ ਅਧਿਆਪਕ ਨੂੰ ਪੋਕਸੋ ਕਾਨੂੰਨ ਤਹਿਤ ਗ੍ਰਿਫਤਾਰ ਕੀਤਾ ਗਿਆ।

* 3 ਅਪ੍ਰੈਲ ਨੂੰ ਮੁੰਬਈ ਦੇ ਕਾਂਦੀਵਲੀ ’ਚ ਮਿਊਂਸੀਪਲ ਸਕੂਲ ਦੇ ਇਕ ਫਿਜ਼ੀਕਲ ਟ੍ਰੇਨਿੰਗ ਇਨਸਟ੍ਰੱਕਟਰ ਨੂੰ ਇਕ ਨਾਬਾਲਿਗ ਵਿਦਿਆਰਥਣ ਨੂੰ ਐਕਸਰਸਾਈਜ਼ ਸਿਖਾਉਣ ਦੇ ਬਹਾਨੇ ਉਸ ਦੇ ਨਾਲ ਅਸ਼ਲੀਲ ਵਤੀਰਾ ਕਰਨ ਦੇ ਦੋਸ਼ ਹੇਠ ਗ੍ਰਿਫਤਾਰ ਕੀਤਾ ਗਿਆ।

* 23 ਅਪ੍ਰੈਲ ਨੂੰ ਉੱਤਰ-ਪੂਰਬੀ ਦਿੱਲੀ ਦੇ ਯਮੁਨਾ ਵਿਹਾਰ ਸਥਿਤ ਇਕ ਸਕੂਲ ਦੇ ਲੈਬੋਰੇਟਰੀ ਅਸਿਸਟੈਂਟ ਨੂੰ ਇਕ 11 ਸਾਲਾ ਬੱਚੀ ਦਾ ਸੈਕਸ ਸ਼ੋਸ਼ਣ ਕਰਨ ਦੇ ਦੋਸ਼ ਹੇਠ ਗ੍ਰਿਫਤਾਰ ਕੀਤਾ ਗਿਆ।

* 14 ਮਈ ਨੂੰ ਜੰਮੂ-ਕਸ਼ਮੀਰ ਦੇ ਕਿਸ਼ਤਵਾੜ ਜ਼ਿਲੇ ਦੇ ਇਕ ਸਕੂਲ ’ਚ ਇਕ ਨਾਬਾਲਿਗ ਵਿਦਿਆਰਥਣ ਦਾ ਸੈਕਸ ਸ਼ੋਸ਼ਣ ਦੇ ਦੋਸ਼ ਹੇਠ 2 ਅਧਿਆਪਕਾਂ ਰੋਸ਼ਨ ਲਾਲ ਸ਼ਾਨ ਅਤੇ ਸੰਜੇ ਕੁਮਾਰ ਸ਼ਰਮਾ ਨੂੰ ਮੁਅਤਲ ਕਰਨ ਤੋਂ ਇਲਾਵਾ ਉਨ੍ਹਾਂ ਵਿਰੁੱਧ ਪੁਲਸ ’ਚ ਸ਼ਿਕਾਇਤ ਦਰਜ ਕਰਵਾਈ ਗਈ।

* 14 ਮਈ ਨੂੰ ਹੀ ਸ਼ਾਹਜਹਾਂਪੁਰ (ਉੱਤਰ ਪ੍ਰਦੇਸ਼) ਜ਼ਿਲੇ ਦੇ ਤਿਲਹਰ ਸਥਿਤ ਸਰਕਾਰੀ ਜੂਨੀਅਰ ਹਾਈ ਸਕੂਲ ਦੇ ਕੰਪਿਊਟਰ ਅਧਿਆਪਕ ਮੁਹੰਮਦ ਅਲੀ ਨੂੰ ਛੇਵੀਂ ਤੋਂ ਅੱਠਵੀਂ ਜਮਾਤ ’ਚ ਪੜ੍ਹਨ ਵਾਲੀਆਂ 12 ਤੋਂ 14 ਸਾਲ ਉਮਰ ਦੀਆਂ 18 ਨਾਬਾਲਿਗ ਵਿਦਿਆਰਥਣਾਂ ਦਾ ਸੈਕਸ ਸ਼ੋਸ਼ਣ ਕਰਨ ਦੇ ਦੋਸ਼ ਹੇਠ ਗ੍ਰਿਫਤਾਰ ਕੀਤਾ ਗਿਆ।

ਇਸ ਤੋਂ ਇਲਾਵਾ ਸਕੂਲ ਦੇ ਹੈੱਡ ਟੀਚਰ ਅਨਿਲ ਕੁਮਾਰ ਅਤੇ ਇਕ ਸਹਾਇਕ ਅਧਿਆਪਿਕਾ ‘ਸਾਜੀਆ’ ਵਿਰੁੱਧ ਇਸ ਘਟਨਾ ਨੂੰ ਲੁਕਾਉਣ ਅਤੇ ਜਾਣਕਾਰੀ ਹੋਣ ਦੇ ਬਾਵਜੂਦ ਦੋਸ਼ੀ ਅਧਿਆਪਕ ਵਿਰੁੱਧ ਕਾਰਵਾਈ ਨਾ ਕਰਨ ਦੇ ਦੋਸ਼ ਹੇਠ ਕੇਸ ਦਰਜ ਕੀਤਾ ਗਿਆ।

ਉਕਤ ਘਟਨਾਵਾਂ ਤੋਂ ਸਪੱਸ਼ਟ ਹੈ ਕਿ ਅੱਜ ਦੇਸ਼ ’ਚ ਕੁਝ ਅਧਿਆਪਕਾਂ ਦੇ ਹੱਥੋਂ ਬੱਚੀਆਂ ਸੁਰੱਖਿਅਤ ਨਹੀਂ ਹਨ। ‘ਗੁਰੂਆਂ’ ਵੱਲੋਂ ਮਾਸੂਮ ‘ਚੇਲੀਆਂ’ ਦੇ ਸੈਕਸ ਸ਼ੋਸ਼ਣ ਵਰਗੇ ਅਪਰਾਧ ਇਸ ਆਦਰਸ਼ ਕਾਰੋਬਾਰ ’ਤੇ ਇਕ ਧੱਬਾ ਅਤੇ ਅਧਿਆਪਕ ਵਰਗ ’ਚ ਵੀ ਵਧ ਰਹੀ ਨੈਤਿਕ ਗਿਰਾਵਟ ਦਾ ਨਤੀਜਾ ਹਨ। ਇਸ ਲਈ ਅਜਿਹਾ ਕਰਨ ਵਾਲੇ ਅਧਿਆਪਕਾਂ ਨੂੰ ਸਖਤ ਸਜ਼ਾ ਿਦੱਤੀ ਜਾਣੀ ਚਾਹੀਦੀ ਹੈ ਤਾਂ ਜੋ ਇਹ ਭੈੜਾ ਚੱਕਰ ਰੁਕੇ।

-ਵਿਜੇ ਕੁਮਾਰ


Anmol Tagra

Content Editor

Related News